Fri, Apr 26, 2024
Whatsapp

ਕਿਸਾਨੀ ਅੰਦੋਲਨ ਤੋਂ ਮੰਦਭਾਗੀ ਖ਼ਬਰ: 16 ਸਾਲਾ ਮੁੰਡੇ ਸਣੇ ਇਕ ਹੋਰ ਅੰਨਦਾਤਾ ਦੀ ਮੌਤ

Written by  Jagroop Kaur -- December 17th 2020 11:09 AM -- Updated: December 17th 2020 11:29 AM
ਕਿਸਾਨੀ ਅੰਦੋਲਨ ਤੋਂ ਮੰਦਭਾਗੀ ਖ਼ਬਰ: 16 ਸਾਲਾ ਮੁੰਡੇ ਸਣੇ ਇਕ ਹੋਰ ਅੰਨਦਾਤਾ ਦੀ ਮੌਤ

ਕਿਸਾਨੀ ਅੰਦੋਲਨ ਤੋਂ ਮੰਦਭਾਗੀ ਖ਼ਬਰ: 16 ਸਾਲਾ ਮੁੰਡੇ ਸਣੇ ਇਕ ਹੋਰ ਅੰਨਦਾਤਾ ਦੀ ਮੌਤ

ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨਾਲ ਜੁੜੀਆਂ ਮੰਦਭਾਗੀਆਂ ਖ਼ਬਰਾਂ ਲਗਾਤਾਰ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ। ਬੀਤੀ ਰਾਤ ਵੀ ਕਿਸਾਨ ਅੰਦੋਲਨ ਨਾਲ ਜੁੜੀ ਇਕ ਹੋਰ ਦੁਖ਼ਦ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਗੜ੍ਹਸ਼ੰਕਰ ਦੇ ਪਿੰਡ ਥਾਣੇ ਤੋਂ ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਜਾ ਰਹੇ 16 ਸਾਲਾਂ ਦੇ ਮੁੰਡੇ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ। ਗੜ੍ਹਸ਼ੰਕਰ ਦੇ ਪਿੰਡ ਥਾਣੇ ਵਾਸੀ ਗੁਰਵਿੰਦਰ ਸਿੰਘ ਉਮਰ 16 ਸਾਲ ਜੋ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਦਿੱਲੀ ਜਾ ਰਿਹਾ ਸੀ ਟਰਾਲੀ ਦੇ ਪਿੱਛੇ ਡਾਲੇ ਤੇ ਬੈਠਾ ਸੀ ਜੋ ਅਚਾਨਕ ਨੀਂਦ ਆਉਣ ਕਾਰਨ ਡਿੱਗ ਪਿਆ ਤੇ ਪਿੱਛੋਂ ਆਉਣ ਵਾਲੇ ਵਾਹਨਾਂ ਥੱਲੇ ਆਉਣ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਪਰਿਵਾਰ 'ਚ ਇਕਲੌਤਾ ਪੁੱਤਰ ਸੀ ਅਤੇ ਉਸ ਨੇ 2 ਦਿਨ ਬਾਅਦ ਅਮਰੀਕਾ ਜਾਣ ਵਾਸਤੇ ਫਲਾਈਟ ਫੜ੍ਹਨੀ ਸੀ। ਇਸ ਦੁਖ਼ਦਾਈ ਘਟਨਾ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ 16 ਦਸੰਬਰ ਦਾ ਦਿਨ ਵੀ ਕਿਸਾਨ ਅੰਦੋਲਨ ਲਈ ਮੰਦਭਾਗਾ ਰਿਹਾ|Sukhbir Singh Badal , Harsimrat Kaur Badal express grief over demise of Sant Baba Ram Singh Singhra Wale ਜਿਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਜਵਾਨ ਅਕਾਲੀ ਵਰਕਰ ਕੁਲਵਿੰਦਰ ਸਿੰਘ ਦੀ ਸਵੇਰੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲਿਆਂ ਵੱਲੋਂ ਕੀਤੀ ਗਈ ਖੁਦਕੁਸ਼ੀ ਕਰ ਲਈ ਗਈ।ਉਥੇ ਹੀ ਅੱਜ ਤੜਕੇ ਸਵੇਰ ਸਮੇਂ ਵੀ ਇਕ 37 ਸਾਲਾਂ ਕਿਸਾਨ ਦੀ ਜ਼ਿਆਦਾ ਠੰਡ ਨਾ ਸਹਾਰ ਸਕਣ ਕਾਰਣ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ , ਮ੍ਰਿਤਕ ਕਿਸਾਨ ਦੀ ਪਹਿਚਾਣ ਜੇ ਸਿੰਘ ਵੱਜੋਂ ਹੋਈ ਹੈ।

ਉਥੇ ਹੀ ਇਹਨਾਂ ਕਿਸਾਨ ਦੀ ਮੌਤ 'ਤੇ ਸ਼ਿਰੋਮਣੀ ਆਕਲੈ ਦਲ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Top News view more...

Latest News view more...