ਮੁੱਖ ਖਬਰਾਂ

ਸੰਸਦ ਭਵਨ ਕੰਪਲੈਕਸ 'ਚ ਧਰਨੇ, ਪ੍ਰਦਰਸ਼ਨ ਤੇ ਹੜਤਾਲ ਕਰਨ 'ਤੇ ਪਾਬੰਦੀ

By Ravinder Singh -- July 15, 2022 4:54 pm

ਨਵੀਂ ਦਿੱਲੀ : ਸੰਸਦ ਵਿੱਚ ਕੁਝ ਸ਼ਬਦਾਂ ਦੀ ਵਰਤੋਂ ਨਾ ਕਰਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦੇ ਮੁੱਦੇ ਉਤੇ ਹੰਗਾਮਾ ਹੋ ਰਿਹਾ ਸੀ। ਇਸ ਦਰਮਿਆਨ ਰਾਜ ਸਭਾ ਸਕੱਤਰੇਤ ਨੇ ਆਪਣੇ ਬੁਲੇਟਿਨ ਵਿੱਚ ਕਿਹਾ ਹੈ ਕਿ ਸੰਸਦ ਭਵਨ ਕੰਪਲੈਕਸ ਵਿੱਚ ਧਰਨੇ, ਪ੍ਰਦਰਸ਼ਨ, ਹੜਤਾਲ, ਵਰਤ ਜਾਂ ਹੋਰ ਧਾਰਮਿਕ ਇਕੱਠਾਂ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਸਬੰਧੀ ਉਨ੍ਹਾਂ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਇਸ ਮੌਕੇ ਉਨ੍ਹਾਂ ਨੇ ਸੰਸਦ ਭਵਨ ਵਿੱਚ ਧਰਨੇ, ਮੁਜ਼ਾਹਰਿਆਂ ਤੇ ਹੜਤਾਲ ਕਰਨ ਉਤੇ ਪਾਬੰਦੀ ਲਗਾ ਦਿੱਤੀ ਹੈ। ਰਾਜਸਭਾ ਸਕੱਤਰੇਤ ਵੱਲੋਂ ਇਸ ਸਬੰਧੀ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ।

ਸੰਸਦ ਭਵਨ ਕੰਪਲੈਕਸ 'ਚ ਧਰਨੇ, ਪ੍ਰਦਰਸ਼ਨ ਤੇ ਹੜਤਾਲ ਕਰਨ 'ਤੇ ਪਾਬੰਦੀਧਰਨਾ, ਪ੍ਰਦਰਸ਼ਨਾਂ ਸਬੰਧੀ ਇਹ ਬੁਲੇਟਿਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਗੈਰ-ਸੰਸਦੀ ਸ਼ਬਦਾਂ ਦੀ ਸੂਚੀ ਨੂੰ ਲੈ ਕੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਇਸ ਨੂੰ ਲੈ ਕੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਉਤੇ ਨਿਸ਼ਾਨਾ ਸਾਧਿਆ ਸੀ। ਹੁਣ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਰਾਜ ਸਭਾ ਦੇ ਸਕੱਤਰ ਜਨਰਲ ਵੱਲੋਂ ਇਸ ਵਿਸ਼ੇ ਉਤੇ ਮੈਂਬਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਬੁਲੇਟਿਨ ਵਿੱਚ ਕਿਹਾ ਗਿਆ ਹੈ, "ਮੈਂਬਰ ਸੰਸਦ ਭਵਨ ਕੰਪਲੈਕਸ ਦੀ ਵਰਤੋਂ ਧਰਨੇ, ਪ੍ਰਦਰਸ਼ਨਾਂ, ਹੜਤਾਲਾਂ, ਵਰਤ ਜਾਂ ਧਾਰਮਿਕ ਸਮਾਗਮਾਂ ਲਈ ਨਹੀਂ ਕਰ ਸਕਦੇ ਹਨ।"

ਸੰਸਦ ਭਵਨ ਕੰਪਲੈਕਸ 'ਚ ਧਰਨੇ, ਪ੍ਰਦਰਸ਼ਨ ਤੇ ਹੜਤਾਲ ਕਰਨ 'ਤੇ ਪਾਬੰਦੀਕਾਂਗਰਸ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਵਿੱਚ ਪਾਰਟੀ ਦੇ ਚੀਫ਼ ਵ੍ਹਿਪ ਜੈਰਾਮ ਰਮੇਸ਼ ਨੇ ਸਰਕਾਰ ਉਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਅਜਿਹੀਆਂ ਪਾਬੰਦੀਆਂ ਲਗਾਉਣਾ ਸਰਾਸਰ ਗਲਤ ਹੈ।" ਇਕ ਦਿਨ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੇ ਬਹਿਸ ਆਦਿ ਦੌਰਾਨ ਮੈਂਬਰਾਂ ਵੱਲੋਂ ਬੋਲੇ ​​ਗਏ ਕੁਝ ਸ਼ਬਦਾਂ ਨੂੰ ਗੈਰ-ਸੰਸਦੀ ਸ਼ਬਦਾਂ ਦੀ ਸ਼੍ਰੇਣੀ ਵਿਚ ਰੱਖਣ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਸੀ ਤੇ ਹੁਣ 'ਗੈਰ-ਸੰਸਦੀ' ਸ਼ਬਦਾਂ ਵਾਲੇ ਸਾਰੇ ਸ਼ਬਦਾਂ ਨੂੰ 'ਗੈਰ-ਸੰਸਦੀ' ਮੰਨਿਆ ਜਾਵੇਗਾ। ਹਾਲਾਂਕਿ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਪੱਸ਼ਟ ਕੀਤਾ ਸੀ ਕਿ ਸੰਸਦੀ ਕਾਰਵਾਈ ਦੌਰਾਨ ਕਿਸੇ ਵੀ ਸ਼ਬਦ ਦੀ ਵਰਤੋਂ ਦੀ ਮਨਾਹੀ ਨਹੀਂ ਹੈ ਪਰ ਉਨ੍ਹਾਂ ਨੂੰ ਸੰਦਰਭ ਦੇ ਆਧਾਰ 'ਤੇ ਕਾਰਵਾਈ ਤੋਂ ਹਟਾ ਦਿੱਤਾ ਜਾਂਦਾ ਹੈ।

ਸੰਸਦ ਭਵਨ ਕੰਪਲੈਕਸ 'ਚ ਧਰਨੇ, ਪ੍ਰਦਰਸ਼ਨ ਤੇ ਹੜਤਾਲ ਕਰਨ 'ਤੇ ਪਾਬੰਦੀਉਨ੍ਹਾਂ ਇਹ ਵੀ ਕਿਹਾ ਸੀ ਕਿ ਸਦਨ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਮੈਂਬਰ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹਨ। ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਸਕੱਤਰੇਤ ਨੇ 'ਅਨ ਪਾਰਲੀਮੈਂਟਰੀ ਵਰਡਜ਼ 2021' ਸਿਰਲੇਖ ਹੇਠ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਇੱਕ ਨਵਾਂ ਸੰਗ੍ਰਹਿ ਤਿਆਰ ਕੀਤਾ ਹੈ, ਜਿਸ ਵਿੱਚ ਜੁਮਲਾਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੁਨੀ, ਜੈਚੰਦ, ਲਾਲੀਪੌਪ, ਚੰਡਾਲ, ਗੁਲ ਖਿਲਾਏ, ਤਾਨਾਸ਼ਾਹ, ਭ੍ਰਿਸ਼ਟ , ਡਰਾਮਾ ਆਦਿ ਸ਼ਬਦ ਸ਼ਾਮਿਲ ਹਨ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਨੇ SYL ਤੇ ਰਿਹਾਈ ਗਾਣੇ ਤੋਂ ਪਾਬੰਦੀ ਹਟਾਉਣ ਲਈ ਡੀਸੀ ਨੂੰ ਮੰਗ ਪੱਤਰ ਦਿੱਤਾ

  • Share