Fri, Apr 19, 2024
Whatsapp

ਬੱਬੂ ਮਾਨ ਦੇ ਸ਼ੋਅ 'ਚ ਹੋਇਆ ਹੰਗਾਮਾ, ਚੱਲੀਆਂ ਡਾਂਗਾਂ

Written by  PTC NEWS -- March 03rd 2020 09:22 PM
ਬੱਬੂ ਮਾਨ ਦੇ ਸ਼ੋਅ 'ਚ ਹੋਇਆ ਹੰਗਾਮਾ, ਚੱਲੀਆਂ ਡਾਂਗਾਂ

ਬੱਬੂ ਮਾਨ ਦੇ ਸ਼ੋਅ 'ਚ ਹੋਇਆ ਹੰਗਾਮਾ, ਚੱਲੀਆਂ ਡਾਂਗਾਂ

ਜਲੰਧਰ: ਜਲੰਧਰ ਦੇ ਪਿੰਡ ਰਾਏਪੁਰ ਫਰਾਲਾ 'ਚ ਪੰਜਾਬੀ ਗਾਇਕ ਬੱਬੂ ਮਾਨ ਦੇ ਸ਼ੋਅ 'ਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਥੇ ਇੱਕ ਨੌਜਵਾਨ ਨੇ ਪੰਜਾਬ ਪੁਲਿਸ ਦੇ ਏ.ਐੱਸ.ਆਈ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਏ.ਐੱਸ.ਆਈ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਬੱਬੂ ਮਾਨ ਦੇ ਸ਼ੋਅ 'ਚ ਹੋਇਆ ਹੰਗਾਮਾ, ਚੱਲੀਆਂ ਡਾਂਗਾਂ ਬੱਬੂ ਮਾਨ ਦੇ ਸ਼ੋਅ ਦੌਰਾਨ ਲੋਕਾਂ 'ਚ ਭੱਜ ਦੌੜ ਮਚ ਗਈ। ਫਿਲਹਾਲ ਪੁਲਿਸ ਨੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਗੁਰਵਿੰਦਰ ਸਿੰਘ ਵਾਸੀ ਖਜ਼ੂਰਵਾਲਾ ਵਜੋਂ ਹੋਈ ਹੈ। ਬੱਬੂ ਮਾਨ ਦੇ ਸ਼ੋਅ 'ਚ ਹੋਇਆ ਹੰਗਾਮਾ, ਚੱਲੀਆਂ ਡਾਂਗਾਂ ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ, ਜਿਸ ਲਈ ਉਸ ਦਾ ਇਲਾਜ਼ ਵੀ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਪਿੰਡ ਰਾਏਪੁਰ ਫਰਾਲਾ 'ਚ ਕਬੱਡੀ ਟੂਰਨਾਮੈਂਟ ਸੀ, ਜਿਸ 'ਚ ਪੰਜਾਬੀ ਗਾਇਕ ਬੱਬੂ ਮਾਨ ਨੂੰ ਬੁਲਾਇਆ ਗਿਆ ਸੀ। ਪੁਲਿਸ ਅਧਿਕਾਰੀ ਮੁਤਾਬਕ ਗੁਰਵਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਜ਼ਬਰਦਸਤੀ ਸਟੇਜ 'ਤੇ ਚੜਨ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁਰਵਿੰਦਰ ਸਿੰਘ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ।


  • Tags

Top News view more...

Latest News view more...