Wed, Apr 24, 2024
Whatsapp

ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ

Written by  Shanker Badra -- September 22nd 2020 04:36 PM -- Updated: September 22nd 2020 08:15 PM
ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ

ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ

ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ:ਚੰਡੀਗੜ੍ਹ :  ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੰਟ ਵਾਲਾ ਮਾਨ ਵੀ ਕਹਿੰਦੇ ਹਨ। ਉਹ ਆਪਣੇ ਗਾਣਿਆਂ ਸਦਕਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਹਮੇਸ਼ਾ ਹੀ ਬੱਬੂ ਮਾਨ ਕਿਸਾਨਾਂ -ਮਜ਼ਦੂਰਾਂ ਦੀ ਗੱਲ ਕਰਦੇ ਹਨ। ਉਨ੍ਹਾਂ ਵਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ।

 
View this post on Instagram
 

Saada ailaan shareaam 25 tareek chakka jaam Kisaan Majdoor Ekta Zindabaad

A post shared by Babbu Maan (@babbumaaninsta) on


ਹਾਲ ਹੀ 'ਚ ਇਕ ਵੀਡੀਓ ਸਾਂਝੀ ਕਰਦਿਆਂ ਬੱਬੂ ਮਾਨ ਨੇ ਕਿਸਾਨਾਂ ਨਾਲ ਖੜ੍ਹਨ ਦੀ ਗੱਲ ਆਖੀ ਹੈ। ਬੱਬੂ ਮਾਨ ਨੇ ਇਕ ਵੀਡੀਓ ਸਾਂਝੀ ਕੀਤੀ ਹੈ ,ਜਿਸ ਵਿਚ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਸਾਡਾ ਐਲਾਨ ਸ਼ਰੇਆਮ 25 ਤਾਰੀਖ਼ ਨੂੰ ਚੱਕਾ ਜਾਮ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸਾਂਝੀ ਕੀਤੀ ਗਈ ਇਸ ਵੀਡੀਓ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਬੱਬੂ ਮਾਨ ਵੀ ਕਿਸਾਨ ਆਰਡੀਨੈਂਸ ਦਾ ਪੂਰਨ ਤੌਰ 'ਤੇ ਵਿਰੋਧ ਕਰ ਰਹੇ ਹਨ ਤੇ 25 ਸਤੰਬਰ ਨੂੰ ਕਿਸਾਨਾਂ ਵੱਲੋਂ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ 'ਚ ਕੀਤੇ ਜਾ ਰਹੇ ਚੱਕੇ ਜਾਮ 'ਚ ਬੱਬੂ ਮਾਨ ਸ਼ਮੂਲੀਅਤ ਕਰਨਗੇ। [caption id="attachment_433147" align="aligncenter" width="300"] ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ[/caption] ਦੱਸ ਦਈਏ ਕਿ ਬੱਬੂ ਮਾਨ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ 'ਚ ਬੋਲਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਦੇ ਹਿੱਤ 'ਚ ਇਕ ਪੋਸਟ ਸਾਂਝੀ ਕੀਤੀ ਸੀ ,ਇਸ ਪੋਸਟ 'ਚ ਬੱਬੂ ਮਾਨ ਨੇ ਲਿਖਿਆ ਸੀ। 'ਦਿੱਲੀ ਅਤੇ ਭਾਰਤ ਦਾ ਪੂਰਾ ਮੀਡੀਆ ਬਾਲੀਵੁੱਡ ਦੀਆਂ ਖ਼ਬਰਾਂ ਜਾਂ ਸਿਆਸੀ ਖ਼ਬਰਾਂ ਦਿਖਾਉਂਦਾ ਹੈ। ਕਿਸਾਨਾਂ -ਮਜ਼ਦੂਰਾਂ ਦੀ ਕੋਈ ਗੱਲ ਹੀ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਲੋਕਾਂ ਦੇ ਹੱਕ ਦੀ ਗੱਲ ਤਾਂ ਹੁੰਦੀ ਹੀ ਨਹੀਂ। ਜਦੋਂਕਿ ਚਾਹੀਦਾ ਇਹ ਹੈ ਕਿ 80% ਖ਼ਬਰਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ। [caption id="attachment_433148" align="aligncenter" width="300"] ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ[/caption] ਫਸਲਾਂ ਦੇ ਮੁੱਲ ਮਿਲਣੇ ਚਾਹੀਦੇ ਹਨ। ਜਿਸ ਹਿਸਾਬ ਨਾਲ ਪਿਛਲੇ 40 ਸਾਲਾਂ ਵਿਚ ਬਾਕੀ ਚੀਜ਼ਾਂ ਦੀਆਂ ਕੀਮਤਾਂ ਵਧੀਆਂ, ਉਸੇ ਹਿਸਾਬ ਨਾਲ ਸਾਡੀਆਂ ਫ਼ਸਲਾਂ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ, ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ। [caption id="attachment_433144" align="aligncenter" width="300"] ਕਿਸਾਨਾਂ ਦੇ ਹੱਕ 'ਚ ਉਤਰੇ ਬੱਬੂ ਮਾਨ, 25 ਸਤੰਬਰ ਨੂੰ ਕਰਨਗੇ ਚੱਕਾ ਜਾਮ ,ਦੇਖੋ ਵੀਡੀਓ[/caption] ਸਰਕਾਰ ਆਪ ਫਸਲ ਖਰੀਦ ਕੇ ਕਿਸਾਨਾਂ ਨੂੰ ਪੈਸੇ ਦੇਵੇ, ਫਸਲਾਂ ਦਾ ਬੀਮਾ ਹੋਵੇ ਅਤੇ ਜਿੰਨੀਆਂ ਵੀ ਸਾਡੀਆਂ ਬੀਬੀਆਂ ਆਪਣੇ ਘਰ ਪਰਿਵਾਰ ਵਿੱਚ ਖੇਤਾਂ ਨਾਲ ਜੁੜੇ ਕੰਮ ਕਰਦੀਆਂ, ਰੋਟੀ ਪਕਾਉਂਦੀਆਂ, ਭਾਂਡੇ ਮਾਜਦੀਆਂ ਉਨ੍ਹਾਂ ਨੂੰ ਵੀ ਬਣਦੀ ਤਨਖਾਹ ਮੁਕਰਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਲਈ ਸਮਰਪਤ ਕਰਦੀਆਂ ਹਨ। ਕਿਸਾਨ ਮਜ਼ਦੂਰ ਦੇ ਹੱਕ ਵਿੱਚ ਪਹਿਲਾਂ ਵੀ ਖੜੇ ਹਾਂ ਤੇ ਅੱਗੇ ਵੀ ਡੱਟ ਕੇ ਖੜਾਂਗੇ, ਹਮੇਸ਼ਾਂ ਹੱਕ ਸੱਚ ਲਈ ਲਿਖਦੇ ਰਹਾਂਗੇ। -PTCNews

Top News view more...

Latest News view more...