Advertisment

ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ

author-image
Jashan A
Updated On
New Update
ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ
Advertisment
ਆਸਟਰੇਲੀਆ ਪਹੁੰਚੀ ਪੰਜਾਬਣ ਨੂੰ ਏਅਰਪੋਰਟ ਤੋਂ ਹੀ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ ,ਮੈਲਬੋਰਨ: ਵਿਸਟਰ ਵੀਜ਼ਾ 'ਤੇ ਆਸਟ੍ਰੇਲੀਆ ਗਈ 23 ਸਾਲਾ ਪੰਜਾਬਣ ਲੜਕੀ ਨੂੰ ਅਵਲੋਨ ਏਅਰਪੋਰਟ 'ਤੇ ਡਿਪੋਰਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਆਸਟ੍ਰੇਲੀਆ ਆਪਣੇ ਅੰਕਲ ਆਂਟੀ ਦੇ ਕੋਲ ਵਿਸਟਰ ਵੀਜ਼ਾ 'ਤੇ ਆਈ ਸੀ। Ausਜਿਵੇਂ ਉਹ ਅਵਲੋਨ ਏਅਰਪੋਰਟ 'ਤੇ ਪਹੁੰਚੀ ਤਾਂ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸ ਦਾ ਬੈਗ ਚੈੱਕ ਕੀਤਾ, ਜਿਸ 'ਚ ਕੁਝ ਖਾਣ ਪੀਣ ਦਾ ਸਾਮਾਨ ਮਿਲਿਆ, ਪਰ ਉਸ ਨੇ ਇਸ ਬਾਰੇ ਅਧਿਕਾਰੀਆਂ ਨੂੰ ਇਤਲਾਹ ਦੇ ਦਿੱਤੀ ਸੀ। ਹੋਰ ਪੜ੍ਹੋ: ਇਹਨਾਂ ਲੋਕਾਂ ਲਈ ਹੁਣ ਕੈਨੇਡਾ ਦੀ ਪੀ. ਆਰ. ਨਹੀਂ ਰਹੇਗੀ ਸਿਰਫ ਸੁਪਨਾ, ਪਹਿਲਾਂ ਨਹੀਂ ਮਿਲਦੀ ਦੀ ਇਜਾਜ਼ਤ! ਇਸ ਦੌਰਾਨ ਉਸ ਤੋਂ ਕੁਝ ਸਵਾਲ ਵੀ ਪੁਛੇ ਗਏ, ਪਰ ਉਹ ਸਹੀ ਜਵਾਬ ਨਹੀਂ ਦੇ ਸਕੀ। ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਹ ਕਿਥੇ-ਕਿਥੇ ਜਾਵੇਗੀ ਅਤੇ ਕੀ ਕੁਝ ਕਰੇਗੀ। ਉਸ ਨੂੰ ਪੁੱਛਿਆ ਗਿਆ ਕਿ ਉਹ ਵਿਸਟਰ ਵੀਜ਼ਾ 'ਤੇ ਆਈ ਤੇ ਉਹ ਆਪਣੇ ਨਾਲ ਹੋਰ ਸਰਟੀਫਿਕੇਟ ਅਤੇ ਆਈਲਟਸ ਦਾ ਸਰਟੀਫਿਕੇਟ ਕਿਉਂ ਲੈ ਕੇ ਆਈ ਹੈ ਤਾਂ ਇਸ ਬਾਰੇ 'ਚ ਲੜਕੀ ਕੋਈ ਜਵਾਬ ਦੇ ਨਾ ਸਕੀ। Ausਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਲੜਕੀ ਡਿਪੋਰਟ ਕਰ ਦਿੱਤਾ ਤੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ। ਉਧਰ ਲੜਕੀ ਦਾ ਕਹਿਣਾ ਹੈ ਕਿ ਉਸ ਨੇ ਕੋਈ ਜ਼ੁਰਮ ਨਹੀਂ ਕੀਤਾ ਪਰ ਫਿਰ ਵੀ ਉਸ ਨੂੰ ਹੱਥ ਕੜੀਆਂ ਲਗਾ ਕੇ ਲਿਜਾਇਆ ਗਿਆ। -PTC News-
punjabi-news australia latest-punjabi-news punjabi-girl-deport
Advertisment

Stay updated with the latest news headlines.

Follow us:
Advertisment