ਮੁੱਖ ਖਬਰਾਂ

ਜਰੂਰੀ ਸੂਚਨਾ : ਜੇਕਰ ਤੁਹਾਨੂੰ ਹੈ ਬੈਂਕ ਸਬੰਧੀ ਜਰੂਰੀ ਕੰਮ ਤਾਂ 13 ਅਪ੍ਰੈਲ ਤੋਂ ਪਹਿਲਾਂ ਨਿਪਟਾ ਲਓ

By Jagroop Kaur -- April 12, 2021 4:04 pm -- Updated:Feb 15, 2021

ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਛੁੱਟੀ ਕੈਲੰਡਰ ਅਨੁਸਾਰ ਵੱਖ-ਵੱਖ ਤਿਉਹਾਰਾਂ ਕਾਰਨ ਭਲਕੇ ਯਾਨੀ ਕਿ 13 ਅਪ੍ਰੈਲ ਤੋਂ 16 ਅਪ੍ਰੈਲ ਤੱਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਬੈਂਕ ਬੰਦ ਰਹਿਣਗੇ। ਇਹ ਛੁੱਟੀਆਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ ਘੋਸ਼ਿਤ ਕੀਤੀਆਂ ਜਾਂਦੀਆਂ ਹਨ| ਬੈਂਕਿੰਗ ਦੀਆਂ ਛੁੱਟੀਆਂ ਵਿਸ਼ੇਸ਼ ਰਾਜਾਂ ਵਿੱਚ ਮਨਾਏ ਜਾ ਰਹੇ ਤਿਉਹਾਰਾਂ ਉੱਤੇ ਨਿਰਭਰ ਕਰਦੀਆਂ ਹਨ ਅਤੇ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵੱਖ ਹੋ ਸਕਦੀਆਂ ਹਨ |Bank holidays depend on festivals being observed in specific states and might differ from one state to the other. ( HT)

ਹੋਰ ਪੜ੍ਹੋ : ਸੋਨੂੰ ਸੂਦ ਬਣੇ ਪੰਜਾਬ ਦੇ ਕੋਰੋਨਾ ਵੈਕਸੀਨ ਮੁਹਿੰਮ ਦੇ ਬ੍ਰਾਂਡ ਅੰਬੈਸੇਡਰ

ਦਸਣਯੋਗ ਹੈ ਕਿ ਇਸ ਮਹੀਨੇ ਕੁੱਲ 9 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ 6 ਦਿਨ ਤਾਂ ਇਸੇ ਹਫ਼ਤੇ ਦੀਆਂ ਛੁੱਟੀਆਂ ਆ ਰਹੀਆਂ ਹਨ। ਅਜਿਹੀ ਸਥਿਤੀ ਵਿਚ ਤੁਹਾਨੂੰ ਆਰ.ਬੀ.ਆਈ. ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ ਆਪਣੇ ਬੈਂਕਾਂ ਨਾਲ ਜੁੜੇ ਕੰਮ ਦਾ ਪ੍ਰਬੰਧਨ ਕਰਨਾ ਪਏਗਾ। ਜੇ ਤੁਸੀਂ ਕੱਲ੍ਹ ਭਾਵ ਸੋਮਵਾਰ ਨੂੰ ਬੈਂਕ ਦੇ ਬਕਾਇਆ ਕੰਮਾਂ ਦਾ ਨਿਪਟਾਰਾ ਕਰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਹੋਵੇਗਾ, ਨਹੀਂ ਤਾਂ ਤੁਹਾਨੂੰ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।Bank Holiday Alert: Banks To Remain Closed For 15 Days In April 2021 |  Check Complete List Here

ਹੋਰ ਪੜ੍ਹੋ :  ਟੂਰਿਜ਼ਮ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੇ ਕੀਤੇ ਅਹਿਮ ਐਲਾਨ, ਜਾਣੋ ਕੀ ਬੋਲੇ ਜੈਰਾਮ ਠਾਕੁਰ

ਇਹ ਛੁੱਟੀਆਂ ਸਾਰੇ ਸੂਬਿਆਂ ਵਿਚ ਲਾਗੂ ਨਹੀਂ ਹੋਣਗੀਆਂ ਕਿਉਂਕਿ ਕੁਝ ਤਿਉਹਾਰ ਪੂਰੇ ਦੇਸ਼ ਵਿਚ ਇਕੱਠੇ ਨਹੀਂ ਮਨਾਏ ਜਾਂਦੇ। ਆਰ.ਬੀ.ਆਈ. ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਅਨੁਸਾਰ ਅਪ੍ਰੈਲ ਮਹੀਨੇ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਬੈਂਕਾਂ ਵਿਚ ਨੌਂ ਛੁੱਟੀਆਂ ਤਹਿ ਕੀਤੀਆਂ ਗਈਆਂ ਹਨ।

ਇਹ ਹਨ ਬੈਂਕ ਛੁੱਟੀਆਂ ਦੀ ਸੂਚੀ

13 ਅਪ੍ਰੈਲ(ਮੰਗਲਵਾਰ) - ਉਗਾੜੀ, ਤੇਲਗੂ ਨਵਾਂ ਸਾਲ, ਬੋਹਾਗ ਬਿਹੂ, ਗੁੜੀ ਪੜਵਾ, ਵਿਸਾਖੀ, ਬੀਜੂ ਉਤਸਵ
14 ਅਪ੍ਰੈਲ(ਬੁੱਧਵਾਰ) - ਡਾ. ਅੰਬੇਦਕਰ ਜੈਅੰਤੀ, ਅਸ਼ੋਕ ਮਹਾਨ ਦਾ ਜਨਮ ਦਿਨ, ਤਾਮਿਲ ਨਵਾਂ ਸਾਲ, ਮਹਾ ਵਿਸ਼ੂਬਾ ਸੰਕਰਾਂਤੀ, ਬੋਹਾਗ ਬਿਹੂ
15 ਅਪ੍ਰੈਲ(ਵੀਰਵਾਰ) - ਹਿਮਾਚਲ ਦਿਵਸ, ਵਿਸ਼ੂ, ਬੰਗਾਲੀ ਨਵਾਂ ਸਾਲ, ਸਰਹੁਲ
16 ਅਪ੍ਰੈਲ(ਸ਼ੁੱਕਰਵਾਰ) - ਬੋਹਾਗ ਬਿਹੂ
18 ਅਪ੍ਰੈਲ(ਐਤਵਾਰ) - ਐਤਵਾਰ ਦੀ ਛੁੱਟੀ
21 ਅਪ੍ਰੈਲ(ਬੁੱਧਵਾਰ) - ਰਾਮ ਨਵਮੀ, ਗਰਿਆ ਪੂਜਾ
24 ਅਪ੍ਰੈਲ(ਸ਼ਨੀਵਾਰ) - ਚੌਥਾ ਸ਼ਨੀਵਾਰ
25 ਅਪ੍ਰੈਲ(ਐਤਵਾਰ) - ਮਹਾਵੀਰ ਜੈਯੰਤੀ