ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀ ਨਿਖੇਧੀ

Balbir Singh Seechewal Pollution Board member removal SAD Congress government Condemnation
ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾਉਣ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀ ਨਿਖੇਧੀ

ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀ ਨਿਖੇਧੀ:ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਘੇ ਵਾਤਾਵਰਣ ਪ੍ਰੇਮੀ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵਜੋਂ ਹਟਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।ਪਾਰਟੀ ਨੇ ਕਿਹਾ ਹੈ ਕਿ ਇਹ ਗੱਲ ਇਸ ਲਈ ਵੀ ਵਧੇਰੇ ਦੁਖਦਾਈ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀ ਕਾਲੀ ਵੇਂਈ ਦੀ ਸਫਾਈ ਕਰਨ ਵਾਲੀ ਇੱਕ ਧਾਰਮਿਕ ਹਸਤੀ ਨੂੰ ਗੁਰੂ ਸਾਹਿਬ ਦੇ 550ਵੇਂ ਪਰਕਾਸ਼ ਪੁਰਬ ਦੇ ਮੌਕੇ ਉੱਤੇ ਇਸ ਢੰਗ ਨਾਲ ਅਪਮਾਨਿਤ ਕੀਤਾ ਗਿਆ ਹੈ।Balbir Singh Seechewal Pollution Board member removal SAD Congress government Condemnationਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਗੁਰਬਾਣੀ ਅਨੁਸਾਰ ਕੁਦਰਤ ਦੀ ਸੰਭਾਲ ਕਰਦਿਆਂ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾਈ ਹੈ।ਉਹਨਾਂ ਕਿਹਾ ਕਿ ਬਾਬਾ ਨਾਨਕ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨਾਂ ਦੌਰਾਨ ਸੰਤ ਸੀਚੇਵਾਲ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਉਹਨਾਂ ਨੇ ਕਾਲੀ ਵੇਂਈ ਦੀ ਸਫਾਈ ਕਰਕੇ ਇਸ ਅੰਦਰ ਮੁੜ ਤੋਂ ਜਾਨ ਪਾਈ ਹੈ।ਅਜਿਹਾ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਸੰਤ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ ਵਜੋਂ ਹਟਾ ਕੇ ਉਹਨਾਂ ਦਾ ਅਤੇ ਸਾਰੇ ਵਾਤਾਵਰਣ ਪ੍ਰੇਮੀਆਂ ਦਾ ਨਿਰਾਦਰ ਕੀਤਾ ਹੈ।Balbir Singh Seechewal Pollution Board member removal SAD Congress government Condemnationਡਾਕਟਰ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਾ ਸਿਰਫ ਸੂਬੇ ਦੇ ਦਰਿਆਵਾਂ ਸਗੋਂ ਪਿੰਡਾਂ ਦੇ ਤਲਾਬਾਂ ਦੀ ਸਫਾਈ ਲਈ ਸੰਤ ਸੀਚੇਵਾਲ ਦੇ ਅਨੁਭਵ ਦੀ ਸਖ਼ਤ ਲੋੜ ਸੀ।ਪਰੰਤੂ ਇਸ ਤਰ•ਾਂ ਜਾਪਦਾ ਹੈ ਕਿ ਇਹ ਸਰਕਾਰ ਉਸਾਰੂ ਆਲੋਚਨਾ ਵੀ ਸੁਣਨ ਲਈ ਤਿਆਰ ਨਹੀਂ ਹੈ।ਉਹਨਾਂ ਕਿਹਾ ਕਿ ਸੰਤ ਸੀਚੇਵਾਲ ਇੱਕ ਨਿਡਰ ਹਸਤੀ ਵਜੋਂ ਜਾਣੇ ਜਾਂਦੇ ਹਨ।ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੀ ਇੱਕ ਖੰਡ ਮਿੱਲ ਵੱਲੋਂ ਰਸਾਇਣਕ ਰਹਿੰਦ-ਖੂੰਹਦ ਨਾਲ ਬਿਆਸ ਦਰਿਆ ਨੂੰ ਪਲੀਤ ਕਰਨ ਅਤੇ ਹਜ਼ਾਰਾਂ ਮੱਛੀਆਂ ਨੂੰ ਮਾਰਨ ਦੇ ਖ਼ਿਲਾਫ ਖੁੱਲ ਕੇ ਬੋਲੇ ਸਨ।Balbir Singh Seechewal Pollution Board member removal SAD Congress government Condemnationਅਕਾਲੀ ਆਗੂ ਨੇ ਕਿਹਾ ਕਿ ਸੰਤ ਨੂੰ ਪ੍ਰਦੂਸ਼ਣ ਬੋਰਡ ਨਾਲੋਂ ਜੁਦਾ ਕਰਨ ਨਾਲ ਸੂਬੇ ਵੱਲੋਂ ਪਿੰਡਾਂ ਦੇ ਤਲਾਬਾਂ ਦੀ ਸਫਾਈ ਸੀਚੇਵਾਲ ਦੇ ਤਰੀਕੇ ਨਾਲ ਕਰਵਾਉਣ ਦਾ ਆਰੰਭਿਆ ਕੰਮ ਵੀ ਪ੍ਰਭਾਵਿਤ ਹੋਵੇਗਾ।ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਦੂਜੇ ਰਾਜ ਆਪਣੇ ਦਰਿਆਵਾਂ ਅਤੇ ਤਲਾਬਾਂ ਦੀ ਸਫਾਈ ਲਈ ਸੀਚੇਵਾਲ ਦੇ ਮਾਡਲ ਨੂੰ ਅਪਣਾ ਰਹੇ ਹਨ।ਇੱਥੋਂ ਤਕ ਕਿ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਦਰਿਆਵਾਂ ਦੀ ਸਫਾਈ ਲਈ ਇਸੇ ਮਾਡਲ ਦਾ ਸੁਝਾਅ ਦਿੱਤਾ ਹੈ।ਦੂਜੇ ਪਾਸੇ ਕਾਂਗਰਸ ਸਰਕਾਰ ਅਜਿਹੇ ਸੂਝਵਾਨ ਵਿਅਕਤੀ ਦਾ ਨਿਰਾਦਰ ਕਰ ਰਹੀ ਹੈ, ਜਿਸ ਦੁਆਰਾ ਕੀਤੇ ਕੰਮਾਂ ਦੀ ਪੂਰੀ ਦੁਨੀਆਂ ਪ੍ਰਸੰਸਾ ਕਰਦੀ ਹੈ।ਇਹ ਟਿੱਪਣੀ ਕਰਦਿਆਂ ਕਿ ਸੀਚੇਵਾਲ ਨੂੰ ਪ੍ਰਦੂਸ਼ਨ ਬੋਰਡ ਨਾਲੋਂ ਵੱਖ ਕੀਤੇ ਜਾਣ ਨਾਲ ਪੰਜਾਬ ਅੰਦਰ ਵਾਤਾਵਰਣ ਮੁਹਿੰਮ ਨੂੰ ਵੱਡਾ ਧੱਕਾ ਲੱਗੇਗਾ।ਡਾਕਟਰ ਚੀਮਾ ਨੇ ਕਿਹਾ ਕਿ ਇਹ ਵਾਤਾਵਰਣ ਮੁਹਿੰਮ ਨਾਲ ਹੋਰ ਵਲੰਟੀਅਰ ਜੋੜ ਕੇ ਇਸ ਦਾ ਘੇਰਾ ਵੱਡਾ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਵਾਤਾਵਰਣ ਨਾਲ ਸੰਬੰਧਿਤ ਮਸਲਿਆਂ ਉੱਤੇ ਕਾਂਗਰਸ ਸਰਕਾਰ ਨਾਲ ਜੁੜਣ ਤੋਂ ਪਹਿਲਾਂ ਸਾਰੇ ਸੂਝਵਾਨ ਵਿਅਕਤੀ ਦੋ ਵਾਰ ਸੋਚਣਗੇ।Balbir Singh Seechewal Pollution Board member removal SAD Congress government Condemnationਡਾਕਟਰ ਚੀਮਾ ਨੇ ਕਾਂਗਰਸ ਸਰਕਾਰ ਨੂੰ ਤੁਰੰਤ ਸੰਤ ਸੀਚੇਵਾਲ ਨੂੰ ਦੁਬਾਰਾ ਪ੍ਰਦੂਸ਼ਣ ਬੋਰਡ ਦਾ ਮੈਂਬਰ ਲਾਉਣ ਲਈ ਆਖਦਿਆਂ ਕਿਹਾ ਕਿ ਪ੍ਰਦੂਸ਼ਣ ਬੋਰਡ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਜਾ ਰਹੀਆਂ ਗਤੀਵਧੀਆਂ ਵਿਚ ਲੋਕਾਂ ਦਾ ਵਿਸ਼ਵਾਸ਼ ਬਣਾਉਣ ਲਈ ਇਹ ਬੇਹੱਦ ਜਰੂਰੀ ਹੈ।
-PTCNews