ਘਰ ਬੈਠੇ ਕਰ ਸਕੋਗੇ ਬੈਂਕ ਨਾਲ ਜੁੜੇ ਕੰਮ, SBI ਗਾਹਕਾਂ ਨੂੰ ਦੇ ਰਿਹੈ ਇਹ ਖਾਸ ਸਹੂਲਤ

By Baljit Singh - June 22, 2021 2:06 pm

ਨਵੀਂ ਦਿੱਲੀ: ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਤਾਂ ਇਹ ਖਬਰ ਤੁਹਾਡੇ ਬੇਹੱਦ ਕੰਮ ਦੀ ਹੋ ਸਕਦੀ ਹੈ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਤੁਸੀਂ ਘਰ ਬੈਠੇ ਬੈਠੇ ਹੀ ਬੈਂਕਿੰਗ ਨਾਲ ਸਬੰਧਿਤ ਆਪਣੇ ਕਈ ਕੰਮ ਪੂਰੇ ਕਰ ਸਕਦੇ ਹੋ। ਐੱਸਬੀਆਈ ਨੇ ਆਪਣੇ ਗਾਹਕਾਂ ਲਈ ਡੋਰਸਟੈੱਪ ਸਰਵਿਸ ਸਹੂਲਤ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਤੁਸੀਂ ਘਰ ਬੈਠੇ ਹੀ ਚੈੱਕ, ਡ੍ਰਾਫਟ, ਪੇਅ ਆਰਡਰ, ਨਵੀਂ ਚੈੱਕਬੁੱਕ ਲਈ ਰਿਕਵੈਸਟ ਅਤੇ IT ਚਲਾਣ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ।

ਪੜੋ ਹੋਰ ਖਬਰਾਂ: ਮੋਗਾ ‘ਚ ਲੁਟੇਰਾ ਗਿਰੋਹ ਦਾ ਪਰਦਾਫਾਸ਼, ਕਈ ਵਾਰਦਾਤਾਂ ‘ਚ ਸੀ ਸ਼ਾਮਲ

ਐੱਸਬੀਆਈ ਵਲੋਂ ਦਿੱਤੀ ਜਾ ਰਹੀ ਇਸ ਸੇਵਾ ਲਈ ਤੁਹਾਨੂੰ ਬੈਂਕ ਦੀ ਵੈੱਬਸਾਈਟ ਉੱਤੇ ਜਾਕੇ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਇਸਦੇ ਇਲਾਵਾ ਤੁਸੀਂ ਟੋਲ ਫ੍ਰੀ ਨੰਬਰ 1800 1037 188, 1800 1213 721 ਉੱਤੇ ਫੋਨ ਕਰ ਕੇ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹੋ।

ਪੜੋ ਹੋਰ ਖਬਰਾਂ: ਮਹੀਨੇ ਦੇ ਬਿੱਲ ‘ਚ 25 ਫੀਸਦੀ ਕਟੌਤੀ ਕਰੇਗਾ ਨਵਾਂ ਪਾਈਪ ਕੁਦਰਤੀ ਗੈਸ ਸਟੋਵ

ਡੋਰਸਟੈੱਪ ਬੈਂਕਿੰਗ ਲਈ ਇੰਝ ਕਰੋ ਰਜਿਸਟਰ
ਕੋਰੋਨਾ ਮਹਮਾਰੀ ਦੇ ਇਸ ਦੌਰ ਵਿਚ ਲੋਕ ਆਪਣੇ ਘਰਾਂ ਤੋਂ ਘੱਟ ਬਾਹਰ ਨਿਕਲਣ ਅਤੇ ਬੈਂਕਾਂ ਵਿਚ ਜ਼ਿਆਦਾ ਭੀੜ ਨਾ ਹੋਵੇ ਇਸ ਦੇ ਲਈ ਹੀ ਐੱਸਬੀਆਈ ਨੇ ਇਸ ਡੋਰਸਟੈੱਪ ਬੈਂਕਿੰਗ ਸੇਵਾ ਦੀ ਸ਼ੁਰੂਆਤ ਕੀਤੀ ਹੈ। SBI ਨੇ ਕੁੱਝ ਦਿਨ ਪਹਿਲਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਬੈਂਕ ਹੁਣ ਤੁਹਾਡੇ ਘਰ ਤੱਕ ਪਹੁੰਚ ਗਿਆ ਹੈ। ਇਸਦੇ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ।

ਪੜੋ ਹੋਰ ਖਬਰਾਂ: ਟੀਕਾ ਲਗਵਾਓ ਤੇ ਫਰਿੱਜ ਘਰ ਲੈ ਜਾਓ, ਇਸ ਸੂਬੇ ਨੇ ਦਿੱਤਾ ਨਵਾਂ ਆਫਰ

ਐੱਸਬੀਆਈ ਦੇ ਗਾਹਕ ਬੈਂਕ ਦੀ ਵੈੱਬਸਾਈਟ https://bank.sbi/dsb ਉੱਤੇ ਜਾਕੇ ਇਸਦੇ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਨਾਲ ਹੀ ਤੁਸੀਂ ਬੈਂਕ ਵਲੋਂ ਸਾਂਝੇ ਕੀਤੇ ਗਏ ਟੋਲ ਫ੍ਰੀ ਨੰਬਰ 1800 1037 188, 1800 1213 721 ਉੱਤੇ ਫੋਨ ਕਰ ਕੇ ਇਸ ਸੇਵਾ ਦਾ ਲਾਭ ਉਠਾ ਸਕਦੇ ਹੋ। ਇਸਦੇ ਇਲਾਵਾ ਐੱਸਬੀਆਈ ਦੇ ਗਾਹਕ ਬੈਂਕ ਦੀ DSB Mobile App ਦਾ ਇਸਤੇਮਾਲ ਕਰ ਇਸ ਸਹੂਲਤਾਂ ਦਾ ਲਾਭ ਲੈ ਸਕਦੇ ਹਨ।

ਪੜੋ ਹੋਰ ਖਬਰਾਂ: ਪੰਜਾਬ ਪੁਲਿਸ ਨਿਕਲੀਆਂ ਭਰਤੀਆਂ, ਅਗਲੇ ਮਹੀਨੇ ਤੋਂ ਕਰ ਸਕੋਗੇ ਅਪਲਾਈ

ਗਾਹਕਾਂ ਨੂੰ ਘਰ ਬੈਠੇ ਮਿਲਣਗੀਆਂ ਇਹ ਸਹੂਲਤਾਂ
ਇਸ ਸੇਵਾ ਲਈ ਰਜਿਸਟਰ ਕਰਾਉਣ ਵਾਲੇ ਐੱਸਬੀਆਈ ਦੇ ਗਾਹਕ ਚੈੱਕ, ਡ੍ਰਾਫਟ, ਪੇਅ ਆਰਡਰ, ਨਵੀਂ ਚੈੱਕਬੁੱਕ ਲਈ ਰਿਕਵੈਸਟ ਅਤੇ IT ਚਲਾਣ ਦੀਆਂ ਸੇਵਾਵਾਂ ਦਾ ਮੁਨਾਫ਼ਾ ਲੈ ਸਕਦੇ ਹਨ। ਨਾਲ ਹੀ ਇਸ ਵਿਚ ਤੁਹਾਨੂੰ ਟਰਮ ਡਿਪਾਜ਼ਿਟ ਪਰਚੀ, ਅਕਾਉਂਟ ਸਟੇਟਮੈਂਟ, ਟੀਡੀਐੱਸ, ਫ਼ਾਰਮ 16 ਸਰਟੀਫਿਕੇਟ, ਨਕਦ ਨਿਕਾਸੀ ਅਤੇ ਪੈਨਸ਼ਨਰਸ ਲਈ ਡਿਜੀਟਲ ਲਾਈਫ ਸਰਟੀਫਿਕੇਟ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ।

-PTC News

adv-img
adv-img