Sat, Apr 20, 2024
Whatsapp

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

Written by  Shanker Badra -- October 12th 2020 01:32 PM -- Updated: October 12th 2020 01:34 PM
ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ

ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ:ਚੰਡੀਗੜ੍ਹ: ਸਟੂਡੈਂਟਸ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਤੇ ਚੰਡੀਗੜ੍ਹ ਪੁਲਿਸ ਦੀ ਵਾਂਟੇਡ ਸੂਚੀ 'ਚ ਸ਼ਾਮਲ ਗੁਰਲਾਲ ਬਰਾੜ ਦਾ ਐਤਵਾਰ ਨੂੰ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ। ਗੁਰਲਾਲ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਇਥੇ ਮੋਹਾਲੀ ਸਥਿਤ ਇਕ ਸੋਸਾਇਟੀ 'ਚ ਰਹਿੰਦਾ ਸੀ। [caption id="attachment_439237" align="aligncenter" width="590"] ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ[/caption] ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਂ ਦੀ ਆਈਡੀ ਤੋਂ ਲਈ ਗਈ ਹੈ। ਉਸ ਨੇ ਪੋਸਟ ਵਿਚ ਲਿਖਿਆ ਹੈ ਕਿ ਅੱਜ ਇਸ ਪੋਸਟ ਜ਼ਰੀਏ ਤੁਹਾਨੂੰ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਜੋ ਗੁਰਲਾਲ ਬਰਾੜ ਦਾ ਚੰਡੀਗੜ੍ਹ ਦੇ ਕਲੱਬ ਦੇ ਬਾਹਰ ਕੰਮ ਕੀਤਾ ਹੈ ਉਹ ਸਾਡੇ ਭਰਾ ਲੱਕੀ ਨੇ ਕੀਤਾ ਹੈ। ਗੁਰਲਾਲ ਨੇ ਤਿੰਨ ਸਾਲ ਪਹਿਲਾਂ ਸਾਡੇ ਭਰਾ ਕੋਟਕਪੂਰਾ ਨਿਵਾਸੀ ਲਾਵੀ ਦਿਓਰਾ ਦਾ ਕੰਮ ਕੀਤਾ ਸੀ। [caption id="attachment_439241" align="aligncenter" width="600"] ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ[/caption] ਫੇਸਬੁੱਕ ’ਤੇ ਲਿਖਿਆ ਕਿ ਇਹ ਸਾਡਾ ਅਸਲ ਅਕਾਉੂਂਟ ਹੈ ਕਿਉਂਕਿ ਬਾਕੀ ਅਕਾਉੂਂਟ ਬਲਾਕ ਕੀਤੇ ਗਏ ਹਨ। ਪੁਲਿਸ ਨੇ ਇਸ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਲਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਗੁਰਲਾਲ ਦੀ ਫੇਸਬੁੱਕ ’ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਕਈ ਤੱਥ ਸਾਹਮਣੇ ਆਏ ਸਨ। [caption id="attachment_439240" align="aligncenter" width="600"] ਫੇਸਬੁਕ 'ਤੇ ਬੰਬੀਹਾ ਗਰੁੱਪ ਨੇ ਲਈ SOPU ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੇ ਕਤਲ ਦੀ ਜ਼ਿੰਮੇਵਾਰੀ[/caption] ਦੱਸ ਦੇਈਏ ਕਿ ਸ਼ਨੀਵਾਰ ਰਾਤ ਦੇ ਸਮੇਂ ਗੁਰਲਾਲ ਆਪਣੇ ਕੁੱਝ ਦੋਸਤਾਂ ਨਾਲ ਇੰਡਸਟ੍ਰੀਅਲ ਏਰੀਆ ਸਥਿਤ ਪਲੇਅ ਬੁਆਏ ਡਿਸਕੋਥੇਕ 'ਚ ਪਾਰਟੀ 'ਚ ਸ਼ਾਮਲ ਹੋਣ ਆਇਆ ਸੀ।  ਜਿਸ ਤੋਂ ਕੁੱਝ ਦੇਰ ਬਾਅਦ ਉਹ ਪਾਰਟੀ ਤੋਂ ਨਿਕਲ ਕੇ ਉਥੇ ਹੀ ਸਥਿਤ ਇਕ ਹੋਰ ਡਿਸਕੋਥੈਕ 'ਚ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਅਤੇ ਉਥੋਂ ਮੁੜ ਪਲੇਅ ਬੁਆਏ ਡਿਸਕੋਥੇਕ ਦੇ ਬਾਹਰ ਪਹੁੰਚ ਗਿਆ। ਉਹ ਕਾਰ 'ਚ ਬੈਠ ਕੇ ਦੋਸਤ ਦੀ ਉਡੀਕ ਕਰ ਰਿਹਾ ਸੀ। ਅਚਾਨਕ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਕਾਰ 'ਚ ਬੈਠੇ ਗੁਰਲਾਲ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। -PTCNews educare


Top News view more...

Latest News view more...