ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ

AWANTIPORA: Jaish-e-Mohammed Top commander and two other terrorists suspected to be trapped
ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ

ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਇਸ ਦੌਰਾਨ ਗਣਤੰਤਰ ਦਿਵਸ ‘ਤੇ ਅਵੰਤੀਪੋਰ ਨੇੜੇ ਇਕ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਮੌਕਾ ਤਲਾਸ਼ ਰਹੇ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਕਾਰੀ ਯਾਸਿਰ ਅਤੇ ਦੋ ਹੋਰ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ।

AWANTIPORA: Jaish-e-Mohammed Top commander and two other terrorists suspected to be trapped
ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ

ਇਸ ਸਬੰਧੀ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਕਾਰੀ ਯਾਸਿਰ ਆਪਣੇ ਸਾਥੀਆਂ ਸਮੇਤ ਗਣਤੰਤਰ ਦਿਵਸ ‘ਤੇ ਅਵੰਤੀਪੋਰ ਤੇ ਉਸ ਦੇ ਨਾਲ ਹਮਲਿਆਂ ਦੀ ਸਾਜ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਵਾਲਾ ਸੀ। ਇਸ ਲਈ ਉਹ ਬੀਤੇ ਮੰਗਲਵਾਰ ਨੂੰ ਖਿਰਯੂ ਇਲਾਕੇ ‘ਚ ਆਪਣੇ ਸਾਥੀਆਂ ਨਾਲ ਮੀਟਿੰਗ ਲਈ ਆਇਆ ਸੀ। ਜਦੋਂਸੁਰੱਖਿਆ ਬਲਾਂ ਨੇ ਘੇਰ ਲਿਆ ਤਾਂ ਉਹ ਭੱਜਣ ‘ਚ ਕਾਮਯਾਬ ਰਿਹਾ ਸੀ।

AWANTIPORA: Jaish-e-Mohammed Top commander and two other terrorists suspected to be trapped
ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ

ਇਸ ਤੋਂ ਅਗਲੇ ਦਿਨ ਬੁੱਧਵਾਰ ਨੂੰ ਜਮਤਰਾਗ ਨੇੜੇ ਨਗੀਨਦਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਅੱਤਵਾਦੀਆਂ ਨੂੰ ਦੁਬਾਰਾ ਘੇਰ ਲਿਆ ਸੀ ਤੇ ਸੈਫੁੱਲਾ ਮਾਰਿਆ ਗਿਆ ਸੀ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਸੁਰੱਖਿਆ ਬਲਾਂ ਨੂੰ ਆਪਣੇ ਤੰਤਰ ਤੋਂ ਹਰਪਰਿਗਾਮ, ਅਵੰਤੀਪੋਰ ‘ਚ ਜੈਸ਼ ਕਮਾਂਡਰ ਕਾਰੀ ਯਾਸਿਰ ਦੇ ਲੁਕੇ ਹੋਣ ਦੀ ਸੂਚਨਾ ਮਿਲੀ।

AWANTIPORA: Jaish-e-Mohammed Top commander and two other terrorists suspected to be trapped
ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਟੌਪ ਕਮਾਂਡਰ ਅਤੇ 2 ਅੱਤਵਾਦੀਆਂ ਨੂੰ ਪਾਇਆ ਘੇਰਾ ,ਦੋ ਜਵਾਨ ਜ਼ਖ਼ਮੀ

ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦਿਆਂ ਦੇਖ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਆਪਣੀ ਪੁਜ਼ੀਸ਼ਨ ਲਈ ਤੇ ਜਵਾਬੀ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਘੇਰਾਬੰਦੀ ‘ਚ ਕਾਰੀ ਯਾਸਿਰ ਸਮੇਤ ਤਿੰਨ ਪਾਕਿਸਤਾਨੀ ਅੱਤਵਾਦੀ ਫਸੇ ਹੋਏ ਹਨ। ਇਨ੍ਹਾਂ ਵਿਚੋਂ ਇਕ ਅੱਤਵਾਦੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
-PTCNews