Advertisment

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ

author-image
Jashan A
Updated On
New Update
ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ
Advertisment
ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ,ਫ਼ਰੀਦਕੋਟ: ਫ਼ਰੀਦਕੋਟ ਦੇ ਪਿੰਡ ਸੁਰਘੂਰੀ ਦੇ 24 ਸਾਲਾਂ ਨੌਜਵਾਨ ਜਤਿੰਦਰ ਸਿੰਘ ਬਰਾੜ ਦੀ ਆਸਟ੍ਰੇਲੀਆ ‘ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਰੀ ਮੁਤਾਬਕ ਮ੍ਰਿਤਕ ਜਤਿੰਦਰ ਸਿੰਘ ਪੈਸੇ ਕਮਾਉਣ ਲਈ 2012 ‘ਚ ਆਸਟ੍ਰੇਲੀਆ ਗਿਆ ਸੀ। australia ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ ਦੱਸ ਦੇਈਏ ਕਿ ਖਬਰ ਮਿਲਣ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਵੱਲੋਂ ਵੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ:ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ road accident ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਮੌਤ, ਇਸ ਮਹੀਨੇ ਦੀ 26 ਜਨਵਰੀ ਨੂੰ ਹੋਣਾ ਸੀ ਵਿਆਹ ਮਿਲੀ ਜਾਣਕਾਰੀ ਮੁਤਾਬਕ ਉਸ ਨੇ ਕੁੱਝ ਹੀ ਸਮਾਂ ਪਹਿਲਾਂ ਭਾਰਤ ਆ ਕੇ ਅਪਣੀ ਇਕਲੌਤੀ ਭੈਣ ਦਾ ਵਿਆਹ ਕੀਤਾ ਸੀ ਤੇ ਜਤਿੰਦਰ ਸਿੰਘ ਬਰਾੜ ਦਾ ਇਸ ਮਹੀਨੇ ਦੀ 26 ਜਨਵਰੀ ਨੂੰ ਵਿਆਹ ਹੋਣਾ ਸੀ। ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਇਸ ਮਨਹੂਸ ਖ਼ਬਰ ਨੇ ਉਸ ਦੇ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਨੂੰ ਝੰਜੋੜ ਕੇ ਰੱਖ ਦਿਤਾ। ਐਡੀਲੈਡ ਸਰਕਾਰ ਵਲੋਂ ਜਤਿੰਦਰ ਦੀ ਮ੍ਰਿਤਕ ਦੇਹ ਹਵਾਈ ਜਹਾਜ਼ ਰਾਹੀਂ ਛੇਤੀ ਹੀ ਭਾਰਤ ਭੇਜੀ ਜਾ ਰਹੀ ਹੈ। -PTC News-
punjabi-news latest-punjabi-news faridkot-news news-in-punjabi
Advertisment

Stay updated with the latest news headlines.

Follow us:
Advertisment