Fri, Apr 19, 2024
Whatsapp

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੁੜ ਮੈਂਬਰਸ਼ਿਪ ਲਈ ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

Written by  Shanker Badra -- December 01st 2018 03:15 PM -- Updated: December 01st 2018 04:20 PM
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੁੜ ਮੈਂਬਰਸ਼ਿਪ ਲਈ ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੁੜ ਮੈਂਬਰਸ਼ਿਪ ਲਈ ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ

ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੁੜ ਮੈਂਬਰਸ਼ਿਪ ਲਈ ਮੁੱਖ ਮੰਤਰੀ ਨੇ ਜਾਰੀ ਕੀਤੇ ਹੁਕਮ:ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕਾਰਵਾਈ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉÎੱਘੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੂੰ ਮੁੜ ਬੋਰਡ ਮੈਂਬਰ ਨਿਯੁਕਤ ਕਰ ਦਿੱਤਾ, ਉਨ੍ਹਾਂ ਦੀ ਇਹ ਨਿਯੁਕਤੀ ਤੁਰੰਤ ਪ੍ਰਭਾਵ  ਨਾਲ ਲਾਗੂ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੈਨਲ ਵਿੱਚ ਇੱਕ ਦੀ ਥਾਂ ਦੋ ਵਾਤਾਵਰਣ ਪ੍ਰੇਮੀ ਸ਼ਾਮਲ ਕਰਨ ਦੇ ਹੁਕਮ ਕੀਤੇ ਹਨ।Balbir Singh Seechewal Punjab Pollution Control Board Re-order membership CAPT AMARINDER ORDERS ਬੋਰਡ ਦੀ ਪਹਿਲਾਂ ਤੋਂ ਤਹਿ ਨਿਯਮਾਂ ਅਨੁਸਾਰ ਪੈਨਲ ਵਿੱਚ ਇੱਕ ਵਾਤਾਵਰਣ ਪ੍ਰੇਮੀ ਲਿਆ ਜਾਂਦਾ ਸੀ ਪ੍ਰੰਤੂ ਹੁਣ ਬੋਰਡ ਦੇ ਪੈਨਲ ਵਿੱਚ ਦੋ ਵਾਤਾਵਰਣ ਪ੍ਰੇਮੀ ਹੋਣਗੇ।ਉਕਤ ਫੈਸਲਾ ਰਾਜ ਭਰ ਵਿੱਚ ਵਾਤਾਵਰਣ ਪ੍ਰਦੂਸ਼ਣ ਦੇ ਫੈਲਾਅ ਨੂੰ ਹੋਰ ਪ੍ਰਭਾਵੀ ਢੰਗ ਨਾਲ ਠੱਲ ਪਾਉਣ ਦੇ ਮਕਸਦ ਨਾਲ ਲਿਆ ਗਿਆ ਹੈ। Balbir Singh Seechewal Punjab Pollution Control Board Re-order membership CAPT AMARINDER ORDERS ਉਕਤ ਫੈਸਲੇ ਨਾਲ ਬੋਰਡ ਵਿੱਚ ਹੁਣ ਦੋ ਵਾਤਾਵਰਣ ਪ੍ਰੇਮੀ ਹੋ ਗਏ ਹਨ,ਜਿਨ•ਾਂ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹਾਲ ਹੀ ਵਿੱਚ ਬੋਰਡ ਦੇ ਪੈਨਲ ਵਿੱਚ ਸ਼ਾਮਲ ਕੀਤੇ ਗਏ ਬਾਬਾ ਸੇਵਾ ਸਿੰਘ, ਚੇਅਰਮੈਨ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ, ਖਡੂਰ ਸਾਹਿਬ ਹਨ। Balbir Singh Seechewal Punjab Pollution Control Board Re-order membership CAPT AMARINDER ORDERS ਇੱਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਬੋਰਡ ਵਿੱਚ ਚੇਅਰਮੈਨ ਸਮੇਤ 18 ਮੈਂਬਰ ਹਨ ਜਿਨ੍ਹਾਂ ਵਿੱਚੋਂ 5 ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ, 5 ਸਥਾਨਕ ਅਥਾਰਟੀ ਦੇ ਨੁਮਾਂਇੰਦੇ, 4 ਨੁਮਾਂਇੰਦੇ ਉਦਯੋਗ, ਵਪਾਰ, ਵਣਜ ਅਤੇ ਮੱਛੀ ਪਾਲਣ ਤੋਂ, 2 ਮੈਂਬਰ ਰਾਜ ਸਰਕਾਰ ਵੱਲੋਂ ਚਲਾਏ ਜਾਂਦੇ ਕਾਰਪੋਰੇਸ਼ਨਾਂ ਤੋਂ ਅਤੇ 1 ਮੈਂਬਰ ਸੈਕਟਰੀ ਹੁੰਦਾ ਹੈ -PTCNews


Top News view more...

Latest News view more...