Tue, Apr 16, 2024
Whatsapp

ਨਸ਼ੇੜੀ ਮਾਂ ਦੀ ਲਾਪਰਵਾਹੀ ਨੇ ਲਈ ਦੁੱਧ ਮੂੰਹੀ ਮਾਸੂਮ ਬੱਚੀ ਦੀ ਜਾਨ , ਲੋਕ ਪਾ ਰਹੇ ਲਾਹਨਤਾਂ

Written by  Jagroop Kaur -- March 28th 2021 04:48 PM -- Updated: March 28th 2021 04:49 PM
ਨਸ਼ੇੜੀ ਮਾਂ ਦੀ ਲਾਪਰਵਾਹੀ ਨੇ ਲਈ ਦੁੱਧ ਮੂੰਹੀ ਮਾਸੂਮ ਬੱਚੀ ਦੀ ਜਾਨ , ਲੋਕ ਪਾ ਰਹੇ ਲਾਹਨਤਾਂ

ਨਸ਼ੇੜੀ ਮਾਂ ਦੀ ਲਾਪਰਵਾਹੀ ਨੇ ਲਈ ਦੁੱਧ ਮੂੰਹੀ ਮਾਸੂਮ ਬੱਚੀ ਦੀ ਜਾਨ , ਲੋਕ ਪਾ ਰਹੇ ਲਾਹਨਤਾਂ

ਮਾਂ ਨੂੰ ਲੋਕ ਰੱਬ ਦਾ ਦੂਜਾ ਰੂਪ ਕਹਿੰਦੇ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਔਲਾਦ ਨੂੰ ਪਾਲਦੀ , ਆਪ ਭਾਵੇਂ ਭੁੱਖੀ ਰਹੇ ਪਰ ਔਲਾਦ ਨੂੰ ਭੁੱਖਾ ਨਹੀਂ ਰੱਖਦੀ , ਪਰ ਛੱਤੀਸਗੜ੍ਹ ’ਚ ਇਕ ਬੇਰਹਿਮ ਮਾਂ ਦੀ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸਨੇ ਮਾਂ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ ਹੈ , ਦਰਅਸਲ ਮਾਮਲਾ ਹੈ ਨਸ਼ੇੜੀ ਮਾਂ ਵੱਲੋਂ ਸ਼ਰਾਬ ਪੀਣ ਦੀ ਆਦਤ ਦਾ , ਅਤੇ ਇਸੇ ਆਦਤ 'ਚ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਡੇਢ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ।One-month-old baby dies after granddad gives him a sip of alcohol at party  - Mirror Online READ MORE : ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹਿੰਸਕ ਹਮਲੇ… ਜਾਣਕਾਰੀ ਮੁਤਾਬਿਕ ਮਾਂ ਰਾਤ ਨੂੰ ਸ਼ਰਾਬ ਪੀਕੇ ਸੁੱਤੀ ਰਹੀ , ਅਤੇ ਉਸ ਦੀ ਬੱਚੀ ਜੋ ਕਿ ਡੇਢ ਮਹੀਨੇ ਦੀ ਸੀ ਅਤੇ ਉਸ ਨੂੰ ਭੁੱਖ ਲੱਗੀ ਹੋਈ ਸੀ ਅਤੇ ਉਹ ਦੁੱਧ ਲਈ ਰੋਂਦੀ ਰਹੀ ਪਰ ਨਸ਼ੇ 'ਚ ਧੁੱਤ ਔਰਤ ਨੇ ਬੱਚੀ ਦੇ ਰੋਂ ਦੀ ਆਵਾਜ਼ ਨਾ ਸੁਣੀ ਅਤੇ ਪੂਰੀ ਰਾਤ ਵਿਲਖਦੀ ਰਹੀ ਬੱਚੀ ਨੇ ਆਖ਼ਰਕਾਰ ਦਮ ਤੋੜ ਦਿੱਤਾ। ਜਦੋਂ ਗੁਆਂਢੀਆਂ ਨੂੰ ਖ਼ਦਸ਼ਾ ਹੋਇਆ ਤਾਂ ਉਹ ਜਨਾਨੀ ਦੇ ਘਰ ਪੁੱਜੇ, ਉੱਥੇ ਬੇਸੁੱਧ ਮਾਂ ਅਤੇ ਬੱਚੀ ਨੂੰ ਵੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਟੀਮ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਭੁੱਖ ਦੀ ਵਜ੍ਹਾ ਨਾਲ ਬੱਚੀ ਦੀ ਮੌਤ ਹੋਣ ਦਾ ਖ਼ਦਸ਼ਾ ਹੈ। READ MORE : ਪਤੀ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਕੀਤਾ ਪਤਨੀ ਦਾ ਕਤਲ,… ਜਾਣਕਾਰੀ ਮੁਤਾਬਕ ਜਨਾਨੀ ਦਾ ਮਾਂ ਰਾਜਮੀਤ ਕੌਰ ਦੱਸਿਆ ਜਾ ਰਿਹਾ ਹੈ। ਉਸ ਦਾ ਪਤੀ ਮਕੈਨੀਕ ਹੈ। ਦੋਹਾਂ ਦੀ ਇਕ ਬੱਚੀ ਸੀ, ਜਿਸ ਦਾ ਜਨਮ ਹਾਲ ਹੀ ’ਚ ਹੋਇਆ ਸੀ। ਸਥਾਨਕ ਲੋਕਾਂ ਮੁਤਾਬਕ ਰਾਜਮੀਤ ਸ਼ਰਾਬ ਪੀਣ ਦੀ ਆਦੀ ਸੀ। ਉਹ ਹਮੇਸ਼ਾ ਨਸ਼ੇ ਵਿਚ ਰਹਿੰਦੀ ਸੀ। ਬੀਤੇ ਕੁਝ ਦਿਨਾਂ ਤੋਂ ਉਸ ਦਾ ਪਤੀ ਕੰਮ ਤੋਂ ਸ਼ਹਿਰੋਂ ਬਾਹਰ ਗਿਆ ਹੋਇਆ ਸੀ। ਮਗਰੋਂ ਪਤਨੀ ਰਾਜਮੀਤ ਨੇ ਸ਼ਰਾਬ ਪੀ ਲਈ।Child death Mother drunk in alcohol girl sleeping next to her death

ਸ਼ੁੱਕਰਵਾਰ ਸ਼ਾਮ ਨੂੰ ਰਾਜਮੀਤ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ। ਉਹ ਬੇਸੁੱਧ ਹੋ ਗਈ ਤੇ ਸੁੱਤੀ ਰਹੀ। ਬੱਚੀ ਕੋਲ ਰੋਂਦੀ ਰਹੀ ਤੇ ਆਖਰ ਭੁੱਖ ਨਾਲ ਦਮ ਤੋੜ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰਾਜਮੀਤ ਨੇ ਸਵੇਰੇ ਹੋਸ਼ ਆਉਣ ਉੱਤੇ ਬੱਚੀ ਵੱਲ ਨਹੀਂ ਵੇਖਿਆ, ਸਗੋਂ ਦੋਬਾਰਾ ਸ਼ਰਾਬ ਪੀ ਕੇ ਸੌਂ ਗਈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਰਾਜਮੀਤ ਕੌਰ ਦਿਨ-ਰਾਤ ਸ਼ਰਾਬ ਪੀਂਦੀ ਰਹਿੰਦੀ ਹੈ ਤੇ ਸਦਾ ਨਸ਼ੇ ਦੀ ਹਾਲਤ ’ਚ ਹੀ ਰਹਿੰਦੀ ਹੈ।

Top News view more...

Latest News view more...