Fri, Apr 26, 2024
Whatsapp

ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾ

Written by  Ravinder Singh -- June 06th 2022 01:42 PM
ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾ

ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਪੰਜਾਬ ਦੇ ਪਿੰਡ ਜਵਾਹਰਕੇ ਵਿੱਚ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਦੇ ਇੱਕ ਹਫ਼ਤੇ ਬਾਅਦ ਵੀ ਸਿੱਧੂ ਮੂਸੇਵਾਲਾ ਨਾ ਸਿਰਫ਼ ਭਾਰਤ ਵਿੱਚ ਬਲਕਿ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਗੂਗਲ ਸਰਚ ਵਿੱਚ ਟ੍ਰੈਂਡ ਕਰ ਰਿਹਾ ਹੈ। ਗੂਗਲ ਦੇ ਅੰਕੜਿਆਂ ਮੁਤਾਬਕ ਪਿਛਲੇ 7 ਦਿਨਾਂ 'ਚ ਸਿੱਧੂ ਮੂਸੇਵਾਲਾ ਨੂੰ ਦੁਨੀਆ ਦੇ 151 ਦੇਸ਼ਾਂ 'ਚ ਸਰਚ ਕੀਤਾ ਗਿਆ। ਇਹਨਾਂ ਵਿੱਚੋਂ 19 ਦੇਸ਼ ਅਜਿਹੇ ਹਨ , ਜਿੱਥੇ ਇੰਟਰਨੈਟ ਉਪਭੋਗਤਾਵਾਂ ਦੇ ਮੁਕਾਬਲੇ ਖੋਜ ਪ੍ਰਤੀਸ਼ਤ 1 ਤੋਂ 100 ਪ੍ਰਤੀਸ਼ਤ ਤੱਕ ਹੈ। ਹੋਰ 132 ਦੇਸ਼ਾਂ ਵਿੱਚ ਖੋਜ ਪ੍ਰਤੀਸ਼ਤ 1 ਪ੍ਰਤੀਸ਼ਤ ਤੋਂ ਘੱਟ ਹੈ। ਸਰਚ 'ਚ ਪਾਕਿਸਤਾਨ 100 ਫੀਸਦੀ ਸਕੋਰ ਨਾਲ ਸਿਖਰ 'ਤੇ ਹੈ। ਇਸ ਦੇ ਨਾਲ ਹੀ ਭਾਰਤ 'ਚ ਸਰਚ ਸਕੋਰ 88 ਫੀਸਦੀ ਹੈ। ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾਭਾਰਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਦੇਸ਼ ਦੇ ਸਾਰੇ ਰਾਜਾਂ ਵਿੱਚ ਸਰਚ ਟ੍ਰੈਂਡਿੰਗ ਵਿੱਚ ਹੈ। ਪੰਜਾਬ 100, ਚੰਡੀਗੜ੍ਹ 88, ਹਿਮਾਚਲ 79 ਅਤੇ ਹਰਿਆਣਾ 56 ਫੀਸਦੀ ਰੁਝਾਨ ਵਿੱਚ ਹੈ। ਸਭ ਤੋਂ ਘੱਟ ਸਕੋਰ ਮਿਜ਼ੋਰਮ ਅਤੇ ਕੇਰਲ ਵਿੱਚ 2 ਫ਼ੀਸਦੀ ਹੈ। ਜਦਕਿ ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤਾਮਿਲਨਾਡੂ ਦਾ ਸਕੋਰ 3 ਫੀਸਦੀ ਹੈ। ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦੇ ਦੋ ਗੀਤ ਯੂਟਿਊਬ ਦੇ ਟਾਪ 3 ਵਿੱਚ ਟ੍ਰੈਂਡ ਕਰ ਰਹੇ ਹਨ। ਸਿੱਧੂ ਦਾ ਗੀਤ 'ਲੇਵਲ' ਪਹਿਲੇ ਨੰਬਰ 'ਤੇ ਅਤੇ 'ਦੀ ਲਾਸਟ ਰਾਈਡ' ਗੀਤ ਤੀਜੇ ਨੰਬਰ 'ਤੇ ਹੈ। ਇਨ੍ਹਾਂ ਗੀਤਾਂ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਪੁਰਾਣੇ ਗੀਤਾਂ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। 29 ਮਈ ਨੂੰ ਮੂਸੇਵਾਲਾ ਦੇ ਕਤਲ ਵਾਲੇ ਦਿਨ 'ਦਿ ਲਾਸਟ ਰਾਈਡ' ਗੀਤ ਅੱਠਵੇਂ ਨੰਬਰ ਉਤੇ ਸੀ। ਇਸ ਦੇ ਨਾਲ ਹੀ ਉਸ ਦੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਸਾਰੇ ਵੈਰੀਫਾਈਡ ਪੇਜ ਦੇ ਫਾਲੋਅਰਸ ਲਗਾਤਾਰ ਵਧ ਰਹੇ ਹਨ। ਖ਼ਾਮੋਸ਼ ਹੋਣ ਮਗਰੋਂ ਵੀ ਪੂਰੀਆ ਦੁਨੀਆ 'ਚ ਬੋਲ ਰਿਹਾ ਹੈ 'ਬੰਬੀਹਾ', trend ਕਰ ਰਿਹੈ ਸਿੱਧੂ ਮੂਸੇਵਾਲਾਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਹੈ। ਇਸ ਤੋਂ ਇਲਾਵਾ ਭਾਰਤ ਤੇ ਬਾਹਰਲੇ ਦੇਸ਼ਾਂ ਦੇ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਵੀ ਇਸ ਮੌਤ ਉਤੇ ਦੁੱਖ ਜ਼ਾਹਿਰ ਕੀਤਾ ਹੈ। ਬਾਲੀਵੁੱਡ ਤੋਂ ਇਲਾਵਾ ਨਾਈਜ਼ੀਰੀਆ ਦੇ ਰੈਪਰ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਹ ਵੀ ਪੜ੍ਹੋ : ਕੋਰੋਨਾ ਮਗਰੋਂ ਯੂਪੀ ਤੇ ਰਾਜਸਥਾਨ 'ਚ ਸਵਾਈਨ ਫਲੂ ਨਾਲ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾ


Top News view more...

Latest News view more...