ਅਣਪਛਾਤਿਆਂ ਨੇ ਅਮਰੀਕਾ ਤੋਂ ਪਰਤੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਹੋਈ ਮੌਤ

Murder

ਅਣਪਛਾਤਿਆਂ ਨੇ ਅਮਰੀਕਾ ਤੋਂ ਪਰਤੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਹੋਈ ਮੌਤ,ਬਾਬਾ ਬਕਾਲਾ: ਬਾਬਾ ਬਕਾਲਾ ਦੇ ਪਿੰਡ ਜੋਧੇ ਵਿਖੇ ਉਸ ਸਮੇਂ ਮਾਤਮ ਪਸਰ ਗਿਆ, ਜਦੋਂ ਬੀਤੀ ਰਾਤ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਅਮਰੀਕਾ ਤੋਂ ਆਏ ਨੌਜਵਾਨ ‘ਤੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਕੁਲਵੰਤ ਸਿੰਘ ਵਜੋਂ ਹੋਈ ਹੈ। ਉਹ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ।

Murderਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੋਟਰਸਾਈਕਲ ‘ਤੇ ਸਵਾਰ ਤਿੰਨ ਵਿਅਕਤੀ ਕੁਲਵੰਤ ਦੇ ਘਰ ਬਾਹਰ ਆਏ ਅਤੇ ਉਨ੍ਹਾਂ ਨੇ ਉਸ ਨੂੰ ਆਵਾਜ਼ ਮਾਰੀ।

ਹੋਰ ਪੜ੍ਹੋ: ਮਜ਼ਦੂਰ ਨੂੰ ਚੋਰ ਸਮਝ ਕੇ ਕੀਤੀ ਅਜਿਹੀ ਹਾਲਤ, ਮਾਮਲਾ ਸੁਣ ਕੇ ਕੰਬ ਜਾਵੇਗੀ ਰੂਹ

Murderਜਦੋਂ ਕੁਲਵੰਤ ਘਰੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਵਲੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

-PTC News