Advertisment

ਹੁਣ ਗੂਗਲ ਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ

author-image
Jagroop Kaur
New Update
ਹੁਣ ਗੂਗਲ ਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ
Advertisment
ਆਸਟ੍ਰੇਲੀਆ ਦੀ ਸਰਕਾਰ ਬੁੱਧਵਾਰ ਨੂੰ ਸੰਸਦ ਵਿਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਇੰਟਰਨੈੱਟ ਮੀਡੀਆ ਵਿਸ਼ੇਸ਼ ਤੌਰ 'ਤੇ ਗੂਗਲ ਅਤੇ ਫੇਸਬੁੱਕ ਨੂੰ ਖਬਰਾਂ ਅੱਪਡੇਟ ਕਰਨ ਲਈ 'ਤੇ ਭੁਗਤਾਨ ਕਰਨਾ ਹੋਵੇਗਾ। ਵਿੱਤ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਇਸ ਪ੍ਰਸਤਾਵ 'ਤੇ ਕਿਹਾ ਹੈ ਕਿ ਸਮਾਚਾਰ ਸਮੱਗਰੀ ਦੇ ਸੰਬੰਧ ਵਿਚ ਇਹ ਡਰਾਫਟ ਸੰਸਦੀ ਕਮੇਟੀ ਵਿਚ ਡੂੰਘਾਈ ਦੇ ਨਾਲ ਤੱਥਾਂ ਨੂੰ ਦੇਖਣ ਦੇ ਬਾਅਦ ਸਾਂਸਦਾਂ ਦੀ ਵੋਟਿੰਗ ਲਈ ਸੰਸਦ ਵਿਚ ਅਗਲੇ ਸਾਲ ਪੇਸ਼ ਕੀਤਾ ਜਾਵੇਗਾ।

In Australia, Facebook and Google will have to pay news outlets to use their content <File: Dado Ruvic/Reuters>

ਉਹਨਾਂ ਨੇ ਕਿਹਾ ਕਿ ਇਹ ਮੀਡੀਆ ਦੀ ਦੁਨੀਆ ਵਿਚ ਬਹੁਤ ਵੱਡੀ ਤਬਦੀਲੀ ਹੈ ਅਤੇ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਜੁਲਾਈ ਵਿਚ ਇਸ ਸੰਬੰਧ ਵਿਚ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਪਰ ਹੁਣ ਉਸ ਵਿਚ ਕੁਝ ਤਬਦੀਲੀ ਕੀਤੀ ਗਈ ਹੈ। ਸਾਰੇ ਸੋਧ ਮੀਡੀਆ ਪਲੇਟਫਾਰਮ ਅਤੇ ਆਸਟ੍ਰੇਲੀਆ ਦੇ ਮੀਡੀਆ ਸੰਗਠਨਾਂ ਤੋਂ ਰਾਏ ਲੈਣ ਦੇ ਬਾਅਦ ਕੀਤੇ ਗਏ ਹਨ। publive-image ਵਿੱਤ ਮੰਤਰੀ ਨੇ ਦੱਸਿਆ ਕਿ ਵਰਤਮਾਨ ਵਿਚ ਆਨਲਾਈਨ ਵਿਗਿਆਪਨਾਂ 'ਤੇ ਗੂਗਲ ਦਾ 53 ਫੀਸਦੀ ਅਤੇ ਫੇਸਬੁੱਕ ਦਾ 23 ਫੀਸਦੀ ਹਿੱਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਸਮਾਚਾਰ ਸਮੱਗਰੀ ਦਾ ਭੁਗਤਾਨ ਕਰਨ ਨਾਲੋਂ ਬਿਹਤਰ ਆਸਟ੍ਰੇਲੀਆ ਦੀਆ ਖ਼ਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਰੋਕਣਾ ਚਾਹੇਗਾ। ਗੂਗਲ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣਾ ਸੰਭਵ ਨਹੀਂ ਹੋ ਸਕੇਗਾ

-
australia facebook google paid-news facebook-google-have-to-pay-for-news legislation-to-create-the-news new-laws google-and-facebook-to-pay-news new-laws-for-paid-news news-laws
Advertisment

Stay updated with the latest news headlines.

Follow us:
Advertisment