Advertisment

ਥ੍ਰੀਵ੍ਹੀਲਰਾਂ ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ

author-image
Gagan Bindra
New Update
ਥ੍ਰੀਵ੍ਹੀਲਰਾਂ ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ
Advertisment
Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ: ਸਟੇਟ ਟਰਾਂਸਪੋਰਟ ਅਥਾਰਿਟੀ ਨੇ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜਰ ਭਾਂਵੇ ਚੰਡੀਗੜ੍ਹ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਚੱਲਦੀਆਂ ਸਕੂਲੀ ਬੱਸਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਪਰ Autorickshaw ਤੇ ਟਾਟਾ ਮੈਜਿਕ ਵਾਹਨਾਂ ਵੱਲੋਂ ਹਾਲੇ ਵੀ ਨਿਯਮਾਂ ਨੂੰ ਛਿੱਕੇ ਟੰਗ ਕੇ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਢੋਇਆ ਜਾ ਰਿਹਾ ਹੈ, ਜਿਸ ਨਾਲ ਬੱਚਿਆਂ ਦੀ ਸੁਰੱਖਿਆ 'ਤੇ ਸਵਾਲ ਉਠ ਰਹੇ ਹਨ।Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜਸ਼ਹਿਰ ਵਿੱਚ ਕਈ Autorickshaw ਤਾਂ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਲੱਦ ਕੇ ਸਫਰ ਕਰਦੇ ਹਨ। ਜਿਸ ਕਰਕੇ ਪ੍ਰਸ਼ਾਸਨ ਨੇ ਸਕੂਲੀ ਬੱਚਿਆਂ ਨੂੰ ਲਿਜਾਣ ਵਾਸਤੇ ਆਟੋ ਮਾਲਕਾਂ ਨੂੰ ਹਦਾਇਤ ਵੀ ਕੀਤੀ ਸੀ ਕਿ ਉਹ ਥ੍ਰੀਵ੍ਹੇਲਰਾਂ ਦੇ ਇੱਕ ਪਾਸੇ ਲੋਹੇ ਦਾ ਗੇਟ ਅਤੇ ਦੂਜੇ ਪਾਸੇ ਗਰਿੱਲ ਲਗਵਾਉਣ ਪਰ ਕਿਸੇ ਨੇ ਵੀ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨਿਆ।
Advertisment
Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜਸ਼ਹਿਰ ਦੇ ਕਈ ਸਕੈਟਰਾਂ ਵਿੱਚ ਚੱਲਦੇ ਇਨ੍ਹਾਂ ਵਾਹਨਾ ਵੱਲੋਂ ਨਿਰਧਾਰਤ ਸੀਟਾਂ ਦੇ ਉਲਟ ਦੁੱਗਣੀ ਸਮਰੱਥਾ ਦੇ ਨਾਲ ਬੱਚਿਆਂ ਨੂੰ ਸਵਾਰ ਕੀਤਾ ਜਾਂਦਾ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਹੀ ਵਾਹਨ ਹੀ ਬੱਚਿਆਂ ਨੂੰ ਲਿਜਾ ਸਕਦਾ ਹੈ, ਜਿਸ ਕੋਲ ਪ੍ਰਾਈਵੇਟ ਸਰਵਿਸ ਵਹੀਕਲ ਪਰਮਿਟ ਫਾਰ ਸਕੂਲ ਚਿਲਡਰਨ ਹੋਵੇ।ਪ੍ਰਸ਼ਾਸਣ ਵੱਲੋਂ ਵੀ ਇੱਕ ਆਟੋ ਵਿੱਚ ਪੰਜ ਬੱਚੇ ਬਿਠਾਉਣ ਦੀ ਹਦਾਇਤਾਂ ਹਨ।Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜਐੱਸਟੀਏ ਦੇ ਵਧੀਕ ਸਕੱਤਰ ਰਾਜੀਵ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਸੌਪਿੰਨਜ. ਸਕੂਲ ਦੀਆਂ ੨੦ ਬੱਸਾਂ ਦੀਆਂ ਜਾਂਚ ਕੀਤੀ ਗਈ। ਉਨ੍ਹਾਂ ਵੱਲੋਂ ਗੈਰਕਾਨੂੰਨੀ ਥ੍ਰੀਵ੍ਹੀਲਰ ਵਾਲਿਆਂ 'ਤੇ ਵੀ ਕਾਰਵਾਈ ਕੀਤੀ ਗਈ ਅਤੇ ੧੭ ਆਟੋਆਂ ਦੇ ਚਲਾਨ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸੇਂਟ ਜ.ੇਵੀਅਰ ਦੀਆਂ ਬੱਸਾਂ ਵੀ ਸਪੀਡ ਗਵਰਨਰ ਠੀਕ ਨਾ ਹੋਣ ਕਾਰਨ ਜ਼ਬਤ ਕੀਤੀਆਂ ਗਈਆਂ ਹਨ।Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜਦੂਜੇ ਪਾਸੇ ਬੱਸ ਅਪਰੇਟਰ ਯੂਨੀਅਨ ਨੇ ਉਨ੍ਹਾਂ ਨਾਲ ਧੱਕਾ ਹੋਣ ਦੇ ਦੋਸ਼ ਵੀ ਲਾਏ ਹਨ ਚੰਡੀਗੜ੍ਹ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਐਸਟੀਏ ਵੱਲੋਂ ਬੱਸ ਆਪਰੇਟਰਾਂ ਨੂੰ ਬੇਵਜਾਹ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਸੇਂਟ ਜੇਵੀਅਰ ਦੀਆਂ ਤਿੰਨ ਬੱਸਾਂ ਸਪੀਡ ਗਵਰਨਰ ਲੱਗੇ ਹੋਣ ਦੇ ਬਾਵਜੂਦ ਵੀ ਜਬਤ ਕੀਤੀਆਂ ਗਈਆਂ ਹਨ।Autorickshaw ਵੱਲੋਂ ਕੀਤਾ ਜਾ ਰਿਹਾ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ-
harsimrat-kaur-badal sukhbir-singh narender-modi pmo-india
Advertisment

Stay updated with the latest news headlines.

Follow us:
Advertisment