ਆਸਟ੍ਰੇਲੀਆ ਦੇ ਡਾਰਵਿਨ ‘ਚ ਭੁਚਾਲ ਨੇ ਉਡਾਈ ਲੋਕਾਂ ਦੀ ਨੀਂਦ, ਖਾਲੀ ਕੀਤੇ ਘਰ

ਆਸਟ੍ਰੇਲੀਆ ਦੇ ਡਾਰਵਿਨ ‘ਚ ਭੁਚਾਲ ਨੇ ਉਡਾਈ ਲੋਕਾਂ ਦੀ ਨੀਂਦ, ਖਾਲੀ ਕੀਤੇ ਘਰ,ਡਾਰਵਿਨ: ਆਸਟ੍ਰੇਲੀਆ ਦੇ ਡਾਰਵਿਨ ‘ਚ ਅੱਜ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਲੋਕ ਆਪਣੇ ਘਰਾਂ ‘ਚੋਂ ਬਾਹਰ ਨਿਕਲ ਆਏ।

ਉਥੇ ਹੀ ਇੰਡੋਨੇਸ਼ੀਆ ‘ਚ ਵੀ ਭੁਚਾਲ ਆਉਣ ਦੀ ਖਬਰ ਹੈ। ਇੰਡੋਨੇਸ਼ੀਆ ‘ਚ ਆਏ ਭੂਚਾਲ ਦੀ ਤੀਬਰਤਾ 7.3 ਰਹੀ। ਦੋਹਾਂ ਦੇਸ਼ਾਂ ‘ਚ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ।

ਹੋਰ ਪੜ੍ਹੋ: ਭਾਜਪਾ ਨੇ ਉੱਤਰ ਪ੍ਰਦੇਸ਼,ਬਿਹਾਰ ਵਿਚ ਤਿੰਨ ਲੋਕ ਸਭਾ ਉਪ-ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਅਧਿਕਾਰੀਆਂ ਨੇ ਦੱਸਿਆ ਕਿ ਡਾਰਵਿਨ ਦੇ ਕਈ ਹਿੱਸਿਆਂ ‘ਚ ਭੂਚਾਲ ਆਇਆ। ਜਿਸ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰ ਛੱਡ ਕੇ ਬਾਹਰ ਆਉਣ ਲੱਗੇ।

-PTC News