ਬੱਬੂ ਮਾਨ ਆਖਿਰ ਕਿਉਂ ਹੋਏ ਜ਼ਿੰਦਗੀ ਤੋਂ ਨਿਰਾਸ਼….!!

babbu maan

ਬੱਬੂ ਮਾਨ ਆਖਿਰ ਕਿਉਂ ਹੋਏ ਜ਼ਿੰਦਗੀ ਤੋਂ ਨਿਰਾਸ਼….!!,ਪੰਜਾਬ ਦੀ ਸ਼ਾਨ ਕਹਾਉਣ ਵਾਲੇ ਬਾਬੂ ਮਾਨ ਹੁਣ ਇੱਕ ਹੋਰ ਫਿਲਮ ਲੈ ਕੇ ਆ ਰਹੇ ਹਨ। ਜਿਸ ਦਾ ਨਾਮ ਹੈ ਬਣਜਾਰਾ। ਇਸ ਫਿਲਮ ਦੇ ਗੀਤ ਰਿਲੀਜ਼ ਹੋ ਚੁੱਕੇ ਹਨ। ਜਿੰਨ੍ਹਾਂ ਨੂੰ ਲੋਕਾਂ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਦਿਨ ਪਹਿਲਾ ਇਸ ਫਿਲਮ ਦਾ ਗੀਤ ਜੂਆ ਰਿਲੀਜ਼ ਹੋਇਆ ਹੈ।

babbu maanਜਿਸ ‘ਚ ਉਹ ਜ਼ਿੰਦਗੀ ਦਾ ਜੂਆ ਹਾਰ ਚੁੱਕੇ ਹਨ। ਦੱਸ ਦੇਈਏ ਕਿ ਇਹ ਗੱਲ ਉਹਨਾਂ ਦੀ ਅਸਲ ਜਿੰਦਗੀ ਦੀ ਨਹੀਂ ਸਗੋਂ ਰੀ ਲਾਈਫ ਦੀ ਹੈ। ਇਸ ਜੂਏ ‘ਚ ਹਾਰਨ ਤੋਂ ਬਾਅਦ ਬੱਬੂ ਮਾਨ ਪੂਰੀ ਤਰਾਂ ਟੁੱਟ ਗਏ ਹਨ, ‘ਤੇ ਹਰ ਪਾਸਿਓਂ ਉਹਨਾਂ ਨੂੰ ਨਿਰਾਸ਼ਾ ਨੇ ਘੇਰ ਲਿਆ ਹੈ। ਬੱਬੂ ਮਾਨ ਚਾਹੁੰਦੇ ਹੋਏ ਵੀ ਇਸ ਨਿਰਾਸ਼ਾ ਦੇ ਘੇਰੇ ‘ਚੋਂ ਬਾਹਰ ਨਹੀਂ ਨਿਕਲਦੇ ਨਜ਼ਰ ਆ ਰਹੇ,

babbu maanਇਸ ਨਿਰਾਸ਼ਾ ਦਾ ਕਾਰਨ ਉਹਨਾਂ ਦੀ ਮਹਿਬੂਬ ਤੋਂ ਪਈ ਦੂਰੀ ਜਿਸ ਨੇ ਬੱਬੂ ਮਾਨ ਨੂੰ ਇੱਕ ਅਜਿਹੇ ਮੁਕਾਮ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਪਲ ਪਲ ਆਪਣੀ ਮਹਿਬੂਬਾ ਤੋਂ ਬਿਨਾਂ ਗੁਜ਼ਾਰਨਾ ਔਖਾ ਦਿਖਾਈ ਦੇ ਰਿਹਾ ਹੈ। ਬੱਬੂ ਮਾਨ ਆਪਣੀ ਮਹਿਬੂਬਾ ਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ ਪਰ ਅਜਿਹਾ ਹੁੰਦਾ ਨਹੀਂ ਦਿਖਾਈ ਨਹੀਂ ਦੇ ਰਿਹਾ ਹੈ।

songਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੀ ਆਉਣ ਵਾਲੀ ਫਿਲਮ ਬਣਜਾਰਾ ਦੀ ਜਿਸ ਦਾ ਹਾਲ ‘ਚ ਜੂਆ ਗੀਤ ਰਿਲੀਜ਼ ਹੋਇਆ ਹੈ। ਜਿਸ ਨੂੰ ਆਵਾਜ਼ ਦਿੱਤੀ ਹੈ ਬੱਬੂ ਮਾਨ ‘ਤੇ ਇਸ ਗੀਤ ਰਾਹੀ ਬੱਬੂ ਦੇ ਫਿਲਮ ‘ਚ ਪਏ ਮਹਿਬੂਬਾ ਦੇ ਵਿਛੋੜੇ ਨੂੰ ਬਿਆਨ ਕੀਤਾ ਹੈ। ਇਸ ਫਿਲਮ ਦੇ ਹੁਣ ਤੱਕ ਦੇ ਗੀਤ ਕਾਫ਼ੀ ਹਿੱਟ ਰਹੇ ਹਨ, ਪਰ ਆਉਣ ਵਾਲੇ ਸਮੇਂ ‘ਚ ਇਹ ਫਿਲਮ ਕਿੰਨੀ ਕੁ ਧਮਾਲ ਮਚਾਉਂਦੀ ਹੈ, ਇਹ ਦੇਖਣਾ ਹੋਵੇਗਾ।

—PTC News