Thu, Apr 25, 2024
Whatsapp

ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ ,ਅਯੁੱਧਿਆ 'ਚ ਹਾਈ ਅਲਰਟ ਜਾਰੀ

Written by  Shanker Badra -- December 06th 2018 10:45 AM
ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ ,ਅਯੁੱਧਿਆ 'ਚ ਹਾਈ ਅਲਰਟ ਜਾਰੀ

ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ ,ਅਯੁੱਧਿਆ 'ਚ ਹਾਈ ਅਲਰਟ ਜਾਰੀ

ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ ,ਅਯੁੱਧਿਆ 'ਚ ਹਾਈ ਅਲਰਟ ਜਾਰੀ:ਅਯੁੱਧਿਆ : ਅੱਜ ਬਾਬਰੀ ਮਸਜਿਦ ਢਾਹੁਣ ਦੀ 26ਵੀਂ ਬਰਸੀ ਹੈ।ਜਾਣਕਾਰੀ ਅਨੁਸਾਰ 6 ਦਸੰਬਰ 1992 ਨੂੰ ਯਾਨੀ ਕਿ ਅੱਜ ਭੀੜ ਨੇ ਬਾਬਰੀ ਮਸਜਿਦ ਨੂੰ ਤੋੜ ਦਿੱਤਾ ਸੀ।ਇਸ ਤੋਂ ਬਾਅਦ ਦੇਸ਼ 'ਚ ਦੰਗੇ ਭੜਕ ਗਏ ਸਨ,ਜਿਸ ਵਿੱਚ ਕਈ ਬੇਕਸੂਰ ਲੋਕ ਮਾਰੇ ਗਏ ਸਨ। [caption id="attachment_225624" align="aligncenter" width="300"]Babri Masjid today 19th Anniversary Ayodhya High alert continued
ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ , ਅਯੁੱਧਿਆ 'ਚ ਹਾਈ ਅਲਰਟ ਜਾਰੀ[/caption] ਇਸ ਨੂੰ ਲੈ ਕੇ ਅੱਜ ਅਯੁੱਧਿਆ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਰਕਾਰ ਨੇ ਅਯੁੱਧਿਆ 'ਚ ਪੂਰੀ ਸੁਰੱਖਿਆ ਕਰ ਦਿੱਤੀ ਹੈ।ਉੱਥੇ ਹੀ ਸ੍ਰੀ ਕ੍ਰਿਸ਼ਨ ਜਨਮ ਸਥਾਨ, ਈਦਗਾਹ ਕੰਪਲੈਕਸ ਦੀ ਸੁਰੱਖਿਆ ਵੀ ਸਖ਼ਤ ਕੀਤੀ ਗਈ ਹੈ। [caption id="attachment_225626" align="aligncenter" width="300"]Babri Masjid  today 19th Anniversary Ayodhya High alert continued
ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ , ਅਯੁੱਧਿਆ 'ਚ ਹਾਈ ਅਲਰਟ ਜਾਰੀ[/caption] ਦੱਸ ਦੇਈਏ ਕਿ ਹਿੰਦੂ ਸੰਗਠਨ ਇਸ ਦਿਨ ਨੂੰ ਬਹਾਦਰੀ ਦੇ ਦਿਨ ਵਜੋਂ ਮਨਾਉਂਦੇ ਹਨ ਅਤੇ ਦੂਜੇ ਪਾਸੇ ਮੁਸਲਿਮ ਸੰਗਠਨ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ।ਅੱਜ ਬਾਬਾਰੀ ਮਸਜਿਦ ਦੀ ਬਰਸੀ ਮੌਕੇ ਦੋਹਾਂ ਧਿਰਾਂ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਅਲਰਟ ਹੈ। [caption id="attachment_225627" align="aligncenter" width="300"]Babri Masjid today 19th Anniversary Ayodhya High alert continued
ਬਾਬਰੀ ਮਸਜਿਦ ਢਾਹੇ ਜਾਣ ਦੀ 26ਵੀਂ ਬਰਸੀ ਅੱਜ , ਅਯੁੱਧਿਆ 'ਚ ਹਾਈ ਅਲਰਟ ਜਾਰੀ[/caption] ਜਾਣਕਾਰੀ ਮੁਤਾਬਕ ਅਯੁੱਧਿਆ 'ਚ ਵੱਖ-ਵੱਖ ਥਾਵਾਂ `ਤੇ ਸੀਆਰਪੀਐਫ਼, ਆਰਏਐਫ਼ ਤਾਇਨਾਤ ਹੈ।ਇਸ ਮੌਕੇ ਡਰੋਨ ਰਾਹੀਂ ਸਾਰੀਆਂ ਥਾਵਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।ਇੱਥੋਂ ਤੱਕ ਕਿ ਘਰਾਂ ਦੀਆਂ ਛੱਤਾਂ `ਤੇ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਿਆ ਜਾ ਸਕੇ। -PTCNews


Top News view more...

Latest News view more...