Wed, Apr 24, 2024
Whatsapp

ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ

Written by  Ravinder Singh -- September 20th 2022 01:45 PM
ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ

ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ

ਚੇਨੱਈ : ਤਾਮਿਲ ਅਦਾਕਾਰਾ ਦੀਪਾ ਉਰਫ਼ ਪੌਲੀਨ ਜੈਸਿਕਾ ਦੀ ਲਾਸ਼ ਚੇਨੱਈ 'ਚ ਉਸ ਦੇ ਘਰ ਵਿਚ ਲਟਕਦੀ ਮਿਲੀ। ਇਕ ਰਿਪੋਰਟ ਮੁਤਾਬਕ ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਪ੍ਰੇਮ ਸਬੰਧਾਂ ਕਾਰਨ ਉਸ ਨੇ ਆਪਣੀ ਜਾਨ ਦੇ ਦਿੱਤੀ। ਖ਼ਬਰਾਂ ਮੁਤਾਬਕ ਦੀਪਾ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਬਿਨਾਂ ਕਿਸੇ ਦਾ ਨਾਂ ਲਏ ਲਿਖਿਆ ਹੈ ਕਿ ਉਹ ਹਮੇਸ਼ਾ ਉਸ ਨੂੰ ਪਿਆਰ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ, ਇਹ ਉਨ੍ਹਾਂ ਦੇ ਇਸ ਕਦਮ ਪਿੱਛੇ ਮੁੱਖ ਕਾਰਨ ਹੈ। ਹਾਲਾਂਕਿ ਪੱਤਰ ਵਿੱਚ ਵਿਅਕਤੀ ਦਾ ਜ਼ਿਕਰ ਨਹੀਂ ਹੈ। ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ ਜਾਣਕਾਰੀ ਮੁਤਾਬਕ ਅਦਾਕਾਰਾ ਦੀਪਾ ਨੇ ਆਤਮਹੱਤਿਆ ਕਰ ਲਈ ਹੈ ਤੇ ਉਸ ਦੀ ਲਾਸ਼ ਉਸ ਦੇ ਅਪਾਰਟਮੈਂਟ 'ਚੋਂ ਬਰਾਮਦ ਹੋਈ ਹੈ। ਦੀਪਾ ਸਿਰਫ 29 ਸਾਲ ਦੀ ਸੀ। ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੀਪਾ ਉਰਫ ਪੌਲੀਨ ਜੈਸਿਕਾ ਨੇ ਪ੍ਰੇਮ ਜੀਵਨ ਵਿਚ ਆਈਆਂ ਮੁਸ਼ਕਲਾਂ ਕਾਰਨ ਆਪਣੀ ਜਾਨ ਦੇ ਦਿੱਤੀ ਹੈ। ਅਦਾਕਾਰਾ ਦੀਪਾ ਦਾ ਅਸਲੀ ਨਾਂ ਪੌਲਿਨ ਜੈਸਿਕਾ ਸੀ। ਦੀਪਾ ਨੇ ਕਈ ਸੁਪਰਹਿੱਟ ਤਾਮਿਲ ਫਿਲਮਾਂ 'ਚ ਕੰਮ ਕੀਤਾ ਸੀ। ਉਹ ਇਸ ਸਾਲ ਰਿਲੀਜ਼ ਹੋਈ ਫਿਲਮ ਵੈਦਿਆ ਵਿਚ ਨਜ਼ਰ ਆਈ ਸੀ। ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨ ਇਸ ਤੋਂ ਇਲਾਵਾ ਉਹ ਸੁਪਰਹਿੱਟ ਥ੍ਰਿਲਰ ਥੁਪਰੀਵਲਨ 'ਚ ਵੀ ਇਕ ਛੋਟੀ ਜਿਹੀ ਭੂਮਿਕਾ ਵਿੱਚ ਨਜ਼ਰ ਆਈ ਸੀ। ਉਸ ਕੋਲ ਹੋਰ ਵੀ ਕਈ ਫਿਲਮਾਂ ਦੀਆਂ ਪੇਸ਼ਕਸ਼ਾਂ ਸਨ। ਫਿਲਮ ਜਗਤ ਤੋਂ ਮਾੜੀ ਖ਼ਬਰ, ਇਸ ਅਦਾਕਾਰਾ ਨੇ ਦਿੱਤੀ ਜਾਨਇਸ ਤੋਂ ਪਹਿਲਾਂ ਸਾਊਥ ਫਿਲਮ ਇੰਡਸਟਰੀ 'ਚ ਗੀਤਕਾਰ ਕਾਬਿਲਨ ਦੀ ਬੇਟੀ ਥੁਰੀਗਾਈ ਨੇ ਵੀ ਖੁਦਕੁਸ਼ੀ ਕਰ ਲਈ ਸੀ। ਥੁਰਿਗਈ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕੀਤੀ ਕਿਉਂਕਿ ਉਸਦੇ ਮਾਪੇ ਉਸਨੂੰ ਉਸਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰ ਰਹੇ ਸਨ। -PTC News ਇਹ ਵੀ ਪੜ੍ਹੋ : ਰਾਜਿੰਦਰਾ ਹਸਪਤਾਲ 'ਚ ਲਾਸ਼ ਲਿਜਾਉਣ ਲਈ ਨਹੀਂ ਸੀ ਵਾਹਨ, ਐਨਜੀਓ ਮੈਂਬਰ ਨੇ ਮੁਹੱਈਆ ਕਰਵਾਈ ਗੱਡੀ


Top News view more...

Latest News view more...