Sat, Apr 20, 2024
Whatsapp

ਹਾਈ ਫਾਈ ਹੋਇਆ 'ਬਾਬਾ ਕਾ ਢਾਬਾ', ਰੱਬ ਦਾ ਸ਼ੁਕਰਾਨਾ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

Written by  Jagroop Kaur -- December 21st 2020 07:05 PM -- Updated: December 21st 2020 07:22 PM
ਹਾਈ ਫਾਈ ਹੋਇਆ 'ਬਾਬਾ ਕਾ ਢਾਬਾ', ਰੱਬ ਦਾ ਸ਼ੁਕਰਾਨਾ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

ਹਾਈ ਫਾਈ ਹੋਇਆ 'ਬਾਬਾ ਕਾ ਢਾਬਾ', ਰੱਬ ਦਾ ਸ਼ੁਕਰਾਨਾ ਕਰਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਸੀ ਜਦ ਰਾਤੋ-ਰਾਤ ਮਸ਼ਹੂਰ ਹੋਇਆ 'Baba Ka Dhaba' ਹੁਣ ਇੱਕ ਵਾਰ ਫਿਰ ਤੋਂ ਚਰਚਾ ਵਿਚ ਆ ਗਏ ਹਨ , ਦਰਅਸਲ ਰੈਸਟੋਰੈਂਟ 'ਚ ਬਦਲ ਗਿਆ ਹੈ। ‘Baba Ka Dhaba’ ਮਾਲਿਕ ਕਾਂਤਾ ਪ੍ਰਸਾਦ ਪਹੁੰਚੇ ਪੁਲਿਸ ਥਾਣੇ,ਯੂਟਿਊਬਰ’ਤੇ ਲਾਏ ਗੰਭੀਰ ਦੋਸ਼

ਢਾਬੇ ਤੋਂ ਲੈ ਕੇ ਰੈਸਟੋਰੈਂਟ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਕਾਮਤਾ ਪ੍ਰਸਾਦ ਲਈ ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਸੀ। ਪਰ ਇਕ ਵੀਡੀਓ ਨੇ ਉਨ੍ਹਾਂ ਨੂੰ ਇੱਥੇ ਤੱਕ ਪਹੁੰਚਾ ਦਿੱਤਾ। ਰੈਸਟੋਰੈਂਟ ਖੋਲ੍ਹਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ।ਭਗਵਾਨ ਨੇ ਸਾਡੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਉਹ ਮੇਰੇ ਰੈਸਟੋਰੈਂਟ ਜ਼ਰੂਰ ਆਉਣ। ਅੱਜ ਯਾਨੀ ਸੋਮਵਾਰ ਨੂੰ ਰੈਸਟੋਰੈਂਟ ਦਾ ਪਹਿਲਾ ਦਿਨ ਸੀ ਅਤੇ ਅੱਜ ਹੀ ਉੱਥੇ ਕਾਫ਼ੀ ਗਿਣਤੀ 'ਚ ਲੋਕ ਆ ਰਹੇ ਸਨ। ਬਾਬਾ ਨੇ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖਿਆ ਹੈ। ਰੈਸਟੋਰੈਂਟ 'ਚ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਹੈ।ਇਸ ਦੇ ਨਾਲ ਹੀ ਅੰਦਰ ਦੀ ਸਜਾਵਟ ਵੀ ਕਾਫ਼ੀ ਖੂਬਸੂਰਤ ਕੀਤੀ ਗਈ ਹੈ। ਕਾਂਤਾ ਪ੍ਰਸਾਦ ਅਨੁਸਾਰ ਰੈਸਟੋਰੈਂਟ ਦੇ ਮੈਨਿਊ 'ਚ ਇੰਡੀਅਨ ਅਤੇ ਚਾਈਨੀਜ਼ ਖਾਣਾ ਹੋਵੇਗਾ। ਹਾਲਾਂਕਿ ਮੈਨਿਊ ਕਾਰਡ ਬਣ ਕੇ ਆਉਣਾ ਹਾਲੇ ਬਾਕੀ ਹੈ। ਰੈਸਟੋਰੈਂਟ 'ਤੇ ਖਾਣਾ ਬਣਾਉਣ ਲਈ 2 ਸ਼ੈੱਫ ਰੱਖੇ ਗਏ ਹਨ ਅਤੇ 1 ਸਪੋਰਟਿੰਗ ਸਟਾਫ਼ ਹੈ।ਕਾਂਤਾ ਪ੍ਰਸਾਦ ਆਪਣਾ ਪੁਰਾਣਾ ਢਾਬਾ ਵੀ ਚਲਾਉਣਗੇ ਅਤੇ ਨਵੇਂ ਰੈਸਟੋਰੈਂਟ ਨੂੰ ਚਲਾਉਣ 'ਚ ਉਨ੍ਹਾਂ ਦੇ ਪੁੱਤ ਉਨ੍ਹਾਂ ਦੀ ਮਦਦ ਕਰਨਗੇ। ਨਵਾਂ ਰੈਸਟੋਰੈਂਟ ਪੁਰਾਣੀ ਵਾਲੀ ਦੁਕਾਨ ਤੋਂ ਸਿਰਫ਼ 5 ਮਿੰਟ ਦੀ ਦੂਰੀ 'ਤੇ ਸਥਿਤ ਹੈ। ਅੱਜ ਬਾਬਾ ਦੇ ਢਾਬੇ ਦੇ ਮਾਲਕ ਕਾਂਤਾ ਪ੍ਰਸਾਦ ਦਾ ਚਿਹਰਾ ਖਿੜਿਆ ਹੋਇਆ ਸੀ।

Top News view more...

Latest News view more...