ਮੁੱਖ ਖਬਰਾਂ

ਅਮਰੀਕਾ ਦੇ ਲੋਕ ਕੀ ਸੋਚਦੇ ਹਨ ਸਿੱਖਾਂ ਬਾਰੇ, ਜਾਣੋ ਇਸ ਸਰਵੇਖਣ ਦੇ ਨਤੀਜਿਆਂ ਰਾਹੀਂ! 

By Joshi -- August 31, 2017 2:08 pm -- Updated:Feb 15, 2021

ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤਾ ਇੱਕ ਕੈਂਪੇਨ ਜਿਸਦਾ ਨਾਮ "ਵੀ ਆਰ ਸਿੱਖਜ਼" (ਅਸੀਂ ਸਿੱਖ ਹਾਂ) ਰੱਖਿਆ ਗਿਆ ਸੀ, ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਹਾਲ ਹੀ ਦੇ ਇਕ ਸਰਵੇਖਣ ਅਨੁਸਾਰ ਸਿੱਖ ਧਰਮ ਬਾਰੇ ਅਮਰੀਕਾ ਵਾਸੀਆਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਇਸ ਜਾਗਰੂਕਤਾ ਮੁਹਿੰਮ ਵਿੱਚ ਜੋ ਨਿਰਣੇ ਮਿਲੇ ਹਨ, ਉਹ ਸਾਰੇ ਹੀ ਬਹੁਤ ਵਧੀਆ ਹਨ।
Awareness campaign enhances the positive perception about Sikhs in USAwareness campaign enhances the positive perception about Sikhs in US

ਇਹ ਕੈਂਪੇਨ ਨੂੰ 14 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ੁਰੂ ਕੀਤਾ ਗਿਆ ਸੀ, ਕਿਉਂ ਕਿ ਇਹ ਦਿਨ ਸਮੁੱਚੇ ਸਿੱਖ ਪੰਥ ਲਈ ਬਹੁਤ ਮਹੱਤਵ ਰੱਖਦਾ ਹੈ।

ਇਹ ਸਰਵੇਖਣ ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿਚ ਕੀਤਾ ਗਿਆ ਸੀ ਜਿੱਥੇ ਹਜ਼ਾਰਾਂ ਸਿੱਖ ਰਹਿੰਦੇ ਸਨ ਅਤੇ ਜਿੱਥੇ ਅਮਰੀਕਨ ਸਿੱਖਾਂ ਪ੍ਰਤੀ ਹਿੰਸਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧ ਰਹੀ ਸੀ। ਇਸੇ ਹਿੰਸਾ ਦੇ ਚੱਲਦਿਆਂ ਪਿਛਲੇ ਕੁਝ ਸਮੇਂ ਦੌਰਾਨ ਦੋ ਮੌਤਾਂ ਵੀ ਹੋਈਆਂ ਸਨ।

ਇਸ ਤਹਿਤ ਕਈ ਜ਼ਮੀਨੀ ਪੱਧਰ ਦੇ ਸਮਾਗਮ ਉਲੀਕੇ ਗਏ ਸਨ ਅਤੇ ਇਹਨਾਂ ਤੋਂ ਇਲਾਵਾ ਟੈਲੀਵਿਜ਼ਨ ਵਿਗਿਆਪਨ, ਡਿਜ਼ੀਟਲ ਵਿਗਿਆਪਨ ਅਤੇ ਮਹੱਤਵਪੂਰਨ ਖਬਰਾਂ ਕਵਰੇਜਾਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ।

Awareness campaign enhances the positive perception about Sikhs in US

Awareness campaign enhances the positive perception about Sikhs in USਅਪ੍ਰੈਲ ਤੋਂ, ਇਸ ਮੁਹਿੰਮ ਤਹਿਤ ਅਮਰੀਕਾ ਭਰ ਦੇ ਗੁਰਦੁਆਰਿਆਂ ਵਿੱਚ ਜ਼ਮੀਨੀ ਪੱਧਰ ਦੇ ਪ੍ਰੋਗਰਾਮ ਆਯੋਜਿਤ ਹੋ ਰਹੇ ਹਨ ਅਤੇ ਕਈ ਇਸ਼ਤਿਹਾਰਾਂ ਨੂੰ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਸੀ। ਇਹਨਾਂ  ਇਸ਼ਤਿਹਾਰਾਂ 'ਚ ਸਿੱਖਾਂ ਨੂੰ ਮਿਲਣਸਾਰ ਅਤੇ ਭਰੋਸੇ ਲਾਇਕ ਗੁਆਂਢੀ, ਵਧੀਆ ਅਤੇ ਜ਼ਿੰਮੇਵਾਰ ਅਮਰੀਕਨ ਨਾਗਰਿਕ ਵਜੋਂ ਦਿਖਾਇਆ ਜਾ ਰਿਹਾ ਸੀ। ਇਹ ਐਡਜ਼ ਲਗਾਤਾਰ
ਸੀਐਨਐਨ ਤੇ ਫੌਕਜ਼ ਨਿਊਜ਼ 'ਤੇ ਵੀ ਚਲਾਈਆਂ ਜਾ ਰਹੀਆਂ ਸਨ।

ਇਸ 1.3 ਲੱਖ ਡਾਲਰ ਦੀ ਮੁਹਿੰਮ ਦਾ ਮੁੱਖ ਟੀਚਾ ਸੀ ਕਿ ਅਮਰੀਕਾ ਵਿੱਚ ਵਸਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਸਿੱਖ ਕੌਣ ਹਨ, ਉਹਨਾਂ ਦਾ ਸਭਿਆਚਾਰ, ਅਤੇ ਉਹਨਾਂ ਦੀਆਂ ਮੁੱਢਲੀਆਂ ਸਿੱਖਿਆਵਾਂ ਬਾਰੇ ਲੋਕਾਂ ਨੂੰ ਜਾਗਰੁਕ ਕਰਨਾ ਸੀ।
Awareness campaign enhances the positive perception about Sikhs in USਇਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਸਿੱਖ ਧਰਮ ਅਨੁਸਾਰ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ, ਸਮਾਨਤਾ, ਮਹਿਲਾਵਾਂ ਦਾ ਆਦਰ, ਸਾਰਿਆਂ ਦੀ ਇੱਜ਼ਤ ਹੀ  ਪੰਜਵੇਂ ਸਭ ਤੋਂ ਵੱਡੇ ਧਰਮ ਸਿੱਖ ਧਰਮ ਦੀ ਮੁੱਢਲੀ ਸਿੱਖਿਆ ਅਤੇ ਟੀਚਾ ਹੁੰਦਾ ਹੈ।

ਸਰਵੇਖਣ 'ਚ ਇੱਕ ਹੋਰ ਬਹਤ ਵਧੀਆ ਗੱਲ ਨਿਕਲ ਕੇ ਆਈ ਕਿ ਫ੍ਰੇਸਨੋ ਦੇ 59 ਫ਼ੀਸਦੀ ਵਸਨੀਕਾਂ ( ਸਪੱਸ਼ਟ ਬਹੁਮਤ ) ਨੂੰ ਸਿੱਖ ਧਰਮ ਬਾਰੇ ਕੁਝ ਨਾ ਕੁਝ ਜ਼ਰੂਰ ਪਤਾ ਸੀ।
Awareness campaign enhances the positive perception about Sikhs in USਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਜਦੋਂ ਉਹ ਦਸਤਾਰ ਅਤੇ ਦਾੜੀ ਨਾਲ ਕਿਸੇ ਸਖਸ਼ ਨੂੰ ਦੇਖਦੇ ਹਨ ਤਾਂ ਉਹ ਮੰਨ ਲੇਂਦੇ ਹਨ ਕਿ ਇਹ ਇਨਸਾਨ ਸਿੱਖ ਹੀ ਹੋ ਸਕਦਾ ਹੈ। 64% ਲੋਕਾਂ ਨੇ ਇਹ ਵੀ ਕਿਹਾ ਕਿ ਉਹ ਮੰਨਦੇ ਹਨ ਕਿ ਸਿੱਖ ਬਹੁਤ ਦਿਆਲੂ ਸੁਭਾਅ ਦੇ ਹੁੰਦੇ ਹਨ ਅਤੇ ਚੰਗੇ ਗੁਆਂਢੀ ਸਾਬਿਤ ਹੁੰਦੇ ਹਨ।

67% ਲੋਕਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸਿੱਖ ਸਭ ਦਾ ਬਹੁਤ ਆਦਰ ਸਤਿਕਾਰ ਕਰਦੇ ਹਨ ਅਤੇ ਊਚ ਨੀਚ ਵਿੱਚ ਫਰਕ ਨਹੀਂ ਕਰਦੇ।

—PTC News