ਮੁੱਖ ਖਬਰਾਂ

ਬਲਵੀਰ ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਹੋਇਆ ਸੌਦਾ ,ਜਲਦੀ ਬਾਹਰ ਆਵੇਗੀ ਗੱਲ 

By Shanker Badra -- January 27, 2021 3:57 pm -- Updated:January 27, 2021 4:01 pm

ਨਵੀਂ ਦਿੱਲੀ  : ਦਿੱਲੀ 'ਚ ਕਿਸਾਨਾਂ ਦੀ ਟੈਰਕਟਰ ਪਰੇਡ ਦੌਰਾਨ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਮਗਰੋਂ ਕਿਸਾਨ ਆਗੂਆਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਕੋਲੋਂ ਦੂਰ ਰਹਿਣ ਲਈ ਸੁਚੇਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੀਪ ਸਿੱਧੂ ਅਤੇ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 'ਤੇ ਵੱਡਾ ਦੋਸ਼ ਲਗਾਇਆ ਹੈ।

Balbir Singh Rajewal Speech On Singhu Border After 26 Jan tractor Parade ਬਲਵੀਰ ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਦਾ ਹੋਇਆ ਸੌਦਾ ,ਜਲਦੀ ਬਾਹਰ ਆਵੇਗੀ ਗੱਲ

ਅੱਜ ਸਿੰਘੂ ਸਰਹੱਦ ਦੀ ਸਟੇਜ 'ਤੇ ਸੰਬੋਧਨ ਕਰਦਿਆਂਬਲਬੀਰ ਸਿੰਘ ਰਾਜੇਵਾਲ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਤਨਾਮ ਸਿੰਘ ਪੰਨੂੰ ਅਤੇ ਸਰਵਣ ਸਿੰਘ ਪੰਧੇਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਗੱਦਾਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚੋਂ ਗੰਦਗੀ ਨਿੱਕਲ ਗਈ ਹੈ ਅਤੇ ਉਨ੍ਹਾਂ ਨੇ ਪੰਜਾਬ ਵਿੱਚ ਇਨ੍ਹਾਂ ਤਿੰਨਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ

Balbir Singh Rajewal Speech On Singhu Border After 26 Jan tractor Parade ਬਲਵੀਰ ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਦਾ ਹੋਇਆ ਸੌਦਾ ,ਜਲਦੀ ਬਾਹਰ ਆਵੇਗੀ ਗੱਲ

ਰਾਜੇਵਾਲ ਨੇ ਸਰਵਣ ਸਿੰਘ ਪੰਧੇਰ, ਦੀਪ ਸਿੱਧੂ ਅਤੇ ਪੰਨੂ ਨੂੰ ਵੱਡਾ ਗੱਦਾਰ ਦੱਸਦੇ ਹੋਏ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੌਦਾ ਹੋਇਆ ਹੈ, ਜਿਹੜਾ ਆਉਣ ਵਾਲੇ ਦਿਨਾਂ ਵਿਚ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਕੱਲ੍ਹ ਨੂੰ ਜ਼ਮੀਨ 'ਚੋਂ ਬਾਹਰ ਆਉਂਦਾ ਹੀ ਹੈ, ਇਸੇ ਤਰ੍ਹਾਂ ਪੰਧੇਰ ਦਾ ਸੌਦਾ ਵੀ ਥੋੜ੍ਹੇ ਦਿਨਾਂ ਤਕ ਬਾਹਰ ਆਵੇਗਾ ਹੀ ਆਵੇਗਾ।

ਬਲਵੀਰ ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਦਾ ਹੋਇਆ ਸੌਦਾ ,ਜਲਦੀ ਬਾਹਰ ਆਵੇਗੀ ਗੱਲ

ਉਨ੍ਹਾਂ ਕਿਹਾ ਕਿ ਸਰਵਣ ਸਿੰਘ ਪੰਧੇਰ ਦੀਆਂ ਮਿੰਨਤਾਂ ਕੀਤੀਆਂ, ਹਾੜੇ ਕੱਢੇ ਕਿ ਹਿੰਸਕ ਕਾਰਵਾਈਆਂ ਨੂੰ ਅੰਜਾਮ ਨਾ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਉਨ੍ਹਾਂ ਵਲੋਂ ਲੋਕਾਂ ਨੂੰ ਰਿੰਗ ਰੋਡ ਵੱਲ ਜਾਣ ਲਈ ਉਕਸਾਇਆ ਗਿਆ, ਜਿਸ ਕਾਰਣ ਸ਼ਾਂਤੀਮਈ ਅੰਦੋਲਨ ਨੂੰ ਵੱਡੀ ਢਾਹ ਲੱਗੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ

Balbir Singh Rajewal Speech On Singhu Border After 26 Jan tractor Parade ਬਲਵੀਰ ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਦਾ ਹੋਇਆ ਸੌਦਾ ,ਜਲਦੀ ਬਾਹਰ ਆਵੇਗੀ ਗੱਲ

ਰਾਜੇਵਾਲ ਨੇ ਕਿਹਾ ਕਿ 25 ਜਨਵਰੀ ਦੀ ਰਾਤ 10 ਵਜੇ ਸਰਵਣ ਸਿੰਘ ਪੰਧੇਰ ਕੋਲ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਸਨ, ਜਿਨ੍ਹਾਂ ਵਿਚਾਲੇ ਬਕਾਇਦਾ ਮੀਟਿੰਗ ਵੀ ਹੋਈ।
-PTCNews

  • Share