ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ

Australia Uncontrollable car Punjabi Origin women Crushed
ਆਸਟ੍ਰੇਲੀਆ 'ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ 

ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ:ਆਸਟ੍ਰੇਲੀਆ : ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ ਪ੍ਰਾਸਪੈਕਟ ਇਲਾਕੇ ‘ਚ ਸ਼ਾਪਿੰਗ ਸੈਂਟਰ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜਾਬੀ ਮੂਲ ਦੀ ਔਰਤ ਦੀ ਮੌਤ ਹੋ ਗਈ ਹੈ ਅਤੇ ਉਸਦਾ ਭਰਾ ਜ਼ਖਮੀ ਹੋ ਗਿਆ ਹੈ।

Australia Uncontrollable car Punjabi Origin women Crushed
ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ 31 ਸਾਲਾ ਰਵਨੀਤ ਕੌਰ ਆਪਣੇ ਭਰਾ ਹਰਮੀਤ ਸਿੰਘ ਨਾਲ ਨਾਰਥ ਪਾਰਕ ਸ਼ਾਪਿੰਗ ਸੈਂਟਰ ਵਿੱਖੇ ਖਰੀਦਦਾਰੀ ਕਰਨ ਲਈ ਗਈ ਸੀ। ਇਸ ਦੌਰਾਨ ਸ਼ਾਪਿੰਗ ਸੈਂਟਰ ਵਿਚਲੀ ਪੈਦਲ ਤੁਰਨ ਵਾਲੀ ਸੜਕ ਪਾਰ ਕਰਦੇ ਸਮੇਂ ਇੱਕ ਬੇਕਾਬੂ ਕਾਰ ਨੇ ਰਵਨੀਤ ਕੌਰ ਤੇ ਉਸ ਦਾ ਭਰਾ ਨੂੰ ਟੱਕਰ ਮਾਰ ਦਿੱਤੀ ਹੈ।

Australia Uncontrollable car Punjabi Origin women Crushed
ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ

ਇਸ ਹਾਦਸੇ ਵਿੱਚ ਉਸ ਦੇ ਭਰਾ ਵੀ ਜਖ਼ਮੀ ਹੋ ਗਿਆ।ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਰਾਇਲ ਐਡੀਲੇਡ ਹਸਪਤਾਲ ਭਰਤੀ ਕਰਵਾਇਆ ਹੈ ,ਜਿੱਥੇ ਰਵਨੀਤ ਕੌਰ ਨੇ ਦਮ ਤੋੜ ਦਿੱਤਾ। ਕਾਰ ਚਾਲਕ ਇੱਕ 82 ਸਾਲਾ ਬਜ਼ੁਰਗ ਸੀ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 Australia Uncontrollable car Punjabi Origin women Crushed
ਆਸਟ੍ਰੇਲੀਆ ‘ਚ ਬੇਕਾਬੂ ਕਾਰ ਨੇ ਪੰਜਾਬੀ ਮੂਲ ਦੀ ਮਹਿਲਾ ਨੂੰ ਕੁਚਲਿਆ , ਹੋਈ ਮੌਤ , ਭਰਾ ਜ਼ਖਮੀ

ਦੱਸ ਦੇਈਏ ਕਿ ਰਵਨੀਤ 2008 ‘ਚ ਨਰਸਿੰਗ ਦੀ ਪੜਾਈ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਆਈ ਸੀ ਤੇ ਹੁਣ ਨਰਸ ਵਜੋਂ ਸੇਵਾਵਾਂ ਦੇ ਰਹੀ ਸੀ ਅਤੇ ਉਸਦੇ ਦੋ ਛੋਟੇ ਬੱਚੇ ਸਨ ,ਜਿਨ੍ਹਾਂ ਦੀ ਉਮਰ ਮਹਿਜ਼ ਵੀ ਦੋ ਬੱਚੇ 7 ਅਤੇ 1 ਸਾਲ ਸੀ।
-PTCNews