Advertisment

ਕੇਂਦਰ ਸਰਕਾਰ ਦੀ NTSE ਯੋਜਨਾ 'ਤੇ ਪੰਜਾਬ 'ਚ ਲੱਗੀ ਰੋਕ

author-image
Ravinder Singh
Updated On
New Update
ਕੇਂਦਰ ਸਰਕਾਰ ਦੀ NTSE ਯੋਜਨਾ 'ਤੇ ਪੰਜਾਬ 'ਚ ਲੱਗੀ ਰੋਕ
Advertisment
ਮੁਹਾਲੀ : ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇਕ ਹੋਰ ਝਟਕਾ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਚਲਾਈ ਜਾਂਦੀ NTSE ਸਕੀਮ ਉਪਰ ਪੰਜਾਬ 'ਚ ਰੋਕ ਲਗਾ ਦਿੱਤੀ ਗਈ ਹੈ। ਦਰਅਸਲ ਐੱਸਸੀਈਆਰਟੀ ਪੰਜਾਬ (SCERT, Punjab) ਵੱਲੋਂ ਰਾਸ਼ਟਰੀ ਪ੍ਰਤਿਭਾ ਖੋਜ ਪ੍ਰੀਖਿਆ (National Talent Search Exam-NTSE), ਐੱਨਸੀਈਆਰਟੀ ਨਵੀਂ ਦਿੱਲੀ (NCERT, New Delhi) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਈ ਜਾਂਦੀ ਹੈ। ਇਹ ਵੀ ਪੜ੍ਹੋ : SGPC ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 9 ਨਵੰਬਰ ਨੂੰ ਹੋਵੇਗਾ ਜਨਰਲ ਇਜਲਾਸ  ਐਨਸੀਈਆਰਟੀ ਵੱਲੋਂ ਉਨ੍ਹਾਂ ਦੀ ਵੈੱਬਸਾਈਟ ਉਪਰ ਇਸ ਪ੍ਰੀਖਿਆ ਸਬੰਧੀ ਇਕ ਨੋਟਿਸ ਅਪਲੋਡ ਕੀਤਾ ਗਿਆ ਹੈ ਜਿਸ ਅਨੁਸਾਰ ਇਸ ਸਕੀਮ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਨੋਟਿਸ ਅਨੁਸਾਰ ਨੈਸ਼ਨਲ ਟੈਲੇਂਟ ਸਰਚ ਸਕੀਮ ਲਈ ਫੰਡ ਕੇਂਦਰ ਸਰਕਾਰ ਮੁਹੱਈਆ ਕਰਵਾਉਂਦੀ ਹੈ ਤੇ ਇਸਦੀ ਮਿਆਦ 31 ਮਾਰਚ 2021 ਨੂੰ ਸਮਾਪਤ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਇਸ ਸਕੀਮ ਨੂੰ ਚਲਾਉਣ ਸਬੰਧੀ ਅਜੇ ਤੱਕ ਅਗਲੇਰੇ ਹੁਕਮ ਨਹੀਂ ਆਏ ਹਨ, ਇਸ ਲਈ ਇਸ ਸਕੀਮ 'ਤੇ ਉਦੋਂ ਤੱਕ ਰੋਕ ਲਗਾਈ ਜਾਂਦੀ ਹੈ। publive-image -PTC News  
punjab ncert ban centralgovernment ntsescheme
Advertisment

Stay updated with the latest news headlines.

Follow us:
Advertisment