Thu, Apr 18, 2024
Whatsapp

ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!

Written by  Joshi -- October 29th 2017 03:15 PM -- Updated: October 29th 2017 03:29 PM
ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!

ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!

ਹਮੀਰਪੁਰ ਵਿਖੇ ਇੱੱਕ ਚੌਥੀ ਜਮਾਤ ਦੀ ਵਿਦਿਆਰਥਣ ਨੇ ਕੁਝ ਅਜਿਹਾ ਕਰ ਵਿਖਾਇਆ ਹੈ ਕਿ ਹਰ ਕੋਈ ਉਸਦੀ ਤਰੀਫ ਕਰ ਰਿਹਾ ਹੈ। ਇਸ ਬੱਚੀ ਨੇ ਆਪਣੀ ਸੂਝ ਬੂਝ ਅਤੇ ਸਿਆਣਪ ਨਾਲ ਕਿਡਨੈਪਰਾਂ ਦੇ ਚੰਗੁਲ ਤੋਂ ਆਜ਼ਾਦੀ ਪਾਈ ਹੈ ਅਤੇ ਬਹਾਦੁਰੀ ਨਾਲ ਉਸ ਘੜੀ ਨਾਲ ਮੁਕਾਬਲਾ ਕੀਤਾ ਹੈ। ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!ਇਹ ਮਾਮਲਾ ਹੈ, ਯੂਪੀ ਦੇ ਹਮੀਰਪੁਰ ਜਿਲ੍ਹੇ ਦੇ ਰਾਠ ਥਾਣਾ ਖੇਤਰ ਦਾ ਅਤੇ ਆਫਰੀਨ, 11, ਪੱਪੂ ਖਾਨ ਦੀ ਧੀ ਹੈ। ਉਹ ਗਿਆਨ ਦੀਪ ਸਿੱਖਿਆ ਸਦਨ ਸਕੂਲ ਵਿੱਚ ਚੌਥੀ ਕਲਾਸ ਦੀ ਵਿਦਿਆਰਥਣ ਹੈ। ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ! ਦਰਅਸਲ, ਇਹ ਬੱਚੀ ਜਦੋਂ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਘਰ ਵਾਪਸੀ ਕਰ ਰਹੀ ਸੀ ਤਾਂ ਉਸਦੇ ਕੋਲ ਇੱਕ ਇੱਕ ਮਾਰੂਤੀ ਵੈਨ ਆਈ ਅਤੇ ਕੁੱਝ ਲੋਕਾਂ ਨੇ ਉਸਦਾ ਮੂੰਹ ਘੁੱਕ ਕੇ ਉਸਨੂੰ ਵੈਨ 'ਚ ਸੁੱਟ ਲਿਆ। ਫਿਰ ਬੱਚੀ ਨੇ ਬੱਚੀ ਨੇ ਦੱਸਿਆ ਕਿ ਵੀਰਵਾਰ ਨੂੰ ਮੈਂ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਇਕੱਲੇ ਘਰ ਆ ਰਹੀ ਸੀ। ਰਾਹ 'ਚ ਇੱਕ ਵੈਨ ਆਕੇ ਰੁਕੀ, ਉਸ ਵਿੱਚੋਂ ਕੁੱਝ ਲੋਕ ਉਤਰੇ ਅਤੇ ਮੇਰਾ ਮੂੰਹ ਘੁੱਟ ਕੇ ਮੈਨੂੰ ਵੈਨ ਦੇ ਅੰਦਰ ਸੁੱਟ ਦਿੱਤਾ ।  ਮੈਂ ਬਹੁਤ ਰੌਲਾ ਪਾਇਆ ਪਰ ਉਨ੍ਹਾਂ ਨੇ ਮੇਰਾ ਮੂੰਹ ਘੁੱਟ ਕੇ ਰੱਖਿਆ ਸੀ। ਵੈਨ ਦਾ ਸ਼ੀਸ਼ਾ ਕਾਲ਼ਾ ਸੀ, ਇਸ ਲਈ ਕੋਈ ਮੈਨੂੰ ਵੇਖ ਨਹੀਂ ਪਾਇਆ ਅਤੇ  ਉਨ੍ਹਾਂ ਨੇ ਮੇਰੇ ਮੂੰਹ ਉੱਤੇ ਕਾਲ਼ਾ ਕੱਪੜਾ ਲਪੇਟ ਦਿੱਤਾ। ਉਹ ਕੁੱਲ 3 ਲੋਕ ਸਨ। ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!ਫਿਰ ਕਿਡਨੈਪਰਾਂ ਨੇ ਤਕਰੀਬਨ 30 ਮਿੰਟ ਬਾਅਦ ਕਿਸੇ ਸੁੰਨਸਾਨ ਜਗ੍ਹਾ ਉੱਤੇ ਗੱਡੀ ਰੋਕੀ ਅਤੇ ਉਤਰ ਕੇ ਆਪਸ ਵਿੱਚ ਗੱਲ ਕਰਨ ਲੱਗੇ।  ਇੰਨ੍ਹੇ ਨੂੰ ਮੈਂ ਮੂੰਹ ਉੱਤੇ ਲਪੇਟਿਆ ਕੱਪੜਾ ਹਟਾਇਆ ਅਤੇ ਹੌਲੀ ਜਹੀ ਦਰਵਾਜਾ ਖੋਲਕੇ ਬਾਹਰ ਨਿਕਲੀ ਅਤੇ ਝਾੜੀਆਂ ਵਿੱਚ ਜਾ ਕੇ ਲੁਕ ਗਈ। ਉਹਨਾਂ ਨੇ ਮੈਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਲੁਕੀ ਰਹੀ ਅਤੇ ਬਾਅਦ ਵਿੱਚ ਉਹ ਚਲੇ ਗਏ। ਉਹਨਾਂ ਦੇ ਜਾਣ ਤੋਂ ੫ ਮਿੰਟ ਬਾਅਦ ਮੈਂ ਆਪਣੇ ਘਰ ਵੱਲ ਨੂੰ ਭੱਜ ਗਈ ਸੀ। ਇਸ ਬੱਚੀ ਦੀ ਬਹਾਦੁਰੀ ਦੀ ਹਰ ਕੋਈ ਕਰ ਰਿਹਾ ਤਾਰੀਫ!ਆਫਰੀਨ ਦੇ ਪਿਤਾ ਪੱਪੂ ਨੇ ਕਿਹਾ ਕਿ ਧੀ ਤੋਂ ਕਿਡਨੈਪ ਹੋਣ ਦੀ ਗੱਲ ਸੁਣਕੇ ਮੈਂ ਹੈਰਾਨ ਰਹਿ ਗਿਆ ਸੀ। ਪਰ ਉਸਨੂੰ ਸੁਰੱਖਿਅਤ ਦੇਖ ਕੇ ਮੈਂ ਖੁਸ਼ ਹਾਂ। ਪਰ ਮੈਨੂ ਡਰ ਲੱਗ ਰਿਹਾ ਹੈ ਕਿ ਕਿਤੇ ਉਹ ਦੁਬਾਰਾ ਨਾ ਆ ਜਾਣ।  ਹਾਂਲਾਕਿ ਉਸਦੇ ਕਿਡਨੈਪ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਪਾਇਆ ਹੈ। ਸੀਓ ਸ਼੍ਰੀਰਾਮ ਅਨੁਸਾਰਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਪੂਰੇ ਘਟਨਾਕਰਮ ਦਾ ਵੀਡੀਓ ਵੀ ਬਣਾਇਆ ਗਿਆ ਹੈ ਅਤੇ ਮੌਕੇ ਤੋਂ ਕੱਪੜਾ ਵੀ ਬਰਾਮਦ ਕਰ ਲਿਆ ਗਿਆ ਹੈ, ਜੋ ਬੱਚੀ ਦੇ ਮੂੰਹ ਉੱਤੇ ਲਪੇਟਿਆ ਗਿਆ ਸੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਜਾਵੇਗਾ। —PTC News


Top News view more...

Latest News view more...