Advertisment

ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ

author-image
Shanker Badra
Updated On
New Update
ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ
Advertisment
ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ :ਬਾਘਾਪੁਰਾਣਾ : ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਆਏ ਦਿਨ ਚਰਚਾ ਵਿੱਚ ਰਹਿੰਦੀ ਹੈ ਪਰ ਇਸ ਵਾਰ ਪੰਜਾਬ ਪੁਲਿਸ ਨੇ ਅਜਿਹਾ ਕੰਮ ਕੀਤਾ ਹੈ ,ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਵਾਰ ਚਰਚਾ ’ਚ ਖੁਦ ਬਾਘਾਪੁਰਾਣਾ ਸ਼ਹਿਰ ਦੀ ਟ੍ਰੈਫਿਕ ਪੁਲਿਸ ਹੈ। ਜਿਥੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਆਪਣੇ ਹੀ ਮੁਲਾਜ਼ਮ ਨੂੰ ਵੀ ਨਹੀਂ ਬਖਸ਼ਿਆ ਅਤੇ ਕਾਰਵਾਈ ਕਰਕੇ ਮਿਸਾਲ ਪੈਦਾ ਕੀਤੀ ਹੈ। Bagha Purana Traffic police Employee ASI Parvinder Singh Cut Car invoice ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ ਤੁਸੀਂ ਪੰਜਾਬ ਟ੍ਰੈਫਿਕ ਪੁਲਿਸ ਨੂੰ ਆਮ ਲੋਕਾਂ ਦੇ ਚਲਾਨ ਕੱਟਦੇ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ ਪਰ ਇਸ ਵਾਰ ਟ੍ਰੈਫਿਕ ਪੁਲਿਸ ਨੇ ਆਪਣੇ ਹੀ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਚਲਾਨ ਕੱਟਿਆ ਹੈ। ਜਿਸ ਤੋਂ ਬਾਅਦ ਪੁਲਿਸ ਦੇ ਇਸ ਕਦਮ ਦੀ ਸ਼ਹਿਰ ’ਚ ਸ਼ਲਾਘਾ ਕੀਤੀ ਜਾ ਰਹੀ ਹੈ ,ਕਿਉਂਕਿ ਲੋਕਾਂ ਨੂੰ ਕਾਨੂੰਨ ਸਿਖਾਉਣ ਵਾਲੇ ਖੁਦ ਕਾਨੂੰਨ ਦੀ ਧੱਜੀਆਂ ਉਡਾ ਰਹੇ ਸਨ। Bagha Purana Traffic police Employee ASI Parvinder Singh Cut Car invoice ਇਸ ਵਾਰ ਪੰਜਾਬ ਪੁਲਿਸ ਨੇ ਕੀਤਾ ਅਜਿਹਾ ਕੰਮ , ਹਰ ਪਾਸੇ ਹੋਣ ਲੱਗੀ ਚਰਚਾ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ਪਿੰਡ ਦੌਲੇਵਾਲਾ ਨੇੜਿਓਂ ਇੱਕ ਨੌਜਵਾਨ ਦੀ ਮਿਲੀ ਲਾਸ਼ , ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਣ ਦਾ ਖ਼ਦਸ਼ਾ ਦਰਅਸਲ 'ਚ ਜਦੋਂ ਪੱਤਰਕਾਰਾਂ ਨੇ ਸ਼ਹਿਰ ਦੇ ਚੌਕ ਅੰਦਰ ਦੌਰਾ ਕੀਤਾ ਗਿਆ ਤਾਂ ਕਈ ਗੱਡੀਆਂ ’ਤੇ ਫੈਂਸੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ’ਚੋਂ ਇਕ ਗੱਡੀ ਟ੍ਰੈਫਿਕ ਪੁਲਿਸ ਦੇ ਏ.ਐੱਸ.ਆਈ. ਪਰਵਿੰਦਰ ਸਿੰਘ ਦੀ ਸੀ। ਜਿਸ ਤੋਂ ਤੁਰੰਤ ਬਾਅਦ ਟ੍ਰੈਫਿਕ ਪੁਲਿਸ ਦੇ ਦੂਜੇ ਕਰਮਚਾਰੀਆਂ ਨੇ ਉਕਤ ਗੱਡੀ ਦਾ ਚਲਾਨ ਕੱਟਿਆ, ਜਿਸ ਦੌਰਾਨ ਉਨ੍ਹਾਂ ਸ਼ਹਿਰ ਅੰਦਰ ਹੋਰਨਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਿਅਕਤੀਆਂ ਨੂੰ ਸਖਤ ਸੰਦੇਸ਼ ਦਿੱਤਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment