Sat, Apr 20, 2024
Whatsapp

10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ

Written by  Jashan A -- March 13th 2019 11:25 AM
10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ

10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ

10 ਸਾਲਾ ਬੱਚੇ ਨੇ Qantas ਏਅਰਲਾਈਨ ਦੇ ਸੀ.ਈ.ਓ. ਨੂੰ ਲਿਖੀ ਚਿੱਠੀ, ਕਿਹਾ ਇਹ, ਤੁਸੀਂ ਵੀ ਪੜ੍ਹੋ,ਆਸਟ੍ਰੇਲੀਆ ਦੇ ਇੱਕ 10 ਸਾਲ ਦੇ ਬੱਚੇ ਵੱਲੋਂ ਕੰਤਾਸ ਏਅਰਲਾਈਨਜ਼ ਦੇ ਸੀ.ਈ.ਓ. ਐਲਨ ਜੋਇਸ ਨੂੰ ਚਿੱਠੀ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚਿੱਠੀ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ। ਇਸ ਬੱਚੇ ਦਾ ਨਾਮ ਐਲੇਕਸ ਜੈਕੋਟ ਦੱਸਿਆ ਜਾ ਰਿਹਾ ਹੈ। ਚਿੱਠੀ ਵਿਚ ਐਲੇਕਸ ਨੇ ਖੁਦ ਨੂੰ ਏਅਰਲਾਈਨ 'ਓਸ਼ੀਆਨਾ ਐਕਸਪ੍ਰੈੱਸ' ਦਾ ਸੀ.ਈ.ਓ. ਦੱਸਿਆ। ਚਿੱਠੀ ਪੜ੍ਹ ਕੇ ਜੋਇਸ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਐਲੇਕਸ ਨੂੰ ਮਿਲਣ ਲਈ ਬੁਲਾਇਆ ਹੈ। ਚਿੱਠੀ ਵਿਚ ਐਲੇਕਸ ਨੇ ਐਲਨ ਤੋਂ ਬਿਜ਼ਨੈੱਸ ਵਧਾਉਣ ਦੇ ਉਪਾਆਂ ਬਾਰੇ ਪੁੱਛਿਆ। ਐਲੇਕਸ ਨੇ ਲਿਖਿਆ,'' ਪਲੀਜ਼, ਮੈਨੂੰ ਗੰਭੀਰਤਾ ਨਾਲ ਲਓ। ਮੈਂ ਇਕ ਏਅਰਲਾਈਨ ਸ਼ੁਰੂ ਕਰਨੀ ਚਾਹੁੰਦਾ ਹਾਂ। ਇਸ ਲਈ ਮੈਨੂੰ ਮਦਦ ਚਾਹੀਦੀ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਦੇ ਜਹਾਜ਼, ਕੇਟਰਿੰਗ ਸਟਾਫ ਅਤੇ ਹੋਰ ਚੀਜ਼ਾਂ ਦੀ ਲੋੜ ਪਵੇਗੀ। ਮੈਂ ਇਕ ਕੰਪਨੀ ਦਾ ਸੀ.ਐੱਫ.ਓ., ਆਈ.ਟੀ. ਪ੍ਰਮੁੱਖ, ਆਨਬੋਰਡ ਸਰਵਿਸ ਚੀਫ ਚੁਣ ਲਿਆ ਹੈ। ਆਪਣੇ ਦੋਸਤ ਵੋਲਫ ਨੂੰ ਵਾਈਸ ਸੀ.ਈ.ਓ. ਬਣਾਇਆ ਹੈ। ਅਸੀਂ ਦੋਵੇਂ ਕੋ-ਫਾਊਂਡਰ ਹਾਂ।''

ਜੋਇਸ ਨੇ ਐਲੇਕਸ ਦਾ ਧੰਨਵਾਦ ਕੀਤਾ ਅਤੇ ਸੰਪਰਕ ਵਿਚ ਰਹਿਣ ਲਈ ਕਿਹਾ। ਮਜ਼ਾਕੀਆ ਅੰਦਾਜ਼ ਵਿਚ ਇਹ ਵੀ ਕਿਹਾ ਕਿ ਮੈਂ ਬਾਜ਼ਾਰ ਵਿਚ ਇਕ ਹੋਰ ਵਿਰੋਧੀ ਦੇ ਆਉਣ ਦੀ ਅਫਵਾਹ ਸੁਣੀ ਸੀ। ਕੰਤਾਸ ਨੇ ਬਿਆਨ ਜਾਰੀ ਕਰ ਕੇ ਕਿਹਾ,''ਆਮਤੌਰ 'ਤੇ ਸਾਡੀਆਂ ਵਿਰੋਧੀ ਏਅਰਲਾਈਨਜ਼ ਸਾਡੇ ਕੋਲੋਂ ਸਲਾਹ ਨਹੀਂ ਲੈਂਦੀਆਂ ਪਰ ਜਦੋਂ ਖੁਦ ਇਕ ਏਅਰਲਾਈਨ ਲੀਡਰ ਨੇ ਸਲਾਹ ਮੰਗੀ ਹੈ ਤਾਂ ਅਸੀਂ ਇਸ ਅਪੀਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਸਾਡਾ ਜਵਾਬ ਦੇਣਾ ਬਣਦਾ ਹੈ। ਆਖਿਰ ਇਕ ਸੀ.ਈ.ਓ. ਨੇ ਦੂਜੇ ਸੀ.ਈ.ਓ. ਤੋਂ ਸਲਾਹ ਮੰਗੀ ਹੈ। -PTC News

Top News view more...

Latest News view more...