ਆਸਟ੍ਰੇਲੀਆ ‘ਚ ਕਈ ਵਾਹਨਾਂ ਵਿਚਾਲੇ ਭਿਆਨਕ ਟੱਕਰ, ਮਸਾਂ ਬਚੇ ਲੋਕ

ਆਸਟ੍ਰੇਲੀਆ ‘ਚ ਕਈ ਵਾਹਨਾਂ ਵਿਚਾਲੇ ਭਿਆਨਕ ਟੱਕਰ, ਮਸਾਂ ਬਚੇ ਲੋਕ,ਮੈਲਬੌਰਨ: ਆਸਟ੍ਰੇਲੀਆ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਅਣਗਹਿਲੀ ਕਾਰਨ ਵਾਪਰਿਆ ਹੈ, ਜੋ ਵੀਡੀਓ ਬਣਾਉਂਦਾ ਹੋਇਆ ਵੱਡਾ ਟਰੱਕ ਚਲਾ ਰਿਹਾ ਸੀ ਤੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

ਜਾਣਕਾਰੀ ਮੁਤਾਬਕ ਨੌਜਵਾਨ ਪੰਜਾਬੀ ਗਾਣੇ ਲਗਾ ਕੇ ਆਪਣੀ ਵੀਡੀਓ ਬਣਾਉਂਦਾ ਹੋਇਆ ਵਿਅਸਤ ਸੜਕ ਨੂੰ ਪਾਰ ਕਰ ਰਿਹਾ ਸੀ। ਫਿਲਹਾਲ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹੋਰ ਪੜ੍ਹੋ: ਦੇਖੋ ਟਰੱਕ ਵਿੱਚ ਹੋ ਰਿਹਾ ਸੀ ਇਹ ਕੰਮ , ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵੀਡੀਓ ਵਾਇਰਲ

ਕੰਪਨੀ ਨੇ ਉਸ ਨੂੰ ਦਿੱਤੀਆਂ ਸਾਰੀਆਂ ਡਿਊਟੀਜ਼ ਵਾਪਸ ਲੈ ਲਈਆਂ ਹਨ। ਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ‘ਚ ਵੱਡੀ ਗਿਣਤੀ ਭਾਰਤੀ ਟਰੱਕ ਡਰਾਈਵਰ ਹਨ, ਜਿਨ੍ਹਾਂ ‘ਚੋਂ ਪੰਜਾਬੀ ਵੀ ਕਾਫੀ ਹਨ। ਉਨ੍ਹਾਂ ਵਲੋਂ ਆਸਟ੍ਰੇਲੀਆ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾਇਆ ਜਾਂਦਾ ਹੈ।

-PTC News