ਹੋਰ ਖਬਰਾਂ

ਬਾਗੀ' ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ

By Shanker Badra -- May 14, 2018 3:42 pm

ਬਾਗੀ' ਥਾਣੇਦਾਰ ਬਾਜਵਾ ਸਿਰਫ ਸ਼ਰਾਬ ਦਾ ਆਦੀ,ਨਹੀਂ ਮਿਲੀ ਮੈਡੀਕਲ ਹਿਸਟਰੀ:ਕਾਂਗਰਸ ਸਰਕਾਰ ਦੇ ਨੱਕ 'ਚ ਦਮ ਕਰਨ ਵਾਲਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇਸ ਵੇਲੇ ਨਸ਼ਾ ਛੁਡਾਓ ਕੇਂਦਰ ਵਿੱਚ ਦਾਖਲ ਹੈ।Baghi Thanedar Bajwa was not addicted to liquor only, found in medical historyਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਨੇ ਇੰਸਪੈਕਟਰ ਬਾਜਵਾ ਦੇ ਇਲਾਜ ਵਾਸਤੇ 10 ਮੈਂਬਰੀ ਪੈਨਲ ਬਣਾਇਆ ਹੈ।ਡਾ. ਨਿਰਦੋਸ਼ ਗੋਇਲ ਇਸ ਪੈਨਲ ਦੇ ਹੈੱਡ ਹਨ।ਡਾ. ਗੋਇਲ ਨੇ ਕਿਹਾ ਕਿ ਹੁਣ ਇੰਸਪੈਕਟਰ ਬਾਜਵਾ ਦੀ ਹਾਲਤ ਠੀਕ ਹੈ।ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਬੀਪੀ ਜ਼ਿਆਦਾ ਸੀ ਪਰ ਹੁਣ ਨੌਰਮਲ ਹੈ।Baghi Thanedar Bajwa was not addicted to liquor only, found in medical historyਉਨ੍ਹਾਂ ਕਿਹਾ ਕਿ ਹੁਣ ਤੱਕ ਬਾਜਵਾ ਦੀ ਮੈਡੀਕਲ ਹਿਸਟਰੀ ਨਹੀਂ ਮਿਲੀ।ਡਾਕਟਰਾਂ ਨੂੰ ਹੁਣ ਤੱਕ ਪਰਿਵਾਰ ਦਾ ਕੋਈ ਮੈਂਬਰ ਵੀ ਮਿਲਣ ਨਹੀਂ ਗਿਆ।ਉਨ੍ਹਾਂ ਕਿਹਾ ਕਿ ਇੰਸਪੈਕਟਰ ਨਾਲ ਡਾਕਟਰ ਲਗਾਤਾਰ ਗੱਲਬਾਤ ਕਰ ਰਹੇ ਹਨ।ਹਸਪਤਾਲ ਦਾਖਲ ਕਰਵਾਉਣ ਵਾਲੀ ਪੁਲਿਸ ਨੇ ਵੀ ਡਾਕਟਰਾਂ ਨੂੰ ਕੋਈ ਮੈਡੀਕਲ ਹਿਸਟਰੀ ਨਹੀਂ ਦਿੱਤੀ।Baghi Thanedar Bajwa was not addicted to liquor only, found in medical historyਸ਼ਰਾਬ ਤੋਂ ਇਲਾਵਾ ਇੰਸਪੈਕਟਰ ਵੱਲੋਂ ਕਿਸੇ ਹੋਰ ਨਸ਼ੇ ਦੇ ਸੇਵਨ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ।ਡਾ. ਗੋਇਲ ਨੇ ਕਿਹਾ ਕਿ ਇੰਸਪੈਕਟਰ ਨੂੰ ਬਾਈਪੋਲਰ ਡਿਸਆਰਡਰ ਹੈ ਜਾਂ ਨਹੀਂ ਇਸ ਬਾਰੇ ਫਿਲਹਾਲ ਕੁੱਝ ਕਿਹਾ ਨਹੀਂ ਜਾ ਸਕਦਾ।
-PTCNews

  • Share