Thu, Apr 25, 2024
Whatsapp

ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ

Written by  Shanker Badra -- February 28th 2019 05:24 PM
ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ

ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ

ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ:ਚੰਡੀਗੜ੍ਹ : ਜੰਮੂ -ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ ਮਿੱਗ-21 ਹਾਦਸਾਗ੍ਰਸਤ ਹੋ ਗਿਆ ਸੀ।ਇਸ ਹਾਦਸੇ 'ਚ ਦੋ ਪਾਇਲਟਾਂ ਸਮੇਤ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 'ਚ ਚੰਡੀਗੜ੍ਹ ਦਾ ਰਹਿਣ ਵਾਲਾ 35 ਸਾਲਾ ਵਿੰਗ ਕਮਾਂਡਰ ਸਿਧਾਰਥ ਵਸ਼ਿਸ਼ਟ ਵੀ ਸ਼ਾਮਲ ਸੀ।ਇਸ ਸੰਬੰਧੀ ਸਿਧਾਰਥ ਵਸ਼ਿਸ਼ਟ ਦੇ ਚਾਚਾ ਸਤੀਸ਼ ਵਸ਼ਿਸ਼ਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਧਾਰਥ ਦੀ ਮ੍ਰਿਤਕ ਦੇਹ ਸ਼ਾਮੀ 4 ਵਜੇ ਚੰਡੀਗੜ੍ਹ ਪਹੁੰਚੇਗੀ ਅਤੇ ਉਨ੍ਹਾਂ ਦਾ ਕੱਲ੍ਹ ਸੈਕਟਰ 25 'ਚ ਅੰਤਿਮ ਸਸਕਾਰ ਕੀਤਾ ਜਾਵੇਗਾ। [caption id="attachment_263019" align="aligncenter" width="300"]badgam chopper crashed Chandigarh siddharth vashisht martyr ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ[/caption] ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਰਹਿਣ ਵਾਲਾ ਜਵਾਨ ਸਿਧਾਰਥ ਵਸ਼ਿਸ਼ਟ ਬਤੌਰ ਪਾਇਲਟ ਭਾਰਤੀ ਹਵਾਈ ਫੌਜ ਦਾ ਜਹਾਜ਼ ਉਡਾ ਰਿਹਾ ਸੀ।ਇਸ ਦੌਰਾਨ ਸ਼੍ਰੀਨਗਰ ਏਅਰਪੋਰਟ ਤੋਂ 10 ਕਿਲੋਮੀਟਰ ਦੂਰ ਬਡਗਾਮ ਵਿਚ ਇਹ ਹਾਦਸਾ ਵਾਪਰਿਆ ਸੀ।ਇਸ ਹਾਦਸੇ ਵਿੱਚ ਪਾਇਲਟ ਸਿਧਾਰਥ ਵਸ਼ਿਸ਼ਟ ਦੀ ਮੌਤ ਹੋ ਗਈ ਹੈ।ਇਸ ਖ਼ਬਰ ਤੋਂ ਬਾਅਦ ਪੂਰੇ ਚੰਡੀਗੜ੍ਹ ਅਤੇ ਪਾਇਲਟ ਸਿਧਾਰਥ ਵਸ਼ਿਸ਼ਟ ਦੇ ਘਰ ਮਾਤਮ ਪਸਰ ਗਿਆ ਹੈ। [caption id="attachment_263018" align="aligncenter" width="300"]badgam chopper crashed Chandigarh siddharth vashisht martyr ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ[/caption] ਦੱਸ ਦੇਈਏ ਕਿ ਪਾਇਲਟ ਸਿਧਾਰਥ ਵਸ਼ਿਸ਼ਟ ਆਪਣੇ ਪਿੱਛੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਦੋ ਸਾਲ ਦੇ ਬੇਟੇ ਨੂੰ ਛੱਡ ਗਏ ਹਨ।ਸਿਧਾਰਥ ਦੀ ਪਤਨੀ ਵੀ ਸਕਵਾਡਰਨ ਲੀਡਰ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਆਰਮੀ ਵਿਚ ਸਨ।ਉਨ੍ਹਾਂ ਦਾ ਪੂਰਾ ਪਰਿਵਾਰ ਆਰਮੀ ਨੂੰ ਸਮਰਪਿਤ ਹੈ। [caption id="attachment_263016" align="aligncenter" width="300"]badgam chopper crashed Chandigarh siddharth vashisht martyr ਜੰਮੂ -ਕਸ਼ਮੀਰ ਦੇ ਬੜਗਾਮ ਹਵਾਈ ਜਹਾਜ਼ ਹਾਦਸੇ 'ਚ ਚੰਡੀਗੜ੍ਹ ਦਾ ਜਵਾਨ ਹੋਇਆ ਸ਼ਹੀਦ ,ਕੱਲ੍ਹ ਹੋਵੇਗਾ ਅੰਤਿਮ ਸਸਕਾਰ[/caption] ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ ਮਿੱਗ-21 ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ।ਇਸ ਹਾਦਸੇ 'ਚ 2 ਪਾਇਲਟਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ ਮਿੱਗ-21 ਨੇ ਸ਼੍ਰੀਨਗਰ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਕੁਝ ਸਮੇਂ ਬਾਅਦ ਧਮਾਕੇ ਨਾਲ ਜਹਾਜ਼ ਕਲਾਨ ਪਿੰਡ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। -PTCNews


Top News view more...

Latest News view more...