ਪੇਂਡੂ ਔਰਤਾਂ ਦੇ ਵਿਕਾਸ ਲਈ ਮੁਹਾਲੀ 'ਚ ਸੈਨੇਟਰੀ ਪੈਡ ਮੇਕਿੰਗ ਯੂਨਿਟ ਦਾ ਉਦਘਾਟਨ

By Jagroop Kaur - March 09, 2021 3:03 pm

ਬੀਤੇ ਦਿਨੀਂ 8 ਮਾਰਚ ਯਾਨੀ ਕਿ ਕੌਮਾਂਤਰੀ ਮਹਿਲਾ ਦਿਵਸ ਇਹ ਦਿਨ ਮਹਿਲਾਵਾਂ ਲਈ ਬੇਹੱਦ ਖਾਸ ਹੁੰਦਾ ਹੈ ਮਹਿਲਾਵਾਂ ਨੂੰ ਸਮਰਪਿਤ ਹੁੰਦਾ ਹੈ , ਉਥੇ ਇਸ ਦਿਨ ਨੂੰ ਅਹਿਮ ਬਣਾਉਣ ਲਈ ਮੋਹਾਲੀ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮਹਿਲਾਵਾਂ ਨੂੰ ਖ਼ਾਸ ਤੋਹਫੇ ਵੱਜੋਂ ਮੋਹਾਲੀ ਦੀ ਰਾਊਂਡਗਲਾਸ ਫਾਊਂਡੇਸ਼ਨ ਨੇ ਮਾਹਵਾਰੀ ਸਬੰਧੀ ਰੂੜੀਵਾਦੀ ਧਾਰਨਾ ਨੂੰ ਤੋੜਨ ਅਤੇ ਔਰਤਾਂ ਦੇ ਵਿਕਾਸ ਦੇ ਉਦੇਸ਼ ਨਾਲ ਆਪਣੀ ਪੈਡ ਮੇਕਿੰਗ ਯੂਨਿਟ ਮਨੌਲੀ ਪਿੰਡ ਵਿਖੇ ਸ਼ੁਰੂ ਕੀਤੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਨੂੰ ਸਮਥਰਨ ਕਰਨ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ   

ਇਹ ਯੂਨਿਟ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਈ ਅਤੇ ਇਸ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ, ਜਿਸ ਦਾ ਉਦੇਸ਼ ਔਰਤਾਂ ਦਾ ਵਿਕਾਸ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ।

balbir singh sidhu balbir singh sidhu
ਪੜ੍ਹੋ ਹੋਰ ਖ਼ਬਰਾਂ :ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ ਦੀ ਵਿਗੜੀ ਸਿਹਤ, ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਔਰਤਾਂ ਦੇ ਵਿਕਾਸ ਲਈ ਸਿਹਤ ਅਤੇ ਸਫ਼ਾਈ ਸਬੰਧੀ ਕੰਮ ਕਰਨਾ ਸਮੇਂ ਦੀ ਲੋੜ ਹੈ। ਇਸ ਯੂਨਿਟ ਰਾਹੀਂ ਰਾਊਂਡਗਲਾਸ ਫਾਊਂਡੇਸ਼ਨ ਏਰੀਏ ਦੀਆਂ ਪੇਂਡੂ ਔਰਤਾਂ ਨੂੰ ਸਸਤੀਆਂ ਸੈਨੇਟਰੀ ਪੈਡਾਂ ਪ੍ਰਦਾਨ ਕਰਵਾ ਰਹੀ ਹੈ। ਜੋ ਔਰਤਾਂ ਯੂਨਿਟ ਚਲਾਉਂਦੀਆਂ ਹਨ, ਉਨ੍ਹਾਂ ਨੂੰ ਇਕ ਕੁਸ਼ਲ ਅਤੇ ਸਵੈ-ਨਿਰਭਰ ਕਾਰੋਬਾਰ ਚਲਾਉਣ ਦੀ ਸਮਝ ਵੀ ਮਿਲ ਰਹੀ ਹੈ।”

ਇਸ ਯੂਨਿਟ ਵਿਚ ਵਰਤੀ ਜਾਣ ਵਾਲੀ ਮਸ਼ੀਨ ਗਲਣਯੋਗ ਕੱਚੇ ਮਾਲ ਨਾਲ ਰੋਜ਼ਾਨਾ 800 ਪੈਡ ਬਣਾਵੇਗੀ।ਰਾਊਂਡਗਲਾਸ ਫਾਊਂਡੇਸ਼ਨ ਵੱਲੋਂ ਮਨੌਲੀ ਪਿੰਡ ਦੀਆਂ 10 ਔਰਤਾਂ ਦੇ ਇੱਕ "ਸੈਲਫ਼ ਹੈਲਪ ਗਰੁੱਪ" ਨੂੰ ਟ੍ਰੇਨਿੰਗ ਦਿੱਤੀ ਗਈ ਜੋ ਹੁਣ ਯੂਨਿਟ ਦੀ ਦੇਖ-ਰੇਖ ਕਰਨਗੀਆਂ, ਉਤਪਾਦਨ ਤੋਂ ਲੈ ਕੇ ਆਸੇ-ਪਾਸੇ ਦੇ ਪਿੰਡਾਂ ਵਿਚ ਮਾਰਕੀਟਿੰਗ ਅਤੇ ਵਿਕਰੀ ਦਾ ਕੰਮ ਵੀ ਸੰਭਾਲਣਗੀਆਂ।

ਸ਼ੁਰੂਆਤ ਵਿਚ ਇਨ੍ਹਾਂ ਨੂੰ 50,000 ਪੈਡ ਬਣਾਉਣ ਲਈ ਕੱਚਾ ਮਾਲ ਪ੍ਰਦਾਨ ਕੀਤਾ ਗਿਆ ਹੈ। ਭਾਰਤ ਵਿਚ ਰਾਊਂਡਗਲਾਸ ਫਾਊਂਡੇਸ਼ਨ ਦੀ ਮੁਖੀ ਪ੍ਰੇਰਨਾ ਲਾਂਗਾ ਨੇ ਕਿਹਾ, “ਮਨੌਲੀ ਪਿੰਡ ਦੀਆਂ ਔਰਤਾਂ ਦੇ ਇਸ ਯੂਨਿਟ ਪ੍ਰਤੀ ਹੌਸਲੇ ਅਤੇ ਵਿਸ਼ਵਾਸ ਨੂੰ ਦੇਖ ਸਾਨੂੰ ਬਹੁਤ ਖੁਸ਼ੀ ਹੋਈ ਹੈ। ਸਾਡੇ "ਹਰ ਪੰਜਾਬ" ਪ੍ਰੋਗਰਾਮ ਦਾ ਉਦੇਸ਼ ਔਰਤਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਆਪਣੇ ਪੈਰਾਂ 'ਤੇ ਆਪ ਖੜ੍ਹੀਆਂ ਹੋ ਸਕਣ |

adv-img
adv-img