ਮਹਿਲਾ ਰੈਸਲਰ ਬਬੀਤਾ ਫੋਗਾਟ ਤੇ ਪਿਤਾ ਮਹਾਵੀਰ ਫੋਗਾਟ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

ਮਹਿਲਾ ਰੈਸਲਰ ਬਬੀਤਾ ਫੋਗਾਟ ਤੇ ਪਿਤਾ ਮਹਾਵੀਰ ਫੋਗਾਟ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ,ਨਵੀਂ ਦਿੱਲੀ: ਹਰਿਆਣਾ ਦੀ ਮਹਿਲਾ ਰੈਸਲਰ ਬਬੀਤਾ ਫੋਗਾਟ ਅਤੇ ਉਸ ਦੇ ਪਿਤਾ ਮਹਾਵੀਰ ਫੋਗਾਟ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਦੋਵੇਂ ਪਿਤਾ-ਬੇਟੀ ਕੈਬਨਿਟ ਰਾਜ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋਏ ਹਨ।ਇਸ ਦੌਰਾਨ ਬੀਜੇਪੀ ਦੇ ਨੇਤਾ ਅਨਿਲ ਜੈਨ, ਰਾਮਵਿਲਾਸ ਸ਼ਰਮਾ ਅਤੇ ਅਨਿਲ ਬਲੂਨੀ ਵੀ ਮੌਜੂਦ ਰਹੇ।

ਤੁਹਾਨੂੰ ਦੱਸ ਦਈਏ ਕਿ ਮਹਾਵੀਰ ਫੋਗਾਟ ਪਹਿਲਾਂ jjp ‘ਚ ਸ਼ਾਮਲ ਸਨ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਮਹਾਵੀਰ ਫੋਗਾਟ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਦੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਕੇ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪਪ੍ਰਦੇਸ਼ਾਂ ‘ਚ ਵੰਡ ਕੇ ਇੱਕ ਮਹਾਨ ਕਾਰਜ ਕੀਤਾ।

-PTC News