Wed, Apr 24, 2024
Whatsapp

ਇਸ ਭਾਰਤੀ ਨੌਜਵਾਨ ਨੂੰ ਆਸਟਰੇਲੀਆ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣਾ ਪਿਆ ਮਹਿੰਗਾ, ਜਾਣੋ ਮਾਮਲਾ

Written by  Jashan A -- June 30th 2019 12:30 PM
ਇਸ ਭਾਰਤੀ ਨੌਜਵਾਨ ਨੂੰ ਆਸਟਰੇਲੀਆ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣਾ ਪਿਆ ਮਹਿੰਗਾ, ਜਾਣੋ ਮਾਮਲਾ

ਇਸ ਭਾਰਤੀ ਨੌਜਵਾਨ ਨੂੰ ਆਸਟਰੇਲੀਆ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣਾ ਪਿਆ ਮਹਿੰਗਾ, ਜਾਣੋ ਮਾਮਲਾ

ਇਸ ਭਾਰਤੀ ਨੌਜਵਾਨ ਨੂੰ ਆਸਟਰੇਲੀਆ 'ਚ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣਾ ਪਿਆ ਮਹਿੰਗਾ, ਜਾਣੋ ਮਾਮਲਾ,ਆਸਟ੍ਰੇਲੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇੱਕ ਭਾਰਤੀ ਨੌਜਵਾਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਨਸ਼ੇ ਵਿੱਚ ਗੱਡੀ ਚਲਾਉਣ ਦੇ ਅਪਰਾਧਾਂ ਦੇ ਕਾਰਨ ਆਸਟਰੇਲੀਆ ਦੀ ਨਾਗਰਿਕਤਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਸਾਲ 2008 ਵਿੱਚ ਬਤੌਰ ਕੌਮਾਂਤਰੀ ਵਿਦਿਆਰਥੀ ਭਾਰਤ ਤੋਂ ਆਉਣ ਮਗਰੋਂ ਇਸਨੇ ਸਾਲ 2013 ਵਿੱਚ ਵਿਆਹ ਕੀਤਾ ਜਿਸ ਮਗਰੋਂ ਉਸਨੂੰ ਪਰਮਾਨੈਂਟ ਪਾਰਟਨਰ ਵੀਜ਼ਾ ਮਿਲ ਗਿਆ। ਹੋਰ ਪੜ੍ਹੋ: ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸੜਕ ਹਾਦਸੇ 'ਚ ਸਰਕਾਰੀ ਹਸਪਤਾਲ ਦੇ ਡਾਕਟਰ ਸਮੇਤ 2 ਮੌਤਾਂ ਸਾਲ 2016 ਵਿੱਚ ਜਿਸ ਵੇਲੇ ਉਸ ਨੇ ਨਾਗਰਿਕਤਾ ਦੇ ਲਈ ਅਰਜ਼ੀ ਦਾਖਿਲ ਕੀਤੀ ਤਾਂ ਉਸ ਵਿੱਚ ਇਹਨਾਂ ਅਪਰਾਧਾਂ ਅਤੇ ਅਦਾਲਤੀ ਕਾਰਵਾਈ ਦੀ ਅਧੂਰੀ ਜਾਣਕਾਰੀ ਦਿੱਤੀ।ਹੋਮ ਅਫੇਅਰ ਵਿਭਾਗ ਨੇ ਇਹ ਕਹਿੰਦਿਆਂ ਉਸਦੀ ਅਰਜ਼ੀ ਖਾਰਿਜ ਕਰ ਦਿਤੀ ਕਿ ਉਹ ਨਾਗਰਿਕਤਾ ਦੇ ਲਈ ਲੋੜੀਂਦੇ ਚੰਗੇ ਕਿਰਦਾਰ ਦੀ ਸ਼ਰਤ ਪੂਰੀ ਨਹੀਂ ਕਰਦਾ। -PTC News


Top News view more...

Latest News view more...