ਨਸ਼ੇੜੀ ਮਾਂ ਦੀ ਲਾਪਰਵਾਹੀ ਨੇ ਲਈ ਦੁੱਧ ਮੂੰਹੀ ਮਾਸੂਮ ਬੱਚੀ ਦੀ ਜਾਨ , ਲੋਕ ਪਾ ਰਹੇ ਲਾਹਨਤਾਂ
ਮਾਂ ਨੂੰ ਲੋਕ ਰੱਬ ਦਾ ਦੂਜਾ ਰੂਪ ਕਹਿੰਦੇ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਔਲਾਦ ਨੂੰ ਪਾਲਦੀ , ਆਪ ਭਾਵੇਂ ਭੁੱਖੀ ਰਹੇ ਪਰ ਔਲਾਦ ਨੂੰ ਭੁੱਖਾ ਨਹੀਂ ਰੱਖਦੀ , ਪਰ ਛੱਤੀਸਗੜ੍ਹ ’ਚ ਇਕ ਬੇਰਹਿਮ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ , ਦਰਅਸਲ ਮਾਮਲਾ ਹੈ ਨਸ਼ੇੜੀ ਮਾਂ ਵੱਲੋਂ ਸ਼ਰਾਬ ਪੀਣ ਦੀ ਆਦਤ ਦਾ , ਅਤੇ ਇਸੇ ਆਦਤ 'ਚ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਡੇਢ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। READ MORE : ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹਿੰਸਕ ਹਮਲੇ… ਜਾਣਕਾਰੀ ਮੁਤਾਬਿਕ ਮਾਂ ਰਾਤ ਨੂੰ ਸ਼ਰਾਬ ਪੀਕੇ ਸੁੱਤੀ ਰਹੀ , ਅਤੇ ਉਸ ਦੀ ਬੱਚੀ ਜੋ ਕਿ ਡੇਢ ਮਹੀਨੇ ਦੀ ਸੀ ਅਤੇ ਉਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਦੁੱਧ ਲਈ ਰੋਂਦੀ ਰਹੀ ਪਰ ਨਸ਼ੇ 'ਚ ਧੁੱਤ ਔਰਤ ਨੇ ਬੱਚੀ ਦੇ ਰੋਂ ਦੀ ਆਵਾਜ਼ ਨਾ ਸੁਣੀ ਅਤੇ ਪੂਰੀ ਰਾਤ ਵਿਲਖਦੀ ਰਹੀ ਬੱਚੀ ਨੇ ਆਖ਼ਰਕਾਰ ਦਮ ਤੋੜ ਦਿੱਤਾ। ਜਦੋਂ ਗੁਆਂਢੀਆਂ ਨੂੰ ਖ਼ਦਸ਼ਾ ਹੋਇਆ ਤਾਂ ਉਹ ਜਨਾਨੀ ਦੇ ਘਰ ਪੁੱਜੇ, ਉੱਥੇ ਬੇਸੁੱਧ ਮਾਂ ਅਤੇ ਬੱਚੀ ਨੂੰ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਭੁੱਖ ਦੀ ਵਜ੍ਹਾ ਨਾਲ ਬੱਚੀ ਦੀ ਮੌਤ ਹੋਣ ਦਾ ਖ਼ਦਸ਼ਾ ਹੈ। READ MORE : ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਪਤਨੀ ਦਾ ਕਤਲ,… ਜਾਣਕਾਰੀ ਮੁਤਾਬਕ ਜਨਾਨੀ ਦਾ ਮਾਂ ਰਾਜਮੀਤ ਕੌਰ ਦੱਸਿਆ ਜਾ ਰਿਹਾ ਹੈ। ਉਸ ਦਾ ਪਤੀ ਮਕੈਨੀਕ ਹੈ। ਦੋਹਾਂ ਦੀ ਇਕ ਬੱਚੀ ਸੀ, ਜਿਸ ਦਾ ਜਨਮ ਹਾਲ ਹੀ ’ਚ ਹੋਇਆ ਸੀ। ਸਥਾਨਕ ਲੋਕਾਂ ਮੁਤਾਬਕ ਰਾਜਮੀਤ ਸ਼ਰਾਬ ਪੀਣ ਦੀ ਆਦੀ ਸੀ। ਉਹ ਹਮੇਸ਼ਾ ਨਸ਼ੇ ਵਿਚ ਰਹਿੰਦੀ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦਾ ਪਤੀ ਕੰਮ ਤੋਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਮਗਰੋਂ ਪਤਨੀ ਰਾਜਮੀਤ ਨੇ ਸ਼ਰਾਬ ਪੀ ਲਈ।