Advertisment

ਬਲਬੀਰ ਸਿੱਧੂ ਦਾ ਕਿਸਾਨ ਵਿਰੋਧੀ ਚੇਹਰਾ ਨੰਗਾ ਹੋਣ 'ਤੇ ਮੁਹਾਲੀ ਦੇ ਕਿਸਾਨ ਹਿੱਤ ਬਚਾਓ ਕਮੇਟੀ ਅਤੇ ਅਕਾਲੀ ਲੀਡਰਾਂ ਨੇ ਫੂਕਿਆ ਵਿਧਾਇਕ ਸਿੱਧੂ ਦਾ ਪੁਤਲਾ, ਕੀਤੀ ਜ਼ੋਰਦਾਰ ਨਾਅਰੇਬਾਜ਼ੀ

author-image
Ragini Joshi
New Update
ਬਲਬੀਰ ਸਿੱਧੂ ਦਾ ਕਿਸਾਨ ਵਿਰੋਧੀ ਚੇਹਰਾ ਨੰਗਾ ਹੋਣ 'ਤੇ ਮੁਹਾਲੀ ਦੇ ਕਿਸਾਨ ਹਿੱਤ ਬਚਾਓ ਕਮੇਟੀ ਅਤੇ ਅਕਾਲੀ ਲੀਡਰਾਂ ਨੇ ਫੂਕਿਆ ਵਿਧਾਇਕ ਸਿੱਧੂ ਦਾ ਪੁਤਲਾ, ਕੀਤੀ ਜ਼ੋਰਦਾਰ ਨਾਅਰੇਬਾਜ਼ੀ
Advertisment
ਬਲਬੀਰ ਸਿੱਧੂ ਦਾ ਕਿਸਾਨ ਵਿਰੋਧੀ ਚੇਹਰਾ ਨੰਗਾ ਹੋਣ 'ਤੇ ਮੁਹਾਲੀ ਦੇ ਕਿਸਾਨ ਹਿੱਤ ਬਚਾਓ ਕਮੇਟੀ ਅਤੇ ਅਕਾਲੀ ਲੀਡਰਾਂ ਨੇ ਫੂਕਿਆ ਵਿਧਾਇਕ ਸਿੱਧੂ ਦਾ ਪੁਤਲਾ, ਕੀਤੀ ਜ਼ੋਰਦਾਰ ਨਾਅਰੇਬਾਜ਼ੀ ਮੁਹਾਲੀ : ਮੁਹਾਲੀ ਦੇ  ਕਾਂਗਰਸੀ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ  ਵੱਲੋਂ 4500 ਏਕੜ ਜ਼ਮੀਨ ਐਕਵਾਇਰ ਕਰਨ ਸਮੇਂ ਕਿਸਾਨਾਂ ਨੂੰ 18 ਕਰੋੜ ਰੁਪਏ ਪ੍ਰਤੀ ਏਕੜ ਦੀ ਰਕਮ ਦੇਣ ਦਾ ਵਿਰੋਧ ਕਰਨ ਤੋਂ ਭੜਕੇ ਕਿਸਾਨ ਹਿੱਤ ਬਚਾਓ ਕਮੇਟੀ ਦੇ ਮੈਂਬਰਾਂ ਅਤੇ ਅਕਾਲੀਆਂ ਨੇ ਅੱਜ ਵਿਧਾਇਕ ਦਾ ਪੁਤਲਾ ਫੂਕ ਕੇ ਉਹਨਾਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਹਿਤ ਬਚਾਓ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਡੇਰਾਬਸੀ ਦੇ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਸੀ ਕਿ ਸਰਕਾਰ ਵੱਲੋਂ ਐਕਵਾਇਰ ਕੀਤੀ ਜਾ ਰਹੀ 4500 ਏਕੜ ਥਾਂ ਦੀ ਕੀਮਤ 18 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਵੇ ਪਰ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਸਦਾ ਵਿਰੋਧ ਕਰ ਕੇ ਆਪਣੇ ਕਿਸਾਨ ਵਿਰੋਧੀ ਹੋਣ ਦਾ ਸਬੁਤ ਦਿੱਤਾ ਹੈ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਗਮਾਡਾ ਵੱਲੋਂ ਇਹ 4500 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਇਹ 14 ਪਿੰਡਾਂ ਦੀ ਜ਼ਮੀਨ ਅੰਤਰ ਰਾਸ਼ਟਰੀ ਹਵਾਈ ਅੱਡੇ ਦੇ ਬਿਲਕੁਲ ਨਜ਼ਦੀਕ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਿੱਧੂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਕਿਸਾਨ ਹਿਤਾਂ ਦੇ ਬਿਲਕੁਲ ਉਲਟ ਹੈ। ਇਸ ਮੌਕੇ ਸੀਨੀਅਰ ਨੇਤਾ ਪਰਮਜੀਤ ਸਿੰਘ ਕਾਹਲੋਂ, ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਮੈਨਪ ਚੇਅਰਪਰਸਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ  ਤੇ ਅਕਾਲੀ ਆਗੂ ਮੌਜੂਦ ਸਨ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment