ਆਸਟ੍ਰੇਲੀਆ ਦੇ ਜੰਗਲਾਂ ‘ਚ ਫਿਰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੇ ਦਿੱਤੀ ਚੇਤਾਵਨੀ

ਬੀਤੇ ਕੁਝ ਦਿਨ ਤੋਂ ਆਸਟ੍ਰੇਲੀਆ ਦੇ ਫਰੇਜ਼ਰ ਆਈਲੈਂਡ ਦੇ ਜੰਗਲਾਂ ‘ਚ ਅੱਗ ਲੱਗੀ ਹੋਈ ਹੈ ਜੋ ਕਿ ਲਗਾਤਾਰ ਵੱਧ ਦੀ ਜਾ ਰਹੀ ਹੈ , ਜਿਸਨੂੰ ਦੇਖਦੇ ਹੋਏ ਸਥਾਨਕ ਵਸਨੀਕਾਂ ਅਤੇ ਸੈਲਾਨੀਆਂ ਨੂੰ ਉਥੇ ਦੇ ਵਿਗੜ ਰਹੇ ਹਾਲਾਤਾਂ ਲਈ ਤਿਆਰ ਹੋਣ ਲਈ ਕਿਹਾ ਗਿਆ। ਦੱਸ ਦਈਏ ਕਿ ਆਸਟ੍ਰੇਲੀਆ ਦੀਆਂ ਜੰਗਲੀ ਝਾੜੀਆਂ ‘ਚ ਲੱਗੀ ਅੱਗ ਇੰਨੀ ਵੱਧ ਗਈ ਕਿ ਉਹ ਇੱਕ ਪ੍ਰਮੁੱਖ ਰਿਜ਼ੋਰਟ ਵੱਲ ਵੱਧ ਗਈ।

Australian bush fires: "What is happening in the southeast of Australia  right now is breaking all records" — Potsdam Institute for Climate Impact  Researchਖ਼ਬਰਾਂ ਮੁਤਾਬਕ, ਇਹ ਭਿਆਨਕ ਅੱਗ ਇੱਕ ਗੈਰਕਾਨੂੰਨੀ ਕੈਂਪ ਫਾਇਰ ਤੋਂ ਲੱਗੀ ਅਤੇ ਕੁਈਨਜ਼ਲੈਂਡ ਸਟੇਟ ਦੇ ਪੂਰਬੀ ਤੱਟ ਤੋਂ 72,000 ਹੈਕਟੇਅਰ ਜਾਂ ਵਿਸ਼ਵ ਪ੍ਰਸਿੱਧ ਵਿਰਾਸਤ ਟਾਪੂ ਦਾ 42 ਫੀਸਦੀ ਹਿੱਸਾ ਸਾੜ ਚੁੱਕੀ ਹੈ। ਮੰਗਲਵਾਰ ਨੂੰ ਆਸਟ੍ਰੇਲੀਆ ਵਿਚ ਗਰਮੀਆਂ ਦਾ ਪਹਿਲਾ ਦਿਨ ਗਰਮ ਅਤੇ ਹਵਾਦਾਰ ਰਿਹਾ ਜਿਸ ਨੇ ਅੱਗ ਨੂੰ ਹੋਰ ਵੀ ਭੜਕਾ ਦਿੱਤਾ। ਇਸ ਹੀ ਕਾਰਨ ਅੱਗ ਨੂੰ ਕਾਬੂ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ।

Image

ਕੁਈਨਜ਼ਲੈਂਡ ਫਾਇਰ ਐਂਡ ਐਮਰਜੰਸੀ ਸਰਵਿਸ ਨੇ ਕਿਹਾ ਕਿ ਅੱਗ ਪਿੰਡ ਅਤੇ ਕਿੰਗਫਿਸ਼ਰ ਬੇਅ ਰਿਜ਼ੋਰਟ ਵੱਲ ਵੱਧ ਰਹੀ ਸੀ, ਵਾਟਰ ਬੋਬਿੰਗ ਜਹਾਜ਼ਾਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਸੈਲਾਨੀਆਂ ਅਤੇ ਵਸਨੀਕਾਂ ਨੂੰ ਇਹ ਵੀ ਕਿਹਾ ਕਿ ਤੁਹਾਨੂੰ ਆਪਣੀ ਬਚਾਅ ਲਈ “ਤਿਆਰ ਰਹਿਣ ਦੀ ਲੋੜ ਹੈ।ਜੇਕਰ ਤੁਹਾਡੇ ਕੋਲ ਕੋਈ ਯੋਜਨਾ ਨਹੀਂ ਹੈ ਅਤੇ ਤੁਸੀਂ ਇਸ ਜਗ੍ਹਾ ਤੋਂ ਨਿਕਲਨਾ ਚਾਹੁੰਦੇ ਹੋ ਤਾਂ ਤੁਹਾਨੂੰ ਨਿਕਲ ਜਾਣਾ ਚਾਹੀਦਾ ਹੈ ਕਿਉਂਕਿ ਹਾਲਾਤ ਕਦੇ ਵੀ ਵਿਗੜ ਸਕਦੇ ਹਨ।

Queensland Parks and Wildlife Service said the fire was burning on two fronts

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ, ਸ਼ਾਮ ਤੱਕ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ ਜਿਸ ਨਾਲ ਟਾਪੂ ‘ਤੇ ਰਹਿ ਰਹੇ ਨਿਵਾਸੀਆਂ ਅਤੇ ਸੈਲਾਨੀਆਂ ਲਈ ਚਿੰਤਾ ਹੋਰ ਵੀ ਵੱਧ ਸਕਦੀ ਹੈ।ਕੁਈਨਜ਼ਲੈਂਡ ਦੇ ਮੌਸਮ ਵਿਭਾਗ ਦੇ ਸਟੇਟ ਬਿਉਰੋ ਨੇ ਕਿਹਾ,”ਪੱਛਮੀ ਕੁਈਨਜ਼ਲੈਂਡ ਵੱਲ ਵੱਧਣ ਵਾਲਾ ਇੱਕ ਕੁੰਡ ਅੱਜ ਦੁਪਹਿਰ ਅਤੇ ਸ਼ਾਮ ਨੂੰ ਹੋਰ ਵੀ ਤੁਫਾਨੀ ਬਣਾ ਦੇਵੇਗਾ ਜਿਸ ਦੇ ਨਾਲ ਗਰਮੀ ਵਧੇਗੀ ਅਤੇ ਅਤੇ ਅੱਗ ਹੋਰ ਵੀ ਜ਼ਿਆਦਾ ਭੜਕ ਸਕਦੀ ਹੈ।