Thu, Apr 25, 2024
Whatsapp

ਬਜਟ: ਬਾਦਲ ਵੱਲੋਂ 'ਖੇਤੀਬਾੜੀ ਨੂੰ ਦਿੱਤੀ ਹੌਂਸਲਾਪੂਰਨ ਪਹਿਲ' ਦਾ ਸਵਾਗਤ

Written by  Joshi -- February 01st 2018 07:15 PM -- Updated: February 01st 2018 07:25 PM
ਬਜਟ: ਬਾਦਲ ਵੱਲੋਂ 'ਖੇਤੀਬਾੜੀ ਨੂੰ ਦਿੱਤੀ ਹੌਂਸਲਾਪੂਰਨ ਪਹਿਲ' ਦਾ ਸਵਾਗਤ

ਬਜਟ: ਬਾਦਲ ਵੱਲੋਂ 'ਖੇਤੀਬਾੜੀ ਨੂੰ ਦਿੱਤੀ ਹੌਂਸਲਾਪੂਰਨ ਪਹਿਲ' ਦਾ ਸਵਾਗਤ

Badal welcomes courageous emphasis on agriculture: ਐਮਐਸਪੀ ਨੂੰ ਫਸਲ ਦੀ ਲਾਗਤ ਨਾਲ ਜੋੜਣਾ ਸਵਾਮੀਨਾਥਨ ਫਾਰਮੂਲੇ ਨੂੰ ਸਵੀਕਾਰ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਚੰਡੀਗੜ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ 2018-19 ਦੇ ਕੇਂਦਰੀ ਬਜਟ ਨੂੰ 'ਕਿਸਾਨ-ਪੱਖੀ ਅਤੇ ਲੋਕ-ਕੇਂਦਰਿਤ' ਆਖਦਿਆਂ ਸਰਾਹਿਆ ਹੈ ਅਤੇ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਫਸਲ ਦੀ ਲਾਗਤ ਨਾਲ ਜੋੜਣਾ, ਖੇਤੀਬਾੜੀ ਵਸਤਾਂ ਦੇ ਨਿਰਯਾਤ ਉੱਤੇ ਜ਼ੋਰ ਦੇਣਾ, ਫੂਡ ਪ੍ਰੋਸੈਸਿੰਗ ਇੰਡਸਟਰੀ ਲਈ ਰਾਸ਼ੀ ਵਧਾ ਕੇ ਖੇਤੀ ਵਸਤਾਂ ਦੇ ਮੁੱਲ 'ਚ ਵਾਧਾ ਕਰਨਾ, ਪੇਂਡੂ ਆਰਥਿਕਤਾ ਅਤੇ ਵਿਕਾਸ ਉੱਤੇ ਧਿਆਨ ਕੇਂਦਰਿਤ ਕਰਨਾ ਆਦਿ ਇਸ ਬਜਟ ਦੀਆਂ ਨਿਵੇਕਲੀਆਂ ਅਤੇ ਸਵਾਗਤਯੋਗ ਖਾਸੀਅਤਾਂ ਹਨ। Sukhbir Badal welcomes courageous emphasis on agricultureਸਰਦਾਰ ਬਾਦਲ ਨੇ ਖੇਤੀਬਾੜੀ ਅਤੇ ਪੇਂਡੂ ਸੈਕਟਰ ਅੰਦਰ ਸਰਕਾਰੀ ਨਿਵੇਸ਼ਾਂ ਵਿਚ ਲਿਆਂਦੀ ਗਈ ਤਰਜੀਹੀ-ਤਬਦੀਲੀ, ਖਾਸ ਕਰਕੇ ਕਿਸਾਨਾਂ ਦੀ ਲਾਗਤ ਤੋਂ 1ਥ50 ਗੁਣਾ ਐਮਐਸਪੀਜ਼ ਨੂੰ ਯਕੀਨੀ ਬਣਾਉਣ ਕੀਤੀ ਵਚਨਬੱਧਤਾ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਲਾਗਤ ਉੱਤੇ 100 ਫੀਸਦੀ ਮੁਨਾਫਾ ਯਕੀਨੀ ਬਣਾਉਣ ਬਾਰੇ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਇਹ ਇੱਕ ਠੋਸ ਕਦਮ ਹੈ। ਉਹਨਾਂ ਕਿਹਾ ਕਿ ਇਸ ਬਜਟ ਉੱਤੇ ਕਿਸਾਨਾਂ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਸ੍ਰੀ ਜੇਤਲੀ ਵੱਲੋਂ ਵਿਖਾਈ ਚਿੰਤਾ ਸਾਫ ਨਜ਼ਰ ਆਉਂਦੀ ਹੈ। Badal welcomes courageous emphasis on agricultureBadal welcomes courageous emphasis on agriculture: ਸਰਦਾਰ ਬਾਦਲ ਨੇ ਕਿਹਾ ਕਿ 1947 ਤੋਂ ਲੈ ਕੇ ਪਹਿਲੀ ਵਾਰ ਭਾਰਤ ਦੀ ਸਰਕਾਰ ਨੇ ਇੱਕ ਬਜਟ ਰਾਹੀਂ ਖੇਤੀਬਾੜੀ ਦੇ ਵਿਕਾਸ ਅਤੇ ਕਿਸਾਨਾਂ ਦੀ ਭਲਾਈ ਲਈ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ। ਜਦੋਂ ਇਸ ਨੂੰ ਅਮਲੀ ਰੂਪ ਵਿਚ ਲਾਗੂ ਕੀਤਾ ਗਿਆ ਤਾਂ ਇਹ ਸੰਮਲਿਤ ਵਿਕਾਸ ਦੀ ਦਿਸ਼ਾ ਵੱਲ ਪੁੱਟਿਆ ਇੱਕ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗਾ, ਕਿਉਂਕਿ ਕਿਸਾਨ ਭਾਰਤ ਦੀ ਆਬਾਦੀ ਦਾ ਵੱਡਾ ਹਿੱਸਾ ਹਨ ਅਤੇ ਖੇਤੀਬਾੜੀ ਤੇਜ਼ੀ ਨਾਲ ਵਿਕਾਸ ਕਰ ਰਹੀ ਭਾਰਤ ਦੀ ਅਰਥ-ਵਿਵਸਥਾ ਲਈ ਆਧਾਰ ਪ੍ਰਦਾਨ ਕਰਦੀ ਹੈ। ਉਹਨਾਂ ਕਿਹਾ ਕਿ ਐਮਐਸਪੀ ਨਿਸ਼ਚਿਤ ਕਰਨ ਲਈ ਦੂਜੇ ਰਾਜਾਂ ਖਾਸ ਕਰਕੇ ਖੇਤੀਬਾੜੀ ਵਾਲੇ ਰਾਜਾਂ ਨਾਲ ਸਲਾਹ ਮਸ਼ਵਰਾ ਕਰਨ ਵਾਲਾ ਕਲਾਜ਼ ਇੱਕ ਵੱਡਾ ਅਗਾਂਹਵਧੂ ਕਦਮ ਹੈ। Sukhbir Badal welcomes courageous emphasis on agricultureਸਰਦਾਰ ਬਾਦਲ ਨੇ ਖੇਤੀ-ਆਧਾਰਿਤ ਵਸਤਾਂ ਦੇ ਨਿਰਯਾਤ ਨੂੰ ਮੋਕਲਾ ਕਰਨ ਵਾਸਤੇ ਧਿਆਨ ਕੇਂਦਰਿਤ ਕਰਨ ਲਈ ਸਰਕਾਰ ਦੀ ਤਾਰੀਫ ਕੀਤੀ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਆਪਣੀਆਂ ਵਸਤਾਂ ਦੀ ਚੰਗੀ ਕੀਮਤ ਹਾਸਿਲ ਕਰਨ ਵਿਚ ਮੱਦਦ ਮਿਲੇਗੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਵਸਤਾਂ ਦਾ ਮੁੱਲ ਵਧਾਉਣ ਉੱਤੇ ਦਿੱਤਾ ਗਿਆ ਜ਼ੋਰ ਬਹੁਤ ਹੀ ਸਤੁੰਸ਼ਟੀਜਨਕ ਕਦਮ ਹੈ। ਦੇਸ਼ ਅੰਦਰ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਬਜਟ ਵਿਚ ਕੀਤਾ ਗਿਆ 100 ਫੀਸਦੀ ਵਾਧਾ ਆਮ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਵੇਗਾ। ਉਹਨਾਂ ਨੇ ਵਿੱਤ ਮੰਤਰੀ ਵੱਲੋਂ ਆਮ ਲੋਕਾਂ ਨੂੰ ਆਮਦਨ ਕਰ ਵਿਚ ਦਿੱਤੀ ਗਈ 40 ਹਜ਼ਾਰ ਰੁਪਏ ਦੀ ਰਾਹਤ ਦਾ ਵੀ ਸਵਾਗਤ ਕੀਤਾ। —PTC News


Top News view more...

Latest News view more...