ਆਸਟ੍ਰੇਲੀਆ ‘ਚ ਹੋਇਆ ਸੜਕ ਹਾਦਸਾ

Australia road accident: Punjabi youth lost his life in Australia in road accident
Australia road accident: Punjabi youth lost his life in Australia in road accident

Australia road accident: Punjabi youth: ਆਸਟ੍ਰੇਲੀਆ ‘ਚ ਹੋਇਆ ਸੜਕ ਹਾਦਸਾ, ਮਾਪਿਆਂ ਦੇ ਜਵਾਨ ਪੁੱਤ ਨਾਲ ਵਾਪਰਿਆ ਇਹ!

ਕਹਿੰਦੇ ਨੇ ਦੁੱਖ ਕਿੰਨ੍ਹਾ ਵੀ ਵੱਡਾ ਆ ਜਾਵੇ, ਪਰ ਕਦੀ ਕਿਸੇ ਦੇ ਮਾਪਿਆਂ ਨੂੰ ਆਪਣੇ ਬੱਚੇ ਦੀ ਅਰਥੀ ਨੂੰ ਮੋਢਾ ਨਾ ਦੇਣਾ ਨਾ ਪਵੇ, ਕਿਉਂਕਿ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ।

ਪਰ, ਕਦੀ ਕਦੀ ਰੱਬ ਦਾ ਭਾਣਾ ਮੰਨਣ ਤੋਂ ਇਲਾਵਾ ਕੋਈ ਚਾਰਾ ਵੀ ਨਹੀਂ ਹੁੰਦਾ, ਅਜਿਹਾ ਹੀ ਕੁਝ ਵਾਪਰਿਆ ਹੈ ਮਲਕੀਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ। ਉਹਨਾਂ ਦਾ ਪੁੱਤ ਸੜਕ ਹਾਦਸੇ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਅਤੇ ਘਰਦਿਆਂ ਨੂੰ ਦੇ ਗਿਆ ਉਮਰ ਭਰ ਦਾ ਰੋਣਾ।
Australia road accident: Punjabi youth lost his life in Australia in road accident ਦਰਅਸਲ, ਆਸਟ੍ਰੇਲੀਆ ਦੇ ਸਿਡਨੀ ‘ਚ ਵਾਪਰੇ ਸੜਕ ਹਾਦਸੇ ‘ਚ ਬਾਹਰਲੇ ਮੁਲਕ ਪੜ੍ਹਾਈ ਕਰਨ ਗਏ ਮਲਕੀਤ ਸਿੰਘ ਦੀ ਮੌਤ ਹੋ ਗਈ। ਉਸਦਾ ਪਰਿਵਾਰ ਜੰਮੂ ਵਿੱਚ ਰਹਿੰਦਾ ਹੈ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਆਸਟ੍ਰੇਲੀਆ ਪੜ੍ਹਾਈ ਕਰਨ ਗਿਆ ਸੀ।

ਇਸ ਹਾਦਸੇ ‘ਚ ਕਾਰ ਦੇ ਚੀਥੜੇ ਉਡ ਗਏ ਸਨ ਅਤੇ ਉਸਦੇ ਦੋਸਤਾਂ ਵੀ ਇਸ ਹਾਦਸੇ ਕਾਰਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
Australia road accident: Punjabi youth lost his life in Australia in road accident (Punjabi youth) ਉਸਦੇ ਦੋਸਤ ਅਤੇ ਆਸਟ੍ਰੇਲੀਆ ਰਹਿੰਦਾ ਭਾਰਤੀ ਭਾਈਚਾਰਾ ਉਹਨਾਂ ਦੀ ਮਦਦ ਲਈ ਅੱਗੇ ਆਇਆ ਹੈ ਅਤੇ ਉਹਨਾਂ ਨੇ ਪੈਸੇ ਇੱਕਠੇ ਕਰਨੇ ਸ਼ੁਰੂ ਕੀਤੇ ਹਨ ਤਾਂ ਜੋ ਮਲਕੀਤ ਨੇ ਮਾਪੇ ਆਪਣਾ ਕਰਜ਼ਾ ਚੁਕਾ ਸਕਣ।

ਦੱਸਣਯੋਗ ਹੈ ਕਿ ਮਲਕੀਤ ਆਪਣੇ ਦੋਸਤਾਂ ਨਾਲ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

—PTC News