ਆਸਟ੍ਰੇਲੀਆ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜਾਬਣ ਦੀ ਹੋਈ ਮੌਤ

Aus

ਆਸਟ੍ਰੇਲੀਆ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਪੰਜਾਬਣ ਦੀ ਹੋਈ ਮੌਤ,ਐਡੀਲੇਡ: ਆਸਟ੍ਰੇਲੀਆ ਦੇ ਐਡੀਲੇਡ ’ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇੱਕ ਪੰਜਾਬੀ ਮਹਿਲਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਰਵਨੀਤ ਕੌਰ ਵਜੋਂ ਹੋਈ ਹੈ।

Ausਰਵਨੀਤ ਕੌਰ ਅਪਣੇ ਭਰਾ ਹਰਮੀਤ ਸਿੰਘ ਨਾਲ ਜਦੋਂ ਟਰਾਲੀ ਵਿਚ ਸਮਾਨ ਲੈ ਕੇ ਲੰਘ ਰਹੀ ਸੀ ਉਸ ਸਮੇਂ ਇੱਕ 82 ਸਾਲਾ ਬਜ਼ੁਰਗ ਕਾਰ ਵਿਚ ਆ ਰਿਹਾ ਸੀ, ਜਿਸ ਦੀ ਕਾਰ ਬੇਕਾਬੂ ਹੋ ਗਈ ਤੇ ਟਕਰਾਉਣ ਉਪਰੰਤ ਰਵਨੀਤ ਕੌਰ ਦੇ ਪੇਟ ਉਪਰ ਦੀ ਲੰਘ ਗਈ।

ਹੋਰ ਪੜ੍ਹੋ:ਫਿਲੌਰ ਪੁਲਿਸ ਨੇ 1 ਕਿਲੋ ਸੋਨੇ ਸਮੇਤ ਵਿਅਕਤੀ ਨੂੰ ਦਬੋਚਿਆ, ਪੁੱਛਗਿੱਛ ਜਾਰੀ

Ausਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਰਵਨੀਤ ਦੇ ਦੋ ਛੋਟੇ-ਛੋਟੇ ਬੱਚੇ ਹਨ, ਜਿਨ੍ਹਾਂ ’ਚੋਂ ਇਕ ਦੀ ਉਮਰ 7 ਸਾਲ ਅਤੇ ਦੂਜੇ ਦੀ ਸਿਰਫ ਇਕ ਸਾਲ ਹੀ ਹੈ।ਜਿਸ ਦੌਰਾਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਰਵਨੀਤ ਕੌਰ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਤ ਸੀ। ਜਿਸ ਨੇ ਰਿਸ਼ੀਕੇਸ ਵਿਚ ਕਾਫੀ ਸਮਾਂ ਗੁਜ਼ਾਰਨ ਉਪਰੰਤ 2008 ਤੋਂ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਰਹਿ ਰਹੀ ਸੀ।

-PTC News