Thu, Apr 18, 2024
Whatsapp

ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ

Written by  Shanker Badra -- February 14th 2019 06:57 PM
ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ

ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ

ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਅਕਾਲੀ ਜਥਾ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਬਲਜੀਤ ਸਿੰਘ ਕੁੰਭੜਾ ਦੇ ਅੱਜ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਚਾਨਕ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। [caption id="attachment_256516" align="aligncenter" width="300"]Baljeet Singh kubhda Death On Parkash Singh Badal Grief expression
ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ[/caption] ਉਨ੍ਹਾਂ ਕਿਹਾ ਕਿ ਕੁੰਭੜਾ ਬਹੁਤ ਹੀ ਮਿਹਨਤੀ, ਸਿਆਣੇ ਅਤੇ ਨੇਕ ਸ਼ਖਸੀਅਤ ਦੇ ਮਾਲਕ ਸਨ।ਇੱਕ ਵੱਖਰੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਲਜੀਤ ਸਿੰਘ ਕੁੰਭੜਾ ਦੇ ਬੇਵਕਤ ਅਕਾਲ ਚਲਾਣਾ ਕਰ ਜਾਣ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। [caption id="attachment_256510" align="aligncenter" width="300"]Baljeet Singh kubhda Death On Parkash Singh Badal Grief expression
ਬਲਜੀਤ ਸਿੰਘ ਕੁੰਭੜਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਾਰਟੀ ਨੂੰ ਪਿਆ ਵੱਡਾ ਘਾਟਾ : ਪ੍ਰਕਾਸ਼ ਸਿੰਘ ਬਾਦਲ[/caption] ਇਸ ਸੜਕ ਹਾਦਸੇ ਵਿੱਚ ਉਹਨਾ ਦੀ ਧਰਮ ਸੁਪਤਨੀ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ, ਦੇ ਜਲਦੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ।ਆਗੂਆਂ ਨੇ ਵਿਛੜੀ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹੋਏ ਪਰਿਵਾਰ ਅਤੇ ਸਾਕ-ਸਬੰਧੀਆਂ ਨਾਲ ਗਹਿਰੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ। -PTCNews


Top News view more...

Latest News view more...