ਦਿੱਲੀ ਪੁਲਿਸ ਨੇ ਮੁਠਭੇੜ ਤੋਂ ਬਾਅਦ ਬੱਬਰ ਖ਼ਾਲਸਾ ਨਾਲ ਜੁੜੇ 2 ਖਾੜਕੂ ਕੀਤੇ ਗ੍ਰਿਫ਼ਤਾਰ

By Shanker Badra - September 07, 2020 1:09 pm

ਦਿੱਲੀ ਪੁਲਿਸ ਨੇ ਮੁਠਭੇੜ ਤੋਂ ਬਾਅਦ ਬੱਬਰ ਖ਼ਾਲਸਾ ਨਾਲ ਜੁੜੇ 2 ਖਾੜਕੂ ਕੀਤੇ ਗ੍ਰਿਫ਼ਤਾਰ:ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਮੁਠਭੇੜ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਮੁਠਭੇੜ ਤੋਂ ਬਾਅਦ ਬੱਬਰ ਖ਼ਾਲਸਾ ਨਾਲ ਜੁੜੇ 2 ਖਾੜਕੂ ਕੀਤੇ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪੱਛਮੀ ਦਿੱਲੀ ਵਿਚ ਮੁਕਾਬਲੇ ਦੌਰਾਨ ਫੜੇ ਗਏ ਇਨ੍ਹਾਂ ਅਤਿਵਾਦੀਆਂ ਦੀ ਪਛਾਣ ਭੁਪਿੰਦਰ ਉਰਫ਼ ਦਿਲਾਵਰ ਸਿੰਘ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਮੁਠਭੇੜ ਤੋਂ ਬਾਅਦ ਬੱਬਰ ਖ਼ਾਲਸਾ ਨਾਲ ਜੁੜੇ 2 ਖਾੜਕੂ ਕੀਤੇ ਗ੍ਰਿਫ਼ਤਾਰ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਨ। ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਦੋਵੇਂ ਅੱਤਵਾਦੀਆਂ ਭੁਪਿੰਦਰ ਉਰਫ਼ ਦਿਲਾਵਰ ਸਿੰਘ ਤੇ ਕੁਲਵੰਤ ਸਿੰਘ ਖ਼ਿਲਾਫ਼ ਪੰਜਾਬ 'ਚ ਕਈ ਮਾਮਲੇ ਦਰਜ ਹਨ।

ਦੱਸ ਦੇਈਏ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਬੱਬਰ ਖਾਲਸਾ ਵੀ ਕਿਹਾ ਜਾਂਦਾ ਹੈ। ਇਹ ਭਾਰਤ ਵਿਚ ਇਕ ਖਾਲਿਸਤਾਨ ਅੱਤਵਾਦੀਸੰਗਠਨ ਹੈ। ਭਾਰਤ ਅਤੇ ਬ੍ਰਿਟਿਸ਼ ਸਰਕਾਰਾਂ ਸੁਤੰਤਰ ਸਿੱਖ ਰਾਜ ਦੀ ਸਿਰਜਣਾ ਦੀਆਂ ਕੋਸ਼ਿਸ਼ਾਂ ਕਾਰਨ ਬੱਬਰ ਖਾਲਸਾ ਨੂੰ ਇਕ ਅਤਿਵਾਦੀ ਸਮੂਹ ਮੰਨਦੀਆਂ ਹਨ, ਜਦੋਂ ਕਿ ਇਸਦੇ ਸਮਰਥਕ ਇਸ ਨੂੰ ਇੱਕ ਲਹਿਰ ਮੰਨਦੇ ਹਨ।
-PTCNews

adv-img
adv-img