
ਆਉਣ ਵਾਲੇ ਦੱਸ ਦਿਨਾਂ 'ਚ ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਕੰਮਕਾਜ ਹਨ ਤਾਂ ਇਸ ਨਾਲ ਤੁਸੀਂ ਜਿਨ੍ਹਾਂ ਜਲਦੀ ਹੋ ਸਕੇ ਨਜਿੱਠਣਾ ਹੈ, ਤਾਂ ਆਪਣੇ ਜ਼ਰੂਰੀ ਕੰਮ ਇਸ ਹਫਤੇ ਹੀ ਕਰ ਲਓ। ਅਗਲੇ ਹਫਤੇ ਤੁਹਾਨੂੰ ਆਪਣੇ ਕੰਮਾਂ ਲਈ 3 ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 27 ਮਾਰਚ ਤੋਂ 4 ਅਪ੍ਰੈਲ 2021 ਦੇ ਸਮੇਂ ਦਰਮਿਆ ਬੈਂਕ ਸਿਰਫ ਦੋ ਦਿਨਾਂ ਲਈ ਖੁੱਲ੍ਹੇ ਰਹਿਣਗੇ।
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
ਦਸਣਯੋਗ ਹੈ ਕਿ ਬੈਂਕ 27 ਮਾਰਚ, 28 ਮਾਰਚ ਅਤੇ 29 ਮਾਰਚ ਨੂੰ ਲਗਾਤਾਰ ਤਿੰਨ ਦਿਨਾਂ ਲਈ ਬੰਦ ਰਹਿਣਗੇ। 27 ਮਾਰਚ 2021 ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੈ, 28 ਮਾਰਚ 2021 ਨੂੰ ਐਤਵਾਰ ਹੈ। ਇਸ ਲਈ ਇਨ੍ਹਾਂ ਦੋ ਤਾਰੀਖ਼ਾਂ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿਚ ਬੈਂਕ ਬੰਦ ਰਹਿਣਗੇ। 29 ਮਾਰਚ 2021 ਨੂੰ ਹੋਲੀ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ।
READ MORE :ਬਾਲੀਵੁੱਡ ਅਦਾਕਾਰ ਸਤੀਸ਼ ਕੌਸ਼ਿਕ ਦੀ ਅਚਾਨਕ ਵਿਗੜੀ ਸਿਹਤ , ਹਸਪਤਾਲ ‘ਚ ਕਰਵਾਇਆ ਦਾਖਲ
ਪਰ ਪਟਨਾ ਵਿਚ ਬੈਂਕ ਲਗਾਤਾਰ ਚਾਰ ਦਿਨ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਵੈੱਬਸਾਈਟ ਦੇ ਅਨੁਸਾਰ, ਤੁਸੀਂ 30 ਮਾਰਚ ਨੂੰ ਪਟਨਾ ਵਿਚ ਆਪਣੇ ਕੰਮਾਂ ਲਈ ਬੈਂਕ ਦੀ ਬ੍ਰਾਂਚ ਵਿਚ ਨਹੀਂ ਜਾ ਸਕੋਗੇ।
List of closed Bank
31 ਮਾਰਚ ਨੂੰ ਕੋਈ ਵੀ ਛੁੱਟੀ ਨਹੀਂ ਹੈ, ਪਰ ਬੈਂਕ ਇਸ ਦਿਨ ਗਾਹਕਾਂ ਲਈ ਕੁਝ ਵੀ ਕੰਮ ਨਹੀਂ ਕਰਦੇ ਕਿਉਂਕਿ ਇਹ ਵਿੱਤੀ ਸਾਲ ਦਾ ਆਖਰੀ ਦਿਨ ਹੁੰਦਾ ਹੈ। ਬੈਂਕਾਂ ਲਈ ਆਪਣੇ ਸਾਲਾਨਾ ਖਾਤਿਆਂ ਨੂੰ ਬੰਦ ਕਰਨ ਲਈ 1 ਅਪ੍ਰੈਲ ਨਿਸ਼ਚਤ ਕੀਤਾ ਗਿਆ ਹੈ, ਇਸ ਲਈ ਗਾਹਕ ਇਸ ਦਿਨ ਪਬਲਿਕ ਡੀਲਿੰਗ ਨਹੀਂ ਕਰਨਗੇ। ਇਸ ਤੋਂ ਬਾਅਦ 2 ਅਪ੍ਰੈਲ ਨੂੰ ਗੁੱਡ ਫਰਾਈਡੇਅ ਹੈ, ਇਸ ਲਈ ਇਸ ਦਿਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ।