Sat, Apr 20, 2024
Whatsapp

ਹਰਿਆਣਾ ਦੇ ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ

Written by  Shanker Badra -- February 29th 2020 10:30 AM
ਹਰਿਆਣਾ ਦੇ ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ

ਹਰਿਆਣਾ ਦੇ ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ

ਹਰਿਆਣਾ ਦੇ ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ:ਹਰਿਆਣਾ: ਬਹਾਦਰਗੜ੍ਹ ਦੇ ਐਮਆਈ ਉਦਯੋਗਿਕ ਇਲਾਕੇ ਵਿੱਚ ਇੱਕ ਬਾਇਲਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਵਿੱਚ ਤਕਰੀਬਨ 34 ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਵਿੱਚ ਫੈਕਟਰੀ ਦਾ ਮਾਲਕ ਵੀ ਸ਼ਾਮਲ ਹੈ। [caption id="attachment_392309" align="aligncenter" width="300"]bahadurgarhfactoryblast-4-dead-34-injured-in-blast-at-factory-in-haryana-bahadurgarh ਹਰਿਆਣਾ ਦੇ ਬਹਾਦਰਗੜ੍ਹ 'ਚਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ ਹੈ। ਕੈਮੀਕਲ ਫੈਕਟਰੀ ਵਿੱਚ ਅਚਾਨਕ ਇਕ ਬਾਇਲਰ ਫਟ ਗਿਆ। ਜਿਸ ਤੋਂ ਬਾਅਦ ਦੇਖਦੇ -ਦੇਖਦੇ ਹੀ ਫੈਕਟਰੀ ਦੀ ਛੱਤ ਉੱਡ ਗਈ ਅਤੇ ਆਸ- ਪਾਸ ਦੀਆਂ 3-4 ਫੈਕਟਰੀਆਂ ਦੀਆਂ ਕੰਧਾਂ ਵੀ ਟੁੱਟ ਗਈਆਂ ਹਨ। ਇਸ ਹਾਦਸੇ ਤੋਂ ਬਾਅਦ ਆਸ- ਪਾਸ ਦੀਆਂ ਫੈਕਟਰੀਆਂ ਵਿੱਚ ਭਗਦੜ ਮਚ ਗਈ ਹੈ। [caption id="attachment_392310" align="aligncenter" width="300"]bahadurgarhfactoryblast-4-dead-34-injured-in-blast-at-factory-in-haryana-bahadurgarh ਹਰਿਆਣਾ ਦੇ ਬਹਾਦਰਗੜ੍ਹ 'ਚਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ[/caption] ਇਸ ਧਮਾਕੇ ਤੋਂ ਬਾਅਦ ਫੈਕਟਰੀ ਨੂੰ ਅੱਗ ਲੱਗ ਗਈ,ਜਿਸ ਨਾਲ ਲੱਗਦੀ ਤਿੰਨ ਫੈਕਟਰੀਆਂ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ। ਉਸੇ ਸਮੇਂ ਨਾਲ ਲੱਗਦੀਫ੍ਰੀਜ਼ਰ ਬਣਾਉਣ ਵਾਲੀ ਫੈਕਟਰੀ ਦਾ ਕੰਪ੍ਰੈਸਰ ਫਟਣ ਦੀ ਵੀ ਗੱਲ ਸਾਹਮਣੇ ਆਈ ਹੈ।  ਚਾਰ ਫੈਕਟਰੀਆਂ ਦੇ ਮਲਬੇ ਹੇਠਾਂ ਪੰਜ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੂੰ ਲੱਭਣ ਲਈ ਡੀਸੀ ਨੇ ਐਨਡੀਏਐਫ ਦੀ ਟੀਮ ਨੂੰ ਬੁਲਾਇਆ, ਜੋ ਦੇਰ ਰਾਤ ਪਹੁੰਚੀ। [caption id="attachment_392311" align="aligncenter" width="300"]bahadurgarhfactoryblast-4-dead-34-injured-in-blast-at-factory-in-haryana-bahadurgarh ਹਰਿਆਣਾ ਦੇ ਬਹਾਦਰਗੜ੍ਹ 'ਚਕੈਮੀਕਲ ਫੈਕਟਰੀ ਦਾ ਬਾਇਲਰ ਫਟਣ ਕਰਕੇ ਧਮਾਕਾ, 4 ਲੋਕਾਂ ਦੀ ਮੌਤ, 34 ਜ਼ਖ਼ਮੀ[/caption] ਇਸ ਦੌਰਾਨ ਜ਼ਖਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਜਿਸ ਤੋਂ ਤੁਰੰਤ ਬਾਅਦ ਅੱਗ 'ਤੇ ਕਾਬੂ ਪਾਉਣ ਲਈ ਬਹਾਦੁਰਗੜ, ਦਿੱਲੀ ਅਤੇ ਗੁਰੂਗਰਾਮ ਤੋਂ 13 ਅੱਗ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ ਦੀ ਇੱਕ ਟੀਮ ਬੁਲਾ ਲਈ ਹੈ, ਜੋ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਕਰੇਗੀ। ਅੱਗ ਦੇ ਵਿੱਚ ਝੁਲਸਣ ਕਾਰਨ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। -PTCNews


Top News view more...

Latest News view more...