ਖੇਡ ਸੰਸਾਰ

ਜਿੱਤ ਦੀ ਖੁਸ਼ੀ ਦਾ ਅਨੋਖਾ ਜਸ਼ਨ, ਇਸ ਖਿਡਾਰੀ ਨੇ ਜੁੱਤੇ 'ਚ ਪਾ ਕੇ ਪੀਤੀ ਬੀਅਰ, ਵੇਖੋ VIDEO

By Riya Bawa -- November 15, 2021 2:11 pm -- Updated:Feb 15, 2021

ਨਵੀਂ ਦਿੱਲੀ: T20 ਵਿਸ਼ਵ ਕੱਪ ਵਿਚ ਜਿੱਤ ਕੇ ਆਸਟ੍ਰੇਲੀਆ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਦੁਬਈ 'ਚ ਖੇਡੇ ਗਏ ਟੀ-20 ਵਿਸ਼ਵ ਕੱਪ (T20 World Cup-2021) ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਫਾਰਮੈਟ 'ਚ ਵਿਸ਼ਵ ਖਿਤਾਬ ਜਿੱਤਿਆ। ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜਸ਼ਨ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡਿਆ 'ਤੇ ਵੇਖਣ ਨੂੰ ਮਿਲੀ ਹੈ।

ਇਕ ਬਹੁਤ ਹੀ ਟਰੇਂਡਿੰਗ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਆਸਟਰੇਲਿਆਈ ਟੀਮ ਦੇ ਖਿਡਾਰੀ ਜਸ਼ਨ ਵਿੱਚ ਇੰਨੇ ਡੁੱਬੇ ਹੋਏ ਸਨ ਕਿ ਉਨ੍ਹਾਂ ਨੇ ਜੁੱਤਿਆਂ ਵਿੱਚ ਪਾ ਕੇ ਬੀਅਰ ਪੀ ਲਈ। ਆਈਸੀਸੀ ਨੇ ਸੋਮਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਮੈਥਿਊ ਵੇਡ (Matthew Wade) ਅਤੇ ਮਾਰਕਸ ਸਟੋਇਨਿਸ (Marcus Stoinis) ਜੁੱਤਿਆਂ ਵਿੱਚ ਬੀਅਰ ਪੀਂਦੇ ਨਜ਼ਰ ਆ ਰਹੇ ਹਨ।

 

ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 172 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਲਈ ਕਪਤਾਨ ਕੇਨ ਵਿਲੀਅਮਸਨ (Kane Williamson) ਨੇ 48 ਗੇਂਦਾਂ 'ਤੇ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 2 ਵਿਕਟਾਂ ਦੇ ਨੁਕਸਾਨ 'ਤੇ 18.5 ਓਵਰਾਂ 'ਚ ਟੀਚਾ ਹਾਸਲ ਕਰ ਲਿਆ।

-PTC News

  • Share