ਮੁੱਖ ਖਬਰਾਂ

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

By Shanker Badra -- November 28, 2021 3:19 pm

ਨਵੀਂ ਦਿੱਲੀ : ਸਾਲ 2021 ਲੰਘਣ ਵਾਲਾ ਹੈ, ਆਖਰੀ ਮਹੀਨਾ ਦਸੰਬਰ ਆਉਣ ਵਾਲਾ ਹੈ। ਜਿਵੇਂ ਹੀ ਦਸੰਬਰ ਆਉਂਦਾ ਹੈ ਤਾਂ ਲੋਕ ਨਵੇਂ ਸਾਲ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਇਸ ਦੌਰਾਨ ਜੇਕਰ ਦਸੰਬਰ ਮਹੀਨੇ 'ਚ ਬੈਂਕ ਨਾਲ ਜੁੜਿਆ ਕੰਮ ਹੈ ਤਾਂ ਜਾਣੋ ਅਗਲੇ ਮਹੀਨੇ ਬੈਂਕ ਕਿੰਨੇ ਦਿਨ ਬੰਦ ਰਹਿਣਗੇ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਦਰਅਸਲ 'ਚ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪਤਾ ਲਗਾ ਲਓ ਕਿ ਬੈਂਕ ਖੁੱਲ੍ਹਾ ਹੈ ਜਾਂ ਬੰਦ ਤਾਂ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਦਸੰਬਰ ਮਹੀਨੇ ਵਿੱਚ ਦੇਸ਼ ਦੇ ਵੱਖ-ਵੱਖ ਜ਼ੋਨਾਂ ਦੇ ਬੈਂਕਾਂ ਵਿੱਚ ਕੁੱਲ 12 ਦਿਨਾਂ ਦੀ ਛੁੱਟੀ ਰਹੇਗੀ। ਆਓ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਵੇਖੀਏ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਦਸੰਬਰ ਮਹੀਨੇ ਵਿੱਚ ਕੁੱਲ 12 ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਨ੍ਹਾਂ ਛੁੱਟੀਆਂ ਵਿੱਚ ਐਤਵਾਰ ਅਤੇ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹੁੰਦੇ ਹਨ। ਸਭ ਤੋਂ ਪਹਿਲਾਂ 3 ਦਸੰਬਰ ਨੂੰ ਪਣਜੀ ਜ਼ੋਨ ਦੇ ਬੈਂਕਾਂ 'ਚ ਸੇਂਟ ਫਰਾਂਸਿਸ ਜ਼ੇਵੀਅਰ ਦੇ ਤਿਉਹਾਰ ਮੌਕੇ ਬੈਂਕਾਂ 'ਚ ਕੋਈ ਕੰਮਕਾਜ ਨਹੀਂ ਰਹੇਗਾ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਇਸ ਤੋਂ ਬਾਅਦ 18 ਦਸੰਬਰ ਨੂੰ ਯੂ ਸੋਸੋ ਥਾਮ ਦੀ ਬਰਸੀ 'ਤੇ ਸ਼ਿਮਲਾ ਜ਼ੋਨ ਦੇ ਬੈਂਕ ਬੰਦ ਰਹਿਣਗੇ। 24 ਦਸੰਬਰ ਨੂੰ ਕ੍ਰਿਸਮਿਸ ਤਿਉਹਾਰ ਜਾਂ ਕ੍ਰਿਸਮਿਸ ਦੇ ਮੌਕੇ 'ਤੇ ਐਜ਼ਵਾਲ ਅਤੇ ਸ਼ਿਲਾਂਗ ਜ਼ੋਨ ਦੇ ਬੈਂਕ ਬੰਦ ਰਹਿਣਗੇ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਕ੍ਰਿਸਮਸ ਦੇ ਮੌਕੇ 'ਤੇ 25 ਦਸੰਬਰ ਨੂੰ ਦੇਸ਼ ਭਰ 'ਚ ਬੈਂਕ ਬੰਦ ਰਹਿਣਗੇ। ਕ੍ਰਿਸਮਿਸ ਦੇ ਜਸ਼ਨਾਂ ਮੌਕੇ 27 ਦਸੰਬਰ ਨੂੰ ਐਜਵਾਲ ਜ਼ੋਨ ਦੇ ਬੈਂਕ ਬੰਦ ਰਹਿਣਗੇ। 30 ਦਸੰਬਰ ਨੂੰ ਯੂ ਕਿਆਂਗ ਨੰਗਬਾਹ ਦੇ ਮੌਕੇ 'ਤੇ ਸ਼ਿਲਾਂਗ ਜ਼ੋਨ ਦੇ ਬੈਂਕਾਂ ਵਿੱਚ ਕੰਮ ਤੋਂ ਛੁੱਟੀ ਹੋਵੇਗੀ। ਜਦੋਂ ਕਿ 31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਮੌਕੇ ਐਜ਼ਵਾਲ ਜ਼ੋਨ ਦੇ ਬੈਂਕ ਬੰਦ ਰਹਿਣਗੇ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਇਨ੍ਹਾਂ ਛੁੱਟੀਆਂ ਤੋਂ ਇਲਾਵਾ 5, 12, 19 ਅਤੇ 26 ਦਸੰਬਰ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। ਜਦਕਿ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ 11 ਦਸੰਬਰ ਅਤੇ 25 ਦਸੰਬਰ ਨੂੰ ਪੈ ਰਿਹਾ ਹੈ, ਜਿਸ ਕਾਰਨ ਉਸ ਦਿਨ ਬੈਂਕ ਵਿੱਚ ਕੋਈ ਕੰਮ ਨਹੀਂ ਹੋਵੇਗਾ।

Bank Holiday December : ਦਸੰਬਰ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਸੂਚੀ

ਹਾਲਾਂਕਿ, ਹੁਣ ਬੈਂਕਿੰਗ ਨਾਲ ਜੁੜੇ ਜ਼ਿਆਦਾਤਰ ਕੰਮ ਡਿਜੀਟਲ ਮਾਧਿਅਮ ਰਾਹੀਂ ਕੀਤੇ ਜਾਂਦੇ ਹਨ। ਇਸ ਲਈ ਬੈਂਕ ਬੰਦ ਹੋਣ 'ਤੇ ਵੀ ਤੁਸੀਂ ਘਰ ਬੈਠੇ ਆਨਲਾਈਨ ਸੁਵਿਧਾਵਾਂ ਦਾ ਲਾਭ ਲੈ ਸਕਦੇ ਹੋ। ਚੈੱਕ ਕਲੀਅਰੈਂਸ ਵਰਗੇ ਕੁਝ ਕੰਮਾਂ ਲਈ ਸਿਰਫ਼ ਕੇਵਾਈਸੀ ਨੂੰ ਅੱਪਡੇਟ ਕਰਨ ਲਈ ਬੈਂਕ ਵਿੱਚ ਜਾਣਾ ਪੈਂਦਾ ਹੈ।

ਦਸੰਬਰ 2021 ਵਿੱਚ ਬੈਂਕ ਛੁੱਟੀਆਂ ਦੀ ਪੂਰੀ ਸੂਚੀ

3 ਦਸੰਬਰ – ਸੇਂਟ ਫਰਾਂਸਿਸ ਜ਼ੇਵੀਅਰ ਦਾ ਤਿਉਹਾਰ (ਪਣਜੀ ਵਿੱਚ ਬੈਂਕ ਬੰਦ)
5 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)
11 ਦਸੰਬਰ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ)
12 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)
18 ਦਸੰਬਰ - ਯੂ ਸੋ ਸੋ ਥਾਮ ਦੀ ਡੈੱਥ ਬਰਸੀ (ਸ਼ਿਲਾਂਗ ਵਿੱਚ ਬੈਂਕ ਬੰਦ)
19 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)
24 ਦਸੰਬਰ – ਕ੍ਰਿਸਮਿਸ ਫੈਸਟੀਵਲ (ਐਜ਼ੌਲ ਵਿੱਚ ਬੈਂਕ ਬੰਦ)
25 ਦਸੰਬਰ – ਕ੍ਰਿਸਮਿਸ (ਬੈਂਗਲੁਰੂ ਅਤੇ ਭੁਵਨੇਸ਼ਵਰ ਨੂੰ ਛੱਡ ਕੇ ਸਾਰੀਆਂ ਥਾਵਾਂ 'ਤੇ ਬੈਂਕ ਬੰਦ) ਸ਼ਨੀਵਾਰ, (ਮਹੀਨੇ ਦਾ ਚੌਥਾ ਸ਼ਨੀਵਾਰ)
26 ਦਸੰਬਰ - ਐਤਵਾਰ (ਹਫਤਾਵਾਰੀ ਛੁੱਟੀ)
27 ਦਸੰਬਰ – ਕ੍ਰਿਸਮਸ ਦਾ ਜਸ਼ਨ (ਐਜ਼ੌਲ ਵਿੱਚ ਬੈਂਕ ਬੰਦ)
30 ਦਸੰਬਰ – ਯੂ ਕੀਆਂਗ ਨੋਂਗਬਾਹ (ਸ਼ਿਲਾਂਗ ਵਿੱਚ ਬੈਂਕ ਬੰਦ)
31 ਦਸੰਬਰ - ਨਵੇਂ ਸਾਲ ਦੀ ਸ਼ਾਮ (ਆਈਜ਼ੌਲ ਵਿੱਚ ਬੈਂਕ ਬੰਦ)
-PTCNews

  • Share