Advertisment

ਜਬਰ ਵਿਰੋਧੀ ਰੈਲੀ : ਬਰਗਾੜੀ ਧਰਨੇ 'ਚ ਸ਼ਾਮਲ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦਾ ਪ੍ਰਚਾਰਕ :ਵਿਰਸਾ ਸਿੰਘ ਵਲਟੋਹਾ

author-image
Shanker Badra
New Update
ਜਬਰ ਵਿਰੋਧੀ ਰੈਲੀ : ਬਰਗਾੜੀ ਧਰਨੇ 'ਚ ਸ਼ਾਮਲ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦਾ ਪ੍ਰਚਾਰਕ :ਵਿਰਸਾ ਸਿੰਘ ਵਲਟੋਹਾ
Advertisment
ਜਬਰ ਵਿਰੋਧੀ ਰੈਲੀ : ਬਰਗਾੜੀ ਧਰਨੇ 'ਚ ਸ਼ਾਮਲ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦਾ ਪ੍ਰਚਾਰਕ :ਵਿਰਸਾ ਸਿੰਘ ਵਲਟੋਹਾ:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੈਪਟਨ ਦੇ ਗੜ੍ਹ ਪਟਿਆਲਾ ਵਿਖੇ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ।ਇਹ ਰੈਲੀ ਪਟਿਆਲਾ-ਸੰਗਰੂਰ ਰੋਡ 'ਤੇ ਪਿੰਡ ਮਹਿਮਦਪੁਰ 'ਚ ਕੀਤੀ ਜਾ ਰਹੀ ਹੈ।Baljeet Singh Daduwal Congress campaigner : Virsa Singh Valtohaਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਵਿਚ ਨਿਊ ਮੋਤੀ ਮਹਿਲ ਨਿਸ਼ਾਨੇ 'ਤੇ ਰਿਹਾ ਹੈ।ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਸਮੂਲੀਅਤ ਕੀਤੀ ਹੈ।
Advertisment
Baljeet Singh Daduwal Congress campaigner : Virsa Singh Valtohaਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਵਿੱਚ ਔਰਤਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਹੈ।ਇਸ ਰੈਲੀ ਨੂੰ ਲੈ ਕੇ ਅਕਾਲੀ ਲੀਡਰਾਂ ਅਤੇ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।Baljeet Singh Daduwal Congress campaigner : Virsa Singh Valtohaਸ਼੍ਰੋਮਣੀ ਅਕਾਲੀ ਦਲ ਦੀ ਜਬਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਅਕਾਲੀ ਦਲ ਸਿੱਖਾਂ ਦੀ ਹਿਮਾਇਤੀ ਪਾਰਟੀ ਹੈ।ਉਨ੍ਹਾਂ ਨੇ ਬਰਗਾੜੀ ਧਰਨੇ 'ਚ ਬੈਠੇ ਅਖੌਤੀ ਜਥੇਦਾਰਾਂ 'ਤੇ ਵੀ ਸਵਾਲ ਚੁੱਕੇ ਹਨ।ਵਲਟੋਹਾ ਨੇ ਕਿਹਾ ਕਿ ਬਰਗਾੜੀ ਧਰਨੇ 'ਚ ਸ਼ਾਮਲ ਬਲਜੀਤ ਸਿੰਘ ਦਾਦੂਵਾਲ ਕਾਂਗਰਸ ਦਾ ਪ੍ਰਚਾਰਕ ਹੈ।Baljeet Singh Daduwal Congress campaigner : Virsa Singh Valtohaਉਨ੍ਹਾਂ ਤੋਂ ਇਲਾਵਾ ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ,ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ,ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ,ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ,ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ, ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ,ਪ੍ਰੋ. ਕਿਰਪਾਲ ਸਿੰਘ ਬਡੂੰਗਰ, ਹੀਰਾ ਸਿੰਘ ਗਾਬੜੀਆ, ਸਿਕੰਦਰ ਸਿੰਘ ਮਲੂਕਾ, ਹਰਿੰਦਰਪਾਲ ਚੰਦੂਮਾਜਰਾ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਹੈ। -PTCNews-
latest-news sad india-latest-news news-in-punjabi news-in-punjab akalisinpatiala
Advertisment

Stay updated with the latest news headlines.

Follow us:
Advertisment