ਹੋਰ ਖਬਰਾਂ

ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਲੱਗਾ ਸਦਮਾ , ਮਾਤਾ ਦਾ ਹੋਇਆ ਦਿਹਾਂਤ

By Shanker Badra -- November 04, 2019 1:02 pm

ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਲੱਗਾ ਸਦਮਾ , ਮਾਤਾ ਦਾ ਹੋਇਆ ਦਿਹਾਂਤ:ਹੁਸ਼ਿਆਰਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ,ਜਦੋਂ ਉਨ੍ਹਾਂ ਦੇ ਮਾਤਾ ਰਾਜ ਰਾਣੀ ਦਾਦਿਹਾਂਤ  ਹੋ ਗਿਆ। ਉਨ੍ਹਾਂ ਦਾ ਦਿਹਾਂਤ ਅੱਜ ਸਵੇਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਗੜ੍ਹਸ਼ੰਕਰ ਸਥਿਤ ਉਨ੍ਹਾਂ ਦੇ ਘਰ 'ਚ ਹੋਇਆ ਹੈ।

Avinash Rai Khanna Mother Raj Rani Khanna Today Death ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਲੱਗਾ ਸਦਮਾ , ਮਾਤਾ ਦਾ ਹੋਇਆ ਦਿਹਾਂਤ

ਮਿਲੀ ਜਾਣਕਾਰੀ ਮੁਤਾਬਕ ਸ੍ਰੀਮਤੀ ਰਾਜ ਰਾਣੀ ਨੂੰ ਅੱਜ ਸਵੇਰੇ ਦਿਲ ਦਾ ਦੌਰਾ ਪਿਆ ਹੈ। ਉਹ 80 ਵਰ੍ਹਿਆਂ ਦੇ ਸਨ। ਅਵਿਨਾਸ਼ ਰਾਏ ਖੰਨਾ ਤੋਂ ਇਲਾਵਾ ਉਨ੍ਹਾਂ ਦਾ ਇਕ ਪੁੱਤਰ ਸੁਨੀਲ ਕੁਮਾਰ ਖੰਨਾ ਤੇ ਦੋ ਧੀਆਂ ਆਰਤੀ ਤੇ ਜੋਤੀ ਹਨ। ਮਾਤਾ ਰਾਜ ਰਾਣੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ।

Avinash Rai Khanna Mother Raj Rani Khanna Today Death ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਲੱਗਾ ਸਦਮਾ , ਮਾਤਾ ਦਾ ਹੋਇਆ ਦਿਹਾਂਤ

ਦੱਸ ਦੇਈਏ ਕਿ ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਐਡਵੋਕੇਟ ਸੁਰਿੰਦਰ ਖੰਨਾ ਸਾਲ 2008 'ਚ ਸਵਰਗਵਾਸ ਹੋ ਗਏ ਸਨ। ਅਵਿਨਾਸ਼ ਰਾਏ ਖੰਨਾ ਦੀ ਮਾਤਾ ਰਾਜ ਰਾਣੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਚਾਰ ਵਜੇ ਗੜ੍ਹਸ਼ੰਕਰ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
-PTCNews

  • Share