Wed, Apr 24, 2024
Whatsapp

ਬਰਡ ਫਲੂ ਦਾ ਵੱਧ ਰਿਹਾ ਕਹਿਰ,ਚੰਡੀਗੜ੍ਹ ’ਚ 14 ਪੰਛੀ ਮ੍ਰਿਤਕ ਮਿਲੇ

Written by  Jagroop Kaur -- January 14th 2021 11:08 PM
ਬਰਡ ਫਲੂ ਦਾ ਵੱਧ ਰਿਹਾ ਕਹਿਰ,ਚੰਡੀਗੜ੍ਹ ’ਚ 14 ਪੰਛੀ ਮ੍ਰਿਤਕ ਮਿਲੇ

ਬਰਡ ਫਲੂ ਦਾ ਵੱਧ ਰਿਹਾ ਕਹਿਰ,ਚੰਡੀਗੜ੍ਹ ’ਚ 14 ਪੰਛੀ ਮ੍ਰਿਤਕ ਮਿਲੇ

ਚੰਡੀਗੜ੍ਹ : ਬੀਤੇ ਕੁਝ ਦਿਨ ਤੋਂ ਦੇਸ਼ ਭਰ 'ਚ ਬਰਾੜ ਫਲੂ ਦਾ ਕਹਿਰ ਹੈ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਇਸਦਾ ਕਹਿਰ ਹੁਣ ਚੰਡੀਗੜ੍ਹ ਸ਼ਹਿਰ ’ਚ ਵੀ ਦੇਖਣ ਨੂੰ ਮਿਲਿਆ ਹੈ ਜਿਥੇ ਬਰਡ ਫਲੂ ਦੇ ਇਕ ਵੀ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਅਜੇ ਤੱਕ ਦੋ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰ ਬਾਵਜੂਦ ਇਸ ਦੇ ਪੰਛੀਆਂ ਦੇ ਮਰਨ ਦਾ ਸਿਲਸਿਲਾ ਬਰਕਰਾਰ ਹੈ।Bird flu in Germany 'unlikely' to be transmitted via infected eggs and  sausages

ਲਗਾਤਾਰ ਨੌਵੇਂ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਹਿਕਮੇ ਦੇ ਹੈਲਪਲਾਈਨ ਨੰਬਰ ’ਤੇ ਮ੍ਰਿਤਕ ਪੰਛੀਆਂ ਦੇ ਮਿਲਣ ਦੀ ਸੂਚਨਾ ਮਿਲ ਰਹੀ ਹੈ। ਬੁੱਧਵਾਰ ਨੂੰ 13 ਕਾਂ ਅਤੇ ਇਕ ਮੋਰ ਦੀ ਮੌਤ ਹੋਈ। ਹੁਣ ਪ੍ਰਸ਼ਾਸਨ ਨੂੰ ਤੀਜੀ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਦੇ ਅਧੀਨ ਹੀ ਅੱਗੇ ਕਾਰਵਾਈ ਕੀਤੀ ਜਾਵੇਗੀ।
ਹੋਰ ਪੜ੍ਹੋ : ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ Bird flu strain taking a toll on humans | Science | AAAS ਹੋਰ ਪੜ੍ਹੋ : ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ
ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੈਕਟਰ-38 ਵੈਸਟ ਤੋਂ ਇਕ ਕਾਂ, ਮੌਲੀ ਸਕੂਲ ਤੋਂ ਇਕ, ਧਨਾਸ ਤੋਂ ਦੋ, ਜਨਤਾ ਕਾਲੋਨੀ ਤੋਂ ਇਕ, ਨਵਾਂ ਗਰਾਓਂ ਕੰਪਾ ਪਲਾਟ ਤੋਂ ਪੰਜ, ਮਨੀਮਾਜਰਾ ਤੋਂ ਇਕ, ਪੀ. ਯੂ. ਕੈਂਪਸ ਤੋਂ 2 ਕਾਂ ਮਿਲੇ ਹਨ। ਇਸ ਤੋਂ ਇਲਾਵਾ ਧਨਾਸ ਸਥਿਤ ਬੋਟੈਨੀਕਲ ਗਾਰਡਨ ਵਿਚ ਇਕ ਮੋਰ ਮ੍ਰਿਤਕ ਪਾਇਆ ਗਿਆ ਹੈ। ਵਿਭਾਗ ਨੂੰ ਸੋਮਵਾਰ ਨੂੰ ਮ੍ਰਿਤਕ ਮਿਲੇ 13 ਪੰਛੀਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਨੂੰ ਕਈ ਕਾਂ ਪੰਚਕੂਲਾ ਨਾਲ ਲੱਗਦੇ ਚੰਡੀਗੜ੍ਹ ਦੇ ਇਕ ਹੀ ਇਲਾਕੇ ਵਿਚ ਮਰੇ ਮਿਲੇ ਸਨ, ਇਸ ਲਈ ਮਹਿਕਮੇ ਨੇ ਤੁਰੰਤ ਉਨ੍ਹਾਂ ਪੰਛੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਹੈ।
The pandemic risk of an accidental lab leak of enhanced flu virus:  unacceptably high - Bulletin of the Atomic Scientists
ਸਰਹੱਦੀ ਇਲਾਕੇ ਵਿਚ ਮ੍ਰਿਤਕ ਮਿਲੇ ਪੰਛੀਆਂ ਤੋਂ ਬਰਡ ਫਲੂ ਦੀ ਸ਼ੰਕਾ ਵਧ ਗਈ ਹੈ ਕਿਉਂਕਿ ਪੰਚਕੂਲਾ ਵਿਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਮਹਿਕਮੇ ਦੀ ਟੀਮ ਸਾਵਧਾਨੀ ਦੇ ਤੌਰ ’ਤੇ ਆਸ-ਪਾਸ ਜਾਂਚ ਕਰ ਰਹੀ ਹੈ। ਉੱਧਰ, ਵਾਤਾਵਰਣ ਮਹਿਕਮੇ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਦੇ ਪਸ਼ੂ ਮੈਡੀਕਲ ਮਹਿਕਮੇ ਨੇ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 250 ਨਮੂਨੇ ਜਾਂਚ ਲਈ ਜਲੰਧਰ ਭੇਜੇ ਹਨ। ਮਹਿਕਮੇ ਨੂੰ ਹੁਣੇ ਤੱਕ ਰਿਪੋਰਟ ਨਹੀਂ ਮਿਲੀ ਹੈ। ਇਸ ਵਿਚ ਪਸ਼ੂ ਮੈਡੀਕਲ ਮਹਿਕਮਾ ਇਕ ਵਾਰ ਫੇਰ 18 ਜਨਵਰੀ ਨੂੰ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦੇਵੇਗਾ ਅਤੇ 20 ਜਨਵਰੀ ਨੂੰ ਜਾਂਚ ਲਈ ਭੇਜੇਗਾ। ਸ਼ਹਿਰ ਵਿਚ ਹੁਣ ਤੱਕ ਕਰੀਬ 65 ਪੰਛੀਆਂ ਦੀ ਮੌਤ ਹੋ ਚੁੱਕੀ ਹੈ।

Top News view more...

Latest News view more...